Health Tips: ਸ਼ੂਗਰ ਨੂੰ ਘਟਾਉਣ ''ਚ ਮਦਦ ਕਰਦੀ ਹੈ ''ਤੋਰੀ'' ਖੁਰਾਕ ''ਚ ਜ਼ਰੂਰ ਕਰੋ ਸ਼ਾਮਲ

06/18/2022 6:03:27 PM

ਨਵੀਂ ਦਿੱਲੀ- ਤੋਰੀ ਇੱਕ ਤਰ੍ਹਾਂ ਦੀ ਸਬਜ਼ੀ ਹੈ। ਇਸਦੀ ਖੇਤੀ ਭਾਰਤ ਦੇ ਸਾਰੇ ਸੂਬਿਆਂ ਵਿੱਚ ਕੀਤੀ ਜਾਂਦੀ ਹੈ। ਸਵਾਦ ਨੂੰ ਦੇਖਦੇ ਹੋਏ ਬਹੁਤੇ ਲੋਕ ਇਸ ਨੂੰ ਖਾਣਾ ਪਸੰਦ ਨਹੀਂ ਕਰਦੇ ਪਰ ਪੋਸ਼ਕਤਾ ਦੇ ਅਨੁਸਾਰ ਇਸ ਨੂੰ ਸੁਪਰਫੂਡ ਦਾ ਦਰਜਾ ਹਾਸਲ ਹੈ। ਬਰਸਾਤ ਦੇ ਮੌਸਮ ਵਿੱਚ ਇਸ ਸਬਜ਼ੀ ਦੀ ਵਰਤੋਂ ਸਭ ਤੋਂ ਵੱਧ ਹੁੰਦੀ ਹੈ। ਇਸ ਦੀ ਤਸੀਰ ਠੰਢੀ ਹੁੰਦੀ ਹੈ।
ਤੋਰੀਆਂ ਖਾਣ ਦੇ ਫਾਇਦੇ
ਪੱਥਰੀ

ਤੋਰੀਆਂ ਦੀ ਵੱਲ ਜਾਂ ਪੱਤੇ ਚੂਰਨ ਬਣਾ ਕੇ ਗਾਂ ਦੇ ਦੁੱਧ ਵਿੱਚ ਮਿਲਾ ਕੇ ਲਗਾਤਾਰ ਕੁਝ ਦਿਨ ਪੀਣ ਨਾਲ ਗੁਰਦੇ ਦੀ ਪੱਥਰੀ ਗਲਣੀ ਸ਼ੁਰੂ ਹੋ ਜਾਂਦੀ ਹੈ। ਤੋਰੀਆਂ ਦੀ ਸਬਜ਼ੀ ਖਾਣ ਦੇ ਸ਼ੌਕੀਨ ਲੋਕਾਂ ਦੇ ਸਰੀਰ ਵਿੱਚ ਪੱਥਰੀ ਵੀ ਘੱਟ ਬਣਦੀ ਹੈ।
ਵਾਲ ਸਫੈਦ ਹੋਣ ਤੋਂ ਰੋਕੇ
ਉਮਰ ਤੋਂ ਪਹਿਲਾਂ ਵਾਲਾਂ ਦਾ ਸਫੈਦ ਹੋਣਾ ਅੱਜਕਲ ਆਮ ਗੱਲ ਬਣ ਗਈ ਹੈ। ਇਸ ਦਾ ਮੁੱਖ ਕਾਰਨ ਹੈ ਭੋਜਨ ਵਿੱਚ ਵਿਟਾਮਿਨਾ ਦੀ ਕਮੀ। ਤੋਰੀਆਂ ਦੇ ਵਿੱਚ ਉਹ ਸਾਰੇ ਵਿਟਾਮਿਨ ਅਤੇ ਪੌਸ਼ਟਿਕ ਤੱਤ ਹੁੰਦੇ ਹਨ। ਜੋ ਵਾਲ ਕਾਲੇ ਰੱਖਦੇ ਹਨ।

PunjabKesari
ਫੋੜੇ ਦੀ ਗੰਢ
ਬਹੁਤ ਸਾਰੇ ਲੋਕਾਂ ਨੂੰ ਇਹ ਤਕਲੀਫ਼ ਹੁੰਦੀ ਹੈ ਕਿ ਉਨ੍ਹਾਂ ਦੇ ਸਰੀਰ ਦੇ ਅੰਗਾਂ 'ਤੇ ਫੋੜੇ ਹੋ ਜਾਂਦੇ ਹਨ। ਪਰ ਉਨ੍ਹਾਂ ਦਾ ਮੂੰਹ ਨਹੀਂ ਬਣਦਾ। ਜਿਸ ਦੇ ਚੱਲਦੇ ਉਹ ਫੁੱਟ ਕੇ ਖਤਮ ਨਹੀਂ ਹੁੰਦੇ। ਤੋਰੀ ਦੀ ਵੱਲ ਦੀ ਜੜ ਠੰਢੇ ਪਾਣੀ ਵਿੱਚ ਘਸਾ ਕੇ ਫੋੜੇ 'ਤੇ ਲਾਉਣ ਨਾਲ ਉਹ ਠੀਕ ਹੋ ਜਾਂਦੇ ਹਨ।
ਸ਼ੂਗਰ ਤੋਂ ਰਾਹਤ
ਤੋਰੀ ਦੇ ਅੰਦਰ ਪਾਏ ਜਾਣ ਵਾਲੇ ਪੈਪਟਾਈਡ ਇਨਸੁਲਿਨ ਦੀ ਤਰ੍ਹਾਂ ਹੀ ਕੰਮ ਕਰਦੇ ਹਨ ਤੋਰੀਆਂ ਦੇ ਸਬਜ਼ੀ ਖਾਣ ਨਾਲ ਸ਼ੂਗਰ ਘੱਟਦੀ ਹੈ।
ਅੱਖਾਂ ਦੇ ਰੋਹੇ ਫੁੱਲ ਜਾਣਾ
ਜ਼ਿਆਦਾ ਮੋਬਾਇਲ, ਟੀਵੀ ਦੇਖਣ ਨਾਲ ਜਾਂ ਨੀਂਦ ਦੀ ਕਮੀ ਨਾਲ ਅੱਖਾਂ ਦੇ ਰੋਹੇ ਥਲੜੇ ਪਾਸੇ ਤੋਂ ਫੁੱਲ ਜਾਂਦੇ ਹਨ। ਤੋਰੀ ਦੇ ਤਾਜ਼ੇ ਤੋੜੇ ਹੋਏ ਪੱਤਿਆਂ ਦਾ ਰਸ ਜਾਂ ਤਾਜੇ ਪੱਤੇ ਅੱਖਾਂ 'ਤੇ ਮਲਣ ਨਾਲ ਇਹ ਠੀਕ ਹੁੰਦੇ ਹਨ।

PunjabKesari
ਐਸੀਡਿਟੀ ਤੋਂ ਰਾਹਤ
ਤੋਰੀ ਠੰਢੀ ਹੁੰਦੀ ਹੈ ਪੇਟ ਦੀ ਜਲਣ ਅਤੇ ਐਸੀਡਿਟੀ ਹੋਵੇ, ਤਾਂ ਇਹ ਢਿੱਡ ਨੂੰ ਠੰਡਕ ਦਿੰਦੀ ਹੈ।
ਦਾਦ ਖਾਰਸ਼ ਖੁਜਲੀ ਤੋਂ ਰਾਹਤ
ਤੋਰੀ ਦੇ ਪੱਤੇ ਅਤੇ ਬੀਜ ਪਾਣੀ ਵਿੱਚ ਪੀਸ ਕੇ ਚਮੜੀ ਤੇ ਲਗਾਉਣ ਨਾਲ ਦੱਦ, ਖੁਰਕ ਤੋਂ ਆਰਾਮ ਮਿਲਦਾ ਹੈ।


Aarti dhillon

Content Editor

Related News