ਦੀਵਾਲੀ ਮੌਕੇ 5 ਮਿੰਟ ਦੀ ਖੁਸ਼ੀ ਸਿਹਤ ਲਈ ਹੋ ਸਕਦੀ ਹਾਨੀਕਾਰਕ!
Sunday, Oct 19, 2025 - 11:53 AM (IST)

ਅੰਮ੍ਰਿਤਸਰ (ਲਖਬੀਰ)-ਦੀਵਾਲੀ ਮੌਕੇ ਬਾਜ਼ਾਰਾਂ ਵਿਚ ਰੌਣਕ ਹੈ ਅਤੇ ਹਰ ਪਾਸੇ ਖੁਸ਼ੀ ਦਾ ਮਾਹੌਲ ਹੈ। ਇਹ ਤਿਉਹਾਰ ਖੁਸ਼ੀ, ਭਰਾਵਾਂ ਦੇ ਪਿਆਰ ਅਤੇ ਨਵੀਂ ਸ਼ੁਰੂਆਤ ਦਾ ਪ੍ਰਤੀਕ ਮੰਨਿਆ ਜਾਂਦਾ ਹੈ ਪਰ ਜਿਵੇਂ ਹੀ ਪਟਾਕਿਆਂ ਦੀਆਂ ਆਵਾਜ਼ਾਂ ਆਸਮਾਨ ਵਿਚ ਗੂੰਜਦੀਆਂ ਹਨ, ਖੁਸ਼ੀ ਦੇ ਨਾਲ ਹੀ ਹਵਾ ਵਿਚ ਪ੍ਰਦੂਸ਼ਣ ਦੀ ਚਾਦਰ ਵੀ ਫੈਲ ਜਾਂਦੀ ਹੈ।
ਇਹ ਵੀ ਪੜ੍ਹੋ- ਪੰਜਾਬ ਦੀ ਧੀ ਨੇ ਵਿਦੇਸ਼ 'ਚ ਬਣਾਇਆ ਨਾਂ, ਵੱਡਾ ਮੁਕਾਮ ਕੀਤਾ ਹਾਸਲ
ਪਟਾਕਿਆਂ ਨਾਲ ਪ੍ਰਦੂਸ਼ਣ ਦਾ ਪੱਧਰ ਦੁੱਗਣਾ ਹੋ ਜਾਂਦੈ
ਵਾਤਾਵਰਣ ਮਾਹਿਰਾਂ ਅਨੁਸਾਰ ਪਟਾਕਿਆਂ ਤੋਂ ਨਿਕਲਣ ਵਾਲਾ ਧੂੰਆਂ ਅਤੇ ਜ਼ਹਿਰੀਲੇ ਕਣ ਹਵਾ ਨੂੰ ਤੁਰੰਤ ਗੰਦਾ ਕਰ ਦਿੰਦੇ ਹਨ। ਅੰਮ੍ਰਿਤਸਰ ਵਿਚ ਹਰ ਸਾਲ ਦੀਵਾਲੀ ਦੇ ਦਿਨ ਪਟਾਕਿਆਂ ਕਾਰਨ ਹਵਾ ਵਿਚ ਪ੍ਰਦੂਸ਼ਣ ਦਾ ਪੱਧਰ ਆਮ ਦਿਨਾਂ ਨਾਲੋਂ ਦੁੱਗਣਾ ਜਾਂ ਇਸ ਤੋਂ ਵੀ ਵੱਧ ਹੋ ਜਾਂਦਾ ਹੈ। ਇਹ ਧੂੰਆਂ ਸਾਹ ਨਾਲ ਜੁੜੀਆਂ ਬੀਮਾਰੀਆਂ ਨੂੰ ਵਧਾਉਂਦਾ ਹੈ, ਅੱਖਾਂ ਵਿਚ ਜਲਨ, ਨੱਕ ਤੇ ਗਲੇ ਦੀ ਖਾਰਿਸ਼ ਅਤੇ ਚਮੜੀ ਦੀਆਂ ਸਮੱਸਿਆਵਾਂ ਪੈਦਾ ਕਰਦਾ ਹੈ।
ਡਾਕਟਰਾਂ ਦਾ ਕਹਿਣਾ ਹੈ ਕਿ ਪਟਾਕਿਆਂ ਦੀ ਚਮਕ ਸਿਰਫ਼ 5 ਮਿੰਟ ਦੀ ਖੁਸ਼ੀ ਦਿੰਦੀ ਹੈ ਪਰ ਇਸ ਦਾ ਧੂੰਆਂ ਕਈ ਦਿਨਾਂ ਤਕ ਹਵਾ ਵਿਚ ਬਣਿਆ ਰਹਿੰਦਾ ਹੈ। ਪਟਾਕਿਆਂ ਤੋਂ ਨਿਕਲਣ ਵਾਲੇ ਛੋਟੇ-ਛੋਟੇ ਜ਼ਹਿਰੀਲੇ ਕਣ ਫੇਫੜਿਆਂ, ਦਿਲ ਅਤੇ ਖੂਨ ਦੇ ਪ੍ਰਵਾਹ ’ਤੇ ਬੁਰਾ ਅਸਰ ਪਾਉਂਦੇ ਹਨ। ਬੱਚੇ, ਬਜ਼ੁਰਗ ਅਤੇ ਦਮੇ ਦੇ ਮਰੀਜ਼ ਪਟਾਕਿਆਂ ਦੇ ਇਸ ਧੂੰਏ ਤੋਂ ਸਭ ਤੋਂ ਵੱਧ ਪ੍ਰਭਾਵਿਤ ਹੁੰਦੇ ਹਨ। ਲੰਮੇ ਸਮੇਂ ਤਕ ਇਸ ਧੂੰਏ ਦੇ ਸੰਪਰਕ ਵਿਚ ਰਹਿਣ ਨਾਲ ਫੇਫੜਿਆਂ ਦੀ ਸਮਰੱਥਾ ਘਟ ਸਕਦੀ ਹੈ ਅਤੇ ਦਿਲ ਦੀਆਂ ਬੀਮਾਰੀਆਂ ਦਾ ਖਤਰਾ ਵਧ ਸਕਦਾ ਹੈ।
ਇਹ ਵੀ ਪੜ੍ਹੋ- ਨਕਲੀ ਅਧਿਕਾਰੀ ਬਣਨ ਵਾਲੇ ਦਾ ਪੁਲਸ ਵੱਲੋਂ ਐਨਕਾਊਂਟਰ, ਚੱਲੀਆਂ ਤਾਬੜਤੋੜ ਗੋਲੀਆਂ
ਗ੍ਰੀਨ ਦੀਵਾਲੀ ਮਨਾਉਣ ਦੀ ਅਪੀਲ
ਡਾਕਟਰਾਂ ਅਤੇ ਵਾਤਾਵਰਣ ਮਾਹਿਰਾਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਇਸ ਸਾਲ ਦੀਵਾਲੀ ‘ਗ੍ਰੀਨ ਦੀਵਾਲੀ’ ਵਜੋਂ ਮਨਾਈ ਜਾਵੇ। ਪਟਾਕਿਆਂ ਦੀ ਥਾਂ ਬਿਨਾਂ ਧੂੰਏ ਵਾਲੇ ਦੀਵੇ, ਐੱਲ. ਈ. ਡੀ. ਲਾਈਟਾਂ ਅਤੇ ਰੰਗ-ਬਿਰੰਗੇ ਕਾਗਜ਼ ਨਾਲ ਘਰ ਸਜਾ ਕੇ ਵੀ ਖੁਸ਼ੀ ਦੁਗਣੀ ਕੀਤੀ ਜਾ ਸਕਦੀ ਹੈ। ਇਸ ਨਾਲ ਨਾ ਸਿਰਫ਼ ਵਾਤਾਵਰਣ ਸੁਰੱਖਿਅਤ ਰਹੇਗਾ, ਸਗੋਂ ਅਸਲੀ ਖੁਸ਼ੀ ਦਾ ਅਨੁਭਵ ਵੀ ਹੋਵੇਗਾ।
ਇਹ ਵੀ ਪੜ੍ਹੋ- ਸਕੂਲਾਂ ਨੂੰ ਲੈ ਕੇ ਪੰਜਾਬ ਸਰਕਾਰ ਦਾ ਵੱਡਾ ਐਲਾਨ
ਪਟਾਕਿਆਂ ’ਤੇ ਕੰਟਰੋਲ ਪ੍ਰਸ਼ਾਸਨ ਤੇ ਸਮਾਜ ਦੀ ਜ਼ਿੰਮੇਵਾਰੀ
ਹਰ ਸਾਲ ਤਿਉਹਾਰ ਦੀਆਂ ਖੁਸ਼ੀਆਂ ਪਟਾਕਿਆਂ ਦੇ ਧੂੰਏ ਦੀ ਚਾਦਰ ਵਿਚ ਢਕ ਜਾਂਦੀਆਂ ਹਨ। ਇਸ ਲਈ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਸਿਰਫ਼ ਨਿਰਧਾਰਤ ਸਮੇਂ ਵਿਚ ਹੀ ਪਟਾਕਿਆਂ ਦੀ ਇਜਾਜ਼ਤ ਦਿੱਤੀ ਜਾਵੇ। ਦੂਜੇ ਪਾਸੇ ਸਕੂਲਾਂ, ਸਮਾਜ ਸੇਵੀ ਸੰਸਥਾਵਾਂ ਅਤੇ ਨੌਜਵਾਨ ਕਲੱਬਾਂ ਵਲੋਂ ਵੀ ਬੱਚਿਆਂ ਤੇ ਨੌਜਵਾਨਾਂ ਨੂੰ ਪ੍ਰਦੂਸ਼ਣ ਰਹਿਤ ਤਿਉਹਾਰ ਮਨਾਉਣ ਅਤੇ ਪਟਾਕਿਆਂ ਤੋਂ ਦੂਰ ਰਹਿਣ ਲਈ ਜਾਗਰੂਕ ਕੀਤਾ ਜਾ ਰਿਹਾ ਹੈ।
ਅਸਲ ਖੁਸ਼ੀ ਰੌਸ਼ਨੀ ’ਚ, ਨਾ ਕਿ ਪਟਾਕਿਆਂ ਦੇ ਧੂੰਏ ’ਚ
ਇਹ ਸਮਾਂ ਹੈ ਜਦੋਂ ਲੋਕ ਸਮਝਣ ਕਿ ਅਸਲ ਖੁਸ਼ੀ ਪਟਾਕਿਆਂ ਦੇ ਧੂੰਏ ਵਿਚ ਨਹੀਂ, ਰੌਸ਼ਨੀ ਵਿਚ ਹੈ। ਇਸ ਦੀਵਾਲੀ ’ਤੇ ਆਪਣੇ ਘਰ ਹੀ ਨਹੀਂ, ਆਪਣੀ ਸੋਚ ਨੂੰ ਵੀ ਰੌਸ਼ਨ ਕਰੀਏ, ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਵੀ ਸਾਫ਼ ਹਵਾ ਵਿਚ ਸਾਹ ਲੈ ਸਕਣ। ਦੀਵਾਲੀ ਸਿਰਫ਼ ਖੁਸ਼ੀਆਂ ਤੇ ਰੌਸ਼ਨੀ ਲਿਆਵੇ, ਨਾ ਕਿ ਪਟਾਕਿਆਂ ਦਾ ਧੂੰਆਂ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8