Health Tips: ਸਿਹਤ ਲਈ ਲਾਹੇਵੰਦ ਹਨ ''ਤੋਰੀਆਂ'', ਸ਼ੂਗਰ ਸਣੇ ਇਨ੍ਹਾਂ ਸਮੱਸਿਆਵਾਂ ਤੋਂ ਦਿਵਾਉਂਦੀ ਹੈ ਨਿਜ਼ਾਤ

Wednesday, Aug 21, 2024 - 01:41 PM (IST)

ਨਵੀਂ ਦਿੱਲੀ- ਤੋਰੀ ਇਕ ਤਰ੍ਹਾਂ ਦੀ ਸਬਜ਼ੀ ਹੈ। ਇਸਦੀ ਖੇਤੀ ਭਾਰਤ ਦੇ ਸਾਰੇ ਸੂਬਿਆਂ ਵਿੱਚ ਕੀਤੀ ਜਾਂਦੀ ਹੈ। ਸਵਾਦ ਨੂੰ ਦੇਖਦੇ ਹੋਏ ਬਹੁਤੇ ਲੋਕ ਇਸ ਨੂੰ ਖਾਣਾ ਪਸੰਦ ਨਹੀਂ ਕਰਦੇ ਪਰ ਪੋਸ਼ਕਤਾ ਦੇ ਅਨੁਸਾਰ ਇਸ ਨੂੰ ਸੁਪਰਫੂਡ ਦਾ ਦਰਜਾ ਹਾਸਲ ਹੈ। ਬਰਸਾਤ ਦੇ ਮੌਸਮ ਵਿੱਚ ਇਸ ਸਬਜ਼ੀ ਦੀ ਵਰਤੋਂ ਸਭ ਤੋਂ ਵੱਧ ਹੁੰਦੀ ਹੈ। ਇਸ ਦੀ ਤਸੀਰ ਠੰਢੀ ਹੁੰਦੀ ਹੈ।
ਤੋਰੀਆਂ ਖਾਣ ਦੇ ਫਾਇਦੇ
ਪੱਥਰੀ

ਤੋਰੀਆਂ ਦੀ ਵੇਲ ਜਾਂ ਪੱਤਿਆਂ ਦਾ ਚੂਰਨ ਬਣਾ ਕੇ ਗਾਂ ਦੇ ਦੁੱਧ ਵਿੱਚ ਮਿਲਾ ਕੇ ਲਗਾਤਾਰ ਕੁਝ ਦਿਨ ਪੀਣ ਨਾਲ ਗੁਰਦੇ ਦੀ ਪੱਥਰੀ ਗਲਣੀ ਸ਼ੁਰੂ ਹੋ ਜਾਂਦੀ ਹੈ। ਤੋਰੀਆਂ ਦੀ ਸਬਜ਼ੀ ਖਾਣ ਦੇ ਸ਼ੌਕੀਨ ਲੋਕਾਂ ਦੇ ਸਰੀਰ ਵਿੱਚ ਪੱਥਰੀ ਵੀ ਘੱਟ ਬਣਦੀ ਹੈ।
ਵਾਲ ਸਫੈਦ ਹੋਣ ਤੋਂ ਰੋਕੇ
ਉਮਰ ਤੋਂ ਪਹਿਲਾਂ ਵਾਲਾਂ ਦਾ ਸਫੈਦ ਹੋਣਾ ਅੱਜ-ਕੱਲ੍ਹ ਆਮ ਗੱਲ ਬਣ ਗਈ ਹੈ। ਇਸ ਦਾ ਮੁੱਖ ਕਾਰਨ ਹੈ ਭੋਜਨ ਵਿੱਚ ਵਿਟਾਮਿਨਾਂ ਦੀ ਕਮੀ। ਤੋਰੀਆਂ ਦੇ ਵਿੱਚ ਉਹ ਸਾਰੇ ਵਿਟਾਮਿਨ ਅਤੇ ਪੌਸ਼ਟਿਕ ਤੱਤ ਹੁੰਦੇ ਹਨ, ਜੋ ਵਾਲਾਂ ਨੂੰ ਕਾਲੇ ਰੱਖਦੇ ਹਨ।
ਫੋੜੇ ਦੀ ਗੰਢ
ਬਹੁਤ ਸਾਰੇ ਲੋਕਾਂ ਨੂੰ ਇਹ ਤਕਲੀਫ਼ ਹੁੰਦੀ ਹੈ ਕਿ ਉਨ੍ਹਾਂ ਦੇ ਸਰੀਰ ਦੇ ਅੰਗਾਂ 'ਤੇ ਫੋੜੇ ਹੋ ਜਾਂਦੇ ਹਨ। ਪਰ ਉਨ੍ਹਾਂ ਦਾ ਮੂੰਹ ਨਹੀਂ ਬਣਦਾ। ਜਿਸ ਦੇ ਚੱਲਦੇ ਉਹ ਫੁੱਟ ਕੇ ਖਤਮ ਨਹੀਂ ਹੁੰਦੇ। ਤੋਰੀ ਦੀ ਵੇਲ ਦੀ ਜੜ ਠੰਢੇ ਪਾਣੀ ਵਿੱਚ ਘਸਾ ਕੇ ਫੋੜੇ 'ਤੇ ਲਾਉਣ ਨਾਲ ਉਹ ਠੀਕ ਹੋ ਜਾਂਦੇ ਹਨ।
ਸ਼ੂਗਰ ਤੋਂ ਰਾਹਤ
ਤੋਰੀਆਂ ਦੇ ਅੰਦਰ ਪਾਏ ਜਾਣ ਵਾਲੇ ਪੈਪਟਾਈਡ ਇਨਸੁਲਿਨ ਦੀ ਤਰ੍ਹਾਂ ਹੀ ਕੰਮ ਕਰਦੇ ਹਨ। ਤੋਰੀਆਂ ਦੀ ਸਬਜ਼ੀ ਖਾਣ ਨਾਲ ਸ਼ੂਗਰ ਘੱਟਦੀ ਹੈ।
ਅੱਖਾਂ ਹੇਠਾਂ ਸੋਜ
ਜ਼ਿਆਦਾ ਮੋਬਾਇਲ, ਟੀਵੀ ਦੇਖਣ ਨਾਲ ਜਾਂ ਨੀਂਦ ਦੀ ਕਮੀ ਨਾਲ ਅੱਖਾਂ ਹੇਠ ਸੋਜ ਆ ਜਾਂਦੀ ਹੈ। ਤੋਰੀ ਦੇ ਤਾਜ਼ੇ ਤੋੜੇ ਹੋਏ ਪੱਤਿਆਂ ਦਾ ਰਸ ਜਾਂ ਤਾਜੇ ਪੱਤੇ ਅੱਖਾਂ 'ਤੇ ਮਲਣ ਨਾਲ ਇਹ ਠੀਕ ਹੁੰਦੇ ਹਨ।
ਐਸੀਡਿਟੀ ਤੋਂ ਰਾਹਤ
ਤੋਰੀਆਂ ਠੰਡੀਆਂ ਹੁੰਦੀਆਂ ਹਨ। ਇਹ ਢਿੱਡ ਦੀ ਜਲਣ ਤੇ ਐਸੀਡਿਟੀ ਦੀ ਸਮੱਸਿਆ ਤੋਂ ਰਾਹਤ ਦਿਵਾਉਂਦੀ ਹੈ।
ਖੁਜਲੀ ਤੋਂ ਰਾਹਤ
ਤੋਰੀਆਂ ਦੇ ਪੱਤਿਆਂ ਅਤੇ ਬੀਜਾਂ ਨੂੰ ਪਾਣੀ ਵਿੱਚ ਪੀਸ ਕੇ ਚਮੜੀ ਤੇ ਲਗਾਉਣ ਨਾਲ ਖੁਜਲੀ ਤੋਂ ਆਰਾਮ ਮਿਲਦਾ ਹੈ।
 


Aarti dhillon

Content Editor

Related News