Health Tips:ਥਾਈਰਾਈਡ ਕਾਰਨ ਤੇਜ਼ੀ ਨਾਲ ਵੱਧ ਰਿਹਾ ਤੁਹਾਡਾ ਭਾਰ ਤਾਂ ਕਸਰਤ ਸਣੇ ਇਨ੍ਹਾਂ ਗੱਲਾਂ ਦਾ ਰੱਖੋ ਖ਼ਾਸ ਧਿਆਨ

Thursday, Aug 19, 2021 - 05:58 PM (IST)

ਜਲੰਧਰ (ਬਿਊਰੋ) - ਅੱਜਕੱਲ੍ਹ ਥਾਈਰਾਈਡ ਦੀ ਸਮੱਸਿਆ ਬਹੁਤ ਜ਼ਿਆਦਾ ਵਧ ਰਹੀ ਹੈ। ਥਾਇਰਾਇਡ ਨੂੰ ਸਾਈਲੈਂਟ ਕਿਲਰ ਵੀ ਮੰਨਿਆ ਜਾਂਦਾ ਹੈ, ਕਿਉਂਕਿ ਇਸ ਬੀਮਾਰੀ ਦੇ ਲੱਛਣ ਇਨਸਾਨ ਨੂੰ ਹੌਲੀ-ਹੌਲੀ ਪਤਾ ਚਲਦੇ ਹਨ। ਜਦੋਂ ਇਸ ਦਾ ਪਤਾ ਲੱਗਦਾ, ਉਦੋਂ ਤੱਕ ਇਹ ਬੀਮਾਰੀ ਵਧ ਚੁੱਕੀ ਹੁੰਦੀ ਹੈ। ਥਾਇਰਾਇਡ ਦੀ ਸ਼ੁਰੂਆਤ ਇਮਿਊਨ ਸਿਸਟਮ ਵਿੱਚ ਗੜਬੜ ਕਾਰਨ ਹੁੰਦੀ ਹੈ। ਸਾਡੇ ਗਲੇ ਵਿੱਚ ਤਿਤਲੀ ਦੇ ਆਕਾਰ ਦੀ ਗ੍ਰੰਥੀ ਹੁੰਦੀ ਹੈ, ਜਿਸ ਵਿੱਚੋਂ ਹਾਰਮੋਨ ਰਿਲੀਜ਼ ਹੁੰਦੇ ਹਨ। ਇਹ ਹਾਰਮੋਨ ਜਦੋਂ ਜਿਆਦਾ ਮਾਤਰਾ ਵਿੱਚ ਅਤੇ ਘੱਟ ਮਾਤਰਾ ਵਿੱਚ ਰਿਲੀਜ਼ ਹੋਣ ਲੱਗਦੇ ਹਨ, ਤਾਂ ਸਾਨੂੰ ਥਾਇਰਾਇਡ ਦੀ ਸਮੱਸਿਆ ਹੋ ਜਾਂਦੀ ਹੈ। ਇਸ ਨਾਲ ਕਈ ਸਮੱਸਿਆਵਾਂ ਹੋਣ ਲੱਗਦੀਆਂ ਹਨ, ਜਿਨ੍ਹਾਂ ਇੱਕ ਹੈ ਭਾਰ ਦਾ ਵਧਣਾ। 

ਥਾਇਰਾਇਡ ਕਾਰਨ ਭਾਰ ਵੱਧਣ ਦੀ ਸਮੱਸਿਆ
ਥਾਇਰਾਇਡ ਕਾਰਨ ਭਾਰ ਵਧਣ ਦੀ ਸਮੱਸਿਆ ਬਹੁਤ ਸਾਰੇ ਲੋਕਾਂ ਨੂੰ ਹੁੰਦੀ ਹੈ। ਭਾਰ ਵਧਣ ਕਾਰਨ ਕਈ ਲੋਕਾਂ ਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਥਾਇਰਾਇਡ ਕਾਰਨ ਵਧਿਆ ਹੋਇਆ ਮੋਟਾਪਾ ਘੱਟ ਕਰਨਾ ਮੁਸ਼ਕਲ ਹੁੰਦਾ ਹੈ। ਇਸ ਮੋਟਾਪੇ ਨੂੰ ਘੱਟ ਕਰਨ ਲਈ ਥਾਇਰਾਇਡ ਨੂੰ ਕੰਟਰੋਲ ਕਰਨਾ ਬਹੁਤ ਜ਼ਰੂਰੀ ਹੈ। ਇਸੇ ਲਈ ਅੱਜ ਅਸੀਂ ਤੁਹਾਨੂੰ ਥਾਇਰਾਇਡ ਦੇ ਕਾਰਨ ਵਧੇ ਹੋਏ ਮੋਟਾਪੇ ਨੂੰ ਕਿਸ ਤਰ੍ਹਾਂ ਘੱਟ ਕੀਤਾ ਜਾ ਸਕਦਾ ਹੈ, ਦੇ ਅਸਰਦਾਰ ਘਰੇਲੂ ਨੁਖ਼ਸੇ ਦੱਸਾਂਗੇ....

ਪੜ੍ਹੋ ਇਹ ਵੀ ਖ਼ਬਰ- Health Tips: ਦੁੱਧ ਤੇ ਕੇਲਾ ਇਕੱਠੇ ਖਾਣ ਵਾਲੇ ਲੋਕ ਹੋ ਜਾਣ ਸਾਵਧਾਨ! ਐਲਰਜੀ ਸਣੇ ਹੋ ਸਕਦੀਆਂ ਨੇ ਇਹ ਸਮੱਸਿਆਵਾਂ

PunjabKesari

ਇਨ੍ਹਾਂ ਗੱਲਾਂ ਦਾ ਰੱਖੋ ਧਿਆਨ

ਅਲਕੋਹਲ ਦਾ ਸੇਵਨ ਘੱਟ ਕਰੋ
ਥਾਇਰਾਇਡ ਦੀ ਸਮੱਸਿਆ ਹੋਣ ’ਤੇ ਅਲਕੋਹਲ ਦਾ ਸੇਵਨ ਕਰਨ ਨਾਲ ਮੋਟਾਪਾ ਤੇਜ਼ੀ ਨਾਲ ਵਧਣ ਲੱਗਦਾ ਹੈ। ਇਸ ਨਾਲ ਐਨਰਜੀ ਲੈਵਲ ਘੱਟ ਹੋ ਜਾਂਦਾ ਹੈ ਅਤੇ ਰਾਤ ਨੂੰ ਨੀਂਦ ਨਾ ਆਉਣੀ, ਬੇਚੈਨੀ ਅਤੇ ਘਬਰਾਹਟ ਜਿਹੀਆਂ ਸਮੱਸਿਆਵਾਂ ਹੋਣ ਲੱਗਦੀਆਂ ਹਨ।

ਸਮੇਂ ’ਤੇ ਲਓ ਦਵਾਈ 
ਥਾਇਰਾਇਡ ਦੀ ਦਵਾਈ ਰੋਜ਼ਾਨਾ ਅਤੇ ਸਹੀ ਸਮੇਂ ’ਤੇ ਲੈਣ ਨਾਲ ਭਾਰ ਨਹੀਂ ਵਧਦਾ । ਬਹੁਤ ਸਾਰੇ ਲੋਕ ਥਾਇਰਾਇਡ ਦੀ ਸਮੱਸਿਆ ਨੂੰ ਨਜ਼ਰਅੰਦਾਜ਼ ਕਰ ਦਿੰਦੇ ਹਨ, ਜਿਸ ਨਾਲ ਉਨ੍ਹਾਂ ਦਾ ਭਾਰ ਜ਼ਿਆਦਾ ਵਧ ਜਾਂਦਾ ਹੈ। ਥਾਇਰਾਇਡ ਵਿੱਚ ਦਿੱਤੀ ਜਾਣ ਵਾਲੀ ਅੰਡਰ ਐਕਟਿਵ ਦਵਾਈਆਂ ਦੀ ਨਾਲ ਭਾਰ ਘੱਟ ਕਰਨ ਵਿੱਚ ਮਦਦ ਮਿਲਦੀ ਹੈ। ਇਸ ਲਈ ਡਾਕਟਰ ਦੁਆਰਾ ਦਿੱਤੀ ਗਈ ਦਵਾਈਆਂ ਦਾ ਸੇਵਨ ਜ਼ਰੂਰ ਕਰੋ ।

ਪੜ੍ਹੋ ਇਹ ਵੀ ਖ਼ਬਰ- ਵਾਸਤੂ ਸ਼ਾਸਤਰ : ਘਰ ਦੇ ਇਸ ਕੋਨੇ ’ਚ ਰੱਖੋ ‘ਲੂਣ’, ਕਲੇਸ਼ ਖ਼ਤਮ ਹੋਣ ਦੇ ਨਾਲ-ਨਾਲ ਹੋਣਗੇ ਇਹ ਫ਼ਾਇਦੇ

PunjabKesari

ਹੈਲਦੀ ਖਾਣਾ ਖਾਓ
ਥਾਇਰਾਇਡ ਕਾਰ ਹੋਏ ਭਾਰ ਨੂੰ ਘੱਟ ਕਰਨ ਲਈ ਰੋਜ਼ਾਨਾ ਸਮੇਂ ’ਤੇ ਸਿਹਤਮੰਦ ਖਾਣਾ ਖਾਓ। ਆਪਣੀ ਖਾਣੇ ਵਿੱਚ ਜ਼ਿਆਦਾ ਸਬਜ਼ੀਆਂ ਅਤੇ ਫਲ ਸ਼ਾਮਿਲ ਕਰੋ। ਇਸ ਤੋਂ ਇਲਾਵਾ ਵਸਾ ਅਤੇ ਜ਼ਿਆਦਾ ਪ੍ਰੋਟੀਨ ਵਾਲੀਆਂ ਚੀਜ਼ਾਂ ਦਾ ਸੇਵਨ ਘੱਟ ਕਰੋ।

ਰੋਜ਼ਾਨਾ ਕਸਰਤ ਕਰੋ
ਥਾਇਰਾਇਡ ਕਾਰਨ ਵਧੇ ਹੋਏ ਭਾਰ ਨੂੰ ਘੱਟ ਕਰਨ ਲਈ ਰੋਜ਼ਾਨਾ ਕਸਰਤ ਕਰੋ। ਹਫ਼ਤੇ ਵਿੱਚ ਘੱਟ ਤੋਂ ਘੱਟ ਪੰਜ ਦਿਨ ਅੱਧਾ ਘੰਟਾ ਕਸਰਤ ਕਰਨੀ ਚਾਹੀਦੀ ਹੈ ।

ਪੜ੍ਹੋ ਇਹ ਵੀ ਖ਼ਬਰ- Health Tips: ਧੁੱਪ ’ਚ ਪਿਆਸ ਲੱਗਣ ’ਤੇ ਕਦੇ ਨਾ ਪੀਓ ‘ਠੰਡਾ ਪਾਣੀ’, ਹਾਰਟ ਅਟੈਕ ਸਣੇ ਹੋ ਸਕਦੇ ਨੇ ਇਹ ਰੋਗ

PunjabKesari

ਕਦੇ ਨਾ ਪੀਓ ਚਾਹ
ਥਾਇਰਾਇਡ ਦੀ ਸਮੱਸਿਆ ਵਿੱਚ ਚਾਹ ਦਾ ਸੇਵਨ ਬਿਲਕੁਲ ਨਹੀਂ ਕਰਨਾ ਚਾਹੀਦਾ, ਕਿਉਂਕਿ ਇਸ ਨਾਲ ਮੋਟਾਪਾ ਹੋਰ ਜ਼ਿਆਦਾ ਵਧ ਜਾਂਦਾ ਹੈ। ਇਸ ਤੋਂ ਇਲਾਵਾ ਰੋਜ਼ਾਨਾ ਚੁਕੰਦਰ, ਅਨਾਨਾਸ ਅਤੇ ਸੇਬ ਦਾ ਬਣਿਆ ਜੂਸ ਪੀਓ । ਰੋਜ਼ਾਨਾ ਇਸ ਨੂੰ ਪੀਣ ਨਾਲ ਤੁਹਾਡਾ ਮੋਟਾਪਾ ਘੱਟ ਹੋ ਜਾਵੇਗਾ ਅਤੇ ਅਨਰਜੀ ਵੀ ਮਿਲੇਗੀ ।

ਥਾਇਰਾਇਡ ਲਈ ਅਸਰਦਾਰ ਘਰੇਲੂ ਨੁਖ਼ਸੇ

ਆਵਲਾ ਚੂਰਣ ਅਤੇ ਸ਼ਹਿਦ
ਥਾਇਰਾਇਡ ਦੀ ਸਮੱਸਿਆ ਲਈ ਆਮਲਾ ਚੂਰਣ ਅਤੇ ਸ਼ਹਿਦ ਬਹੁਤ ਜ਼ਿਆਦਾ ਫ਼ਾਇਦੇਮੰਦ ਹੈ। ਇਹ ਨੁਸਖਾ ਅੱਜ ਤਕ ਜਿੰਨੇ ਵੀ ਲੋਕਾਂ ਨੇ ਲਿਆ ਹੈ, ਉਨ੍ਹਾਂ ਨੂੰ ਬਹੁਤ ਵਧੀਆ ਨਤੀਜੇ ਮਿਲੇ ਹਨ। ਇਸ ਨੁਖ਼ਸੇ ਦਾ ਅਸਰ 15 ਦਿਨਾਂ ਵਿੱਚ ਤੁਹਾਨੂੰ ਮਹਿਸੂਸ ਹੋਣ ਲੱਗ ਜਾਵੇਗਾ ।

ਪੜ੍ਹੋ ਇਹ ਵੀ ਖ਼ਬਰ- Health Tips: ਐਸੀਡਿਟੀ ਦੀ ਸਮੱਸਿਆ ਹੋਣ ’ਤੇ ਕਦੇ ਨਾ ਖਾਓ ‘ਰਾਜਮਾ’ ਸਣੇ ਇਹ ਚੀਜ਼ਾਂ, ਹੋ ਸਕਦੇ ਨੁਕਸਾਨ

PunjabKesari

ਨੁਸਖਾ ਬਣਾਉਣ ਅਤੇ ਲੈਣ ਦੀ ਵਿਧੀ
ਰੋਜ਼ਾਨਾ ਸਵੇਰੇ ਖਾਲੀ ਢਿੱਡ ਇੱਕ ਚਮਚ ਸ਼ਹਿਦ ਵਿੱਚ ਪੰਜ ਤੋਂ ਦੱਸ ਗ੍ਰਾਮ ਆਮਲਾ ਚੂਰਣ ਮਿਕਸ ਕਰਕੇ ਲਓ। ਇਸ ਨੂੰ ਰਾਤ ਨੂੰ ਖਾਣਾ ਖਾਣ ਤੋਂ ਦੋ ਘੰਟੇ ਬਾਅਦ ਸੌਂਦੇ ਸਮੇਂ ਲੈਣਾ ਹੈ। ਇਹ ਅਸਰਦਾਰ ਘਰੇਲੂ ਨੁਖ਼ਸਾ ਹੈ । ਇਸ ਨਾਲ ਥਾਇਰਾਇਡ ਅਤੇ ਮੋਟਾਪਾ ਬਹੁਤ ਜਲਦ ਕੰਟਰੋਲ ਹੋ ਜਾਵੇਗਾ ।


rajwinder kaur

Content Editor

Related News