ਫ਼ਰਜ਼ੀ ਹੈਲਥ ਅਫ਼ਸਰ ਨੂੰ ਡੀ. ਡੀ. ਓ. ਲਗਾਉਣ ’ਤੇ ਭਖਿਆ ਵਿਵਾਦ, ਸਰਕਾਰ ਕੋਲ ਪੁੱਜੀ ਸ਼ਿਕਾਇਤ
Saturday, Mar 07, 2026 - 10:01 AM (IST)
ਲੁਧਿਆਣਾ (ਹਿਤੇਸ਼) : ਨਗਰ ਨਿਗਮ ਕਮਿਸ਼ਨਰ ਵੱਲੋਂ ਇਕ ਕਥਿਤ ਫਰਜ਼ੀ ਹੈਲਥ ਅਫ਼ਸਰ ਨੂੰ ਡੀ.ਡੀ.ਓ. ਲਗਾਉਣ ’ਤੇ ਵਿਵਾਦ ਖੜ੍ਹਾ ਹੋ ਗਿਆ ਹੈ। ਇਸ ਮਾਮਲੇ ਵਿੱਚ ਵੀ.ਐੱਸ.ਐੱਸ. ਦੇ ਵਿੱਕੀ ਸਹੋਤਾ ਵੱਲੋਂ ਸਰਕਾਰ ਕੋਲ ਸ਼ਿਕਾਇਤ ਦਰਜ ਕੀਤੀ ਗਈ ਹੈ। ਜਿਸ ਵਿਚ ਮੁੱਦਾ ਚੁੱਕਿਆ ਗਿਆ ਹੈ ਕਿ ਐਕਟ ਅਨੁਸਾਰ ਐੱਮ.ਬੀ.ਬੀ.ਐੱਸ. ਡਾਕਟਰ ਨੂੰ ਹੀ ਨਗਰ ਨਿਗਮ ਵਿਚ ਹੈਲਥ ਅਫ਼ਸਰ ਤਾਇਨਾਤ ਕੀਤਾ ਜਾ ਸਕਦਾ ਹੈ ਪਰ ਵਿਪੁਲ ਮਲਹੋਤਰਾ ਕੋਲ ਆਯੁਰਵੇਦ ਦਾ ਡਿਪਲੋਮਾ ਹੈ, ਜਿਸ ਦੇ ਬਾਵਜੂਦ ਉਸ ਨੂੰ ਫਰਜ਼ੀ ਤਰੀਕੇ ਨਾਲ ਹੈਲਥ ਅਫ਼ਸਰ ਲਗਾਇਆ ਗਿਆ ਹੈ। ਉਕਤ ਅਧਿਕਾਰੀ ਲੰਬੇ ਸਮੇਂ ਤੋਂ ਹੈਲਥ ਐਂਡ ਸੈਨੀਟੇਸ਼ਨ ਦੇ ਨਾਲ-ਨਾਲ ਸਾਲਿਡ ਵੇਸਟ ਮੈਨੇਜਮੈਂਟ ਦੇ ਪ੍ਰੋਜੈਕਟਾਂ ’ਤੇ ਵੀ ਕਾਬਜ਼ ਹੈ।
ਇਹ ਵੀ ਪੜ੍ਹੋ : ਪੁੱਤ ਨਾ ਹੋਣ ਕਾਰਨ ਪਤੀ ਕਰਦਾ ਸੀ ਤੰਗ, ਪਤਨੀ ਨੇ ਚੁੱਕ ਲਿਆ ਖ਼ੌਫ਼ਨਾਕ ਕਦਮ
ਇਸ ਦੌਰਾਨ ਸਫ਼ਾਈ ਕਰਮਚਾਰੀਆਂ ਨੂੰ ਰੈਗੂਲਰ ਕਰਨ ਦੀ ਪ੍ਰਕਿਰਿਆ ਤੇ ਫਰਜ਼ੀ ਮੁਲਾਜ਼ਮਾਂ ਦੇ ਖਾਤਿਆਂ ਵਿਚ ਕਰੋੜਾਂ ਰੁਪਏ ਦਾ ਫੰਡ ਟ੍ਰਾਂਸਫਰ ਕਰਨ ਦੇ ਘੁਟਾਲੇ ਵਿਚ ਵੀ ਉਕਤ ਹੈਲਥ ਅਫ਼ਸਰ ’ਤੇ ਗੰਭੀਰ ਇਲਜ਼ਾਮ ਲੱਗੇ ਹਨ। ਜਿਸ ਨੂੰ ਲੈ ਕੇ ਵਿਧਾਨਸਭਾ ਕਮੇਟੀ ਵੱਲੋਂ ਕਾਰਵਾਈ ਦੀ ਸਿਫ਼ਾਰਸ਼ ਕੀਤੀ ਗਈ ਹੈ ਤੇ ਪੁਲਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਪਰ ਕਮਿਸ਼ਨਰ ਵੱਲੋਂ ਜ਼ੋਨ-ਡੀ ਦੇ ਜ਼ੋਨਲ ਕਮਿਸ਼ਨਰ ਤੋਂ ਚਾਰਜ ਵਾਪਸ ਲੈ ਕੇ ਉਕਤ ਅਧਿਕਾਰੀ ਨੂੰ ਇਕ ਵਾਰ ਫਿਰ ਡੀ.ਡੀ.ਓ. ਦਾ ਚਾਰਜ ਦੇ ਦਿੱਤਾ ਗਿਆ ਹੈ। ਸ਼ਿਕਾਇਤਕਰਤਾ ਨੇ ਇਸ ਸਬੰਧੀ ਲੋਕਲ ਬਾਡੀ ਮੰਤਰੀ ਤੋਂ ਲੈ ਕੇ ਵਿਜੀਲੈਂਸ ਵਿਭਾਗ ਤੱਕ ਕਾਰਵਾਈ ਦੀ ਮੰਗ ਕੀਤੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
