ਚਾਰ ਮਹੀਨੇ ਪਹਿਲਾਂ ਖੁਸ਼ੀ-ਖੁਸ਼ੀ ਡੋਲੀ 'ਚ ਤੋਰੀ ਸੀ ਧੀ, ਕਦੇ ਸੋਚਿਆ ਨਾ ਸੀ ਹੋਵੇਗਾ ਇਹ ਕੁਝ
Thursday, Oct 16, 2025 - 11:41 AM (IST)

ਬਟਾਲਾ (ਸਾਹਿਲ)- ਚਾਰ ਮਹੀਨੇ ਪਹਿਲਾਂ ਵਿਆਹੀ ਨਵ-ਵਿਆਹੁਤਾ ਦੀ ਮੌਤ ਹੋਣ ਦਾ ਅੱਤ ਦੁਖਦਾਈ ਸਮਾਚਾਰ ਮਿਲਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਡੇਰਾ ਬਾਬਾ ਨਾਨਕ ਦੇ ਐੱਸ.ਆਈ ਕੈਲਾਸ਼ ਚੰਦਰ ਨੇ ਦੱਸਿਆ ਕਿ ਇੰਦਰਪ੍ਰੀਤ ਕੌਰ ਪੁੱਤਰੀ ਗੁਰਦੀਪ ਸਿੰਘ ਵਾਸੀ ਅੰਮ੍ਰਿਤਸਰ ਦਾ ਚਾਰ ਮਹੀਨੇ ਪਹਿਲਾਂ ਡੇਰਾ ਬਾਬਾ ਨਾਨਕ ਦੇ ਰਮਨ ਕੁਮਾਰ ਨਾਲ ਵਿਆਹ ਹੋਇਆ ਸੀ ਅਤੇ ਵਿਆਹ ਦੇ ਕੁਝ ਚਿਰ ਬਾਅਦ ਹੀ ਸਹੁਰਿਆਂ ਨੇ ਇਸ ਨੂੰ ਤੰਗ ਪ੍ਰੇਸ਼ਾਨ ਕਰਦਿਆਂ ਦਾਜ ਦੀ ਮੰਗ ਕਰਨੀ ਸ਼ੁਰੂ ਕਰ ਦਿੱਤੀ, ਜਿਸਦੇ ਚਲਦਿਆਂ ਇਸੇ ਕਲੇਸ਼ ਤੋਂ ਦੁਖੀ ਹੋ ਕੇ ਇੰਦਰਪ੍ਰੀਤ ਕੌਰ ਨੇ ਘਰ ਵਿਚ ਹੀ ਫਾਹਾ ਲੈ ਕੇ ਆਪਣੀ ਜੀਵਨਲੀਲਾ ਸਮਾਪਤ ਕਰ ਲਈ।
ਇਹ ਵੀ ਪੜ੍ਹੋ- BSF ਦੀ ਵੱਡੀ ਕਾਰਵਾਈ, 200 ਡਰੋਨ, 1500 ਕਰੋੜ ਦੀ ਹੈਰੋਇਨ ਸਣੇ 203 ਸਮੱਗਲਰ ਗ੍ਰਿਫ਼ਤਾਰ
ਉਕਤ ਪੁਲਸ ਅਧਿਕਾਰੀ ਨੇ ਦੱਸਿਆ ਕਿ ਉਕਤ ਮਿ੍ਰਤਕਾ ਦੇ ਭਰਾ ਇੰਦਰਜੀਤ ਸਿੰਘ ਦੇ ਬਿਆਨ ’ਤੇ ਮ੍ਰਿਤਕਾ ਦੀ ਸੱਸ ਗੀਤਾ, ਨਣਾਨ ਪ੍ਰੀਆ ਅਤੇ ਪਤੀ ਰਮਨ ਖਿਲਾਫ ਬਣਦੀਆਂ ਧਾਰਾਵਾਂ ਹੇਠ ਥਾਣਾ ਡੇਰਾ ਬਾਬਾ ਨਾਨਕ ਵਿਖੇ ਕੇਸ ਦਰਜ ਕਰ ਦਿੱਤਾ ਗਿਆ ਹੈ। ਇਸ ਮੌਕੇ ਏ.ਐੱਸ.ਆਈ ਜਸਵੰਤ ਸਿੰਘ ਤੇ ਕਾਂਸਟੇਬਲ ਰਾਜਬੀਰ ਕੌਰ ਵੀ ਮੌਜੂਦ ਸਨ।
ਇਹ ਵੀ ਪੜ੍ਹੋ- ਫੌਜੀ ਨੇ 6 ਸਾਲ ਤੱਕ ਔਰਤ ਦੀ ਰੋਲੀ ਪੱਤ, ਵਿਆਹ ਦੀ ਗੱਲ ਕਰਨ 'ਤੇ ਦਿੱਤੀ ਧਮਕੀ, ਕਿਹਾ- 'ਬੰਦੇ ਮਾਰਨਾ ਰੋਜ਼ ਦਾ ਕੰਮ ਹੈ'
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8