ਆਂਵਲੇ ਦਾ ਪਾਣੀ ਵੀ ਸਿਹਤ ਲਈ ਹੈ ਵਰਦਾਨ, ਜਾਣੋ ਸੇਵਨ ਕਰਨ ਦਾ ਸਹੀ ਤਰੀਕਾ

Monday, Aug 04, 2025 - 05:45 PM (IST)

ਆਂਵਲੇ ਦਾ ਪਾਣੀ ਵੀ ਸਿਹਤ ਲਈ ਹੈ ਵਰਦਾਨ, ਜਾਣੋ ਸੇਵਨ ਕਰਨ ਦਾ ਸਹੀ ਤਰੀਕਾ

ਹੈਲਥ ਡੈਸਕ- ਆਯੁਰਵੈਦ 'ਚ ਆਂਵਲੇ ਸਿਹਤ ਲਈ ਬਹੁਤ ਲਾਭਕਾਰੀ ਹੈ। ਪਰ ਕੀ ਤੁਸੀਂ ਜਾਣਦੇ ਹੋ ਕਿ ਆਂਵਲੇ ਦੇ ਨਾਲ-ਨਾਲ ਆਂਵਲੇ ਦਾ ਪਾਣੀ ਵੀ ਤੁਹਾਡੀ ਸਿਹਤ ਨੂੰ ਮਜ਼ਬੂਤ ਬਣਾਉਣ 'ਚ ਬਹੁਤ ਲਾਭਦਾਇਕ ਹੋ ਸਕਦਾ ਹੈ? ਇਹ ਪਾਣੀ ਨਾ ਸਿਰਫ਼ ਤਾਜਗੀ ਭਰਿਆ ਹੁੰਦਾ ਹੈ, ਸਗੋਂ ਇਸ 'ਚ ਵਿਟਾਮਿਨ C, A, B ਕੰਪਲੈਕਸ, ਕੈਲਸ਼ੀਅਮ, ਪੋਟੈਸ਼ੀਅਮ, ਮੈਗਨੀਸ਼ੀਅਮ, ਆਇਰਨ, ਕਾਰਬੋਹਾਈਡਰੇਟ ਅਤੇ ਫਾਈਬਰ ਵਰਗੇ  ਪੋਸ਼ਕ ਤੱਤ ਵੀ ਸ਼ਾਮਲ ਹੁੰਦੇ ਹਨ।

ਕਿਵੇਂ ਬਣਾਈਏ ਆਂਵਲੇ ਦਾ ਪਾਣੀ?

  • ਕੁਝ ਆਂਵਲੇ ਲੈ ਕੇ ਉਨ੍ਹਾਂ ਨੂੰ ਪਾਣੀ 'ਚ ਉਬਾਲੋ।
  • ਜਦੋਂ ਪਾਣੀ ਉਬਲ ਕੇ ਅੱਧਾ ਰਹਿ ਜਾਏ, ਤਾਂ ਇਸ ਨੂੰ ਛਾਣ ਲਵੋ ਅਤੇ ਫਿਰ ਠੰਡਾ ਹੋਣ ਦਿਓ।
  • ਵਧੀਆ ਨਤੀਜੇ ਲਈ ਇਹ ਪਾਣੀ ਸਵੇਰੇ ਖਾਲੀ ਪੇਟ ਪੀਣਾ ਸ਼ੁਰੂ ਕਰੋ।
  • ਕੁਝ ਹਫ਼ਤਿਆਂ 'ਚ ਹੀ ਤੁਸੀਂ ਫਰਕ ਮਹਿਸੂਸ ਕਰੋਗੇ।

ਸਿਹਤ 'ਤੇ ਆਂਵਲੇ ਦੇ ਪਾਣੀ ਦੇ ਅਸਰਦਾਰ ਲਾਭ

  • ਇਮਿਊਨ ਸਿਸਟਮ ਮਜ਼ਬੂਤ ਬਣਾਉਂਦਾ ਹੈ
  • ਆਂਵਲੇ 'ਚ ਪਾਇਆ ਜਾਂਦਾ ਉੱਚ ਪੱਧਰ ਦਾ ਵਿਟਾਮਿਨ C ਰੋਗ-ਪ੍ਰਤੀਰੋਧਕ ਸ਼ਕਤੀ ਨੂੰ ਵਧਾਉਂਦਾ ਹੈ।

ਮੈਟਾਬੌਲਿਜ਼ਮ ਤੇ ਵਜ਼ਨ ਘਟਾਉਣ 'ਚ ਸਹਾਇਕ

ਆਂਵਲੇ ਦਾ ਪਾਣੀ ਮੈਟਾਬੌਲਿਜ਼ਮ ਨੂੰ ਬੂਸਟ ਕਰਦਾ ਹੈ, ਜਿਸ ਨਾਲ ਵਜ਼ਨ ਘਟਾਉਣ 'ਚ ਮਦਦ ਮਿਲਦੀ ਹੈ।

ਪਾਚਨ ਤੰਤਰ ਲਈ ਫਾਇਦੇਮੰਦ

ਆਂਵਲਾ ਵਾਟਰ ਗੱਟ ਹੈਲਥ ਨੂੰ ਸੁਧਾਰਦਾ ਹੈ ਅਤੇ ਪਾਚਨ ਤੰਤਰ ਮਜ਼ਬੂਤ ਕਰਦਾ ਹੈ।

ਸ਼ੂਗਰ ਮਰੀਜ਼ਾਂ ਲਈ ਲਾਭਕਾਰੀ

ਹੈਲਥ ਮਾਹਿਰ ਸ਼ੂਗਰ ਮਰੀਜ਼ਾਂ ਨੂੰ ਵੀ ਆਂਵਲੇ ਦਾ ਪਾਣੀ ਪੀਣ ਦੀ ਸਿਫਾਰਿਸ਼ ਕਰਦੇ ਹਨ ਕਿਉਂਕਿ ਇਹ ਬਲੱਡ ਸ਼ੂਗਰ ਲੈਵਲ ਨੂੰ ਕੰਟਰੋਲ ਕਰਨ 'ਚ ਸਹਾਇਕ ਹੈ।

ਦਿਲ ਲਈ ਫਾਇਦੇਮੰਦ

ਆਂਵਲੇ ਦੇ ਪਾਣੀ 'ਚ ਮੌਜੂਦ ਗੁਣ ਦਿਲ ਦੀ ਸਿਹਤ ਨੂੰ ਬਿਹਤਰ ਕਰਕੇ ਹਾਰਟ ਡਿਜੀਜ਼ ਦੇ ਖ਼ਤਰੇ ਨੂੰ ਘਟਾਉਂਦੇ ਹਨ।

ਖ਼ਾਸ ਟਿੱਪ

ਹਰ ਰੋਜ਼ ਨਿਯਮ ਨਾਲ ਆਂਵਲੇ ਦਾ ਪਾਣੀ ਪੀਣਾ ਤੁਹਾਡੀ ਸਿਹਤ ਲਈ ਇਕ ਕੁਦਰਤੀ ਦਵਾਈ ਵਾਂਗ ਕੰਮ ਕਰ ਸਕਦਾ ਹੈ। ਇਹ ਸਸਤਾ, ਆਸਾਨ ਅਤੇ ਘਰੇਲੂ ਇਲਾਜ ਹੈ ਜੋ ਤੁਹਾਨੂੰ ਕਈ ਤਰ੍ਹਾਂ ਦੀਆਂ ਬੀਮਾਰੀਆਂ ਤੋਂ ਬਚਾਉਣ 'ਚ ਸਹਾਇਕ ਹੋ ਸਕਦਾ ਹੈ।

ਨੋਟ– ਇਹ ਆਰਟੀਕਲ ਸਿਰਫ਼ ਆਮ ਜਾਣਕਾਰੀ ਲਈ ਹੈ। ਆਪਣੀ ਖੁਰਾਕ ਵਿੱਚ ਕੋਈ ਬਦਲਾਅ ਕਰਨ, ਕਿਸੇ ਵੀ ਬਿਮਾਰੀ ਨਾਲ ਸਬੰਧਤ ਕੋਈ ਵੀ ਉਪਾਅ ਕਰਨ ਜਾਂ ਕੋਈ ਵੀ ਘਰੇਲੂ ਨੁਸਖਾ ਅਪਣਾਉਣ ਤੋਂ ਪਹਿਲਾਂ ਆਪਣੇ ਡਾਕਟਰ ਦੀ ਸਲਾਹ ਜ਼ਰੂਰ ਲਓ।


author

DIsha

Content Editor

Related News