6 ਘੰਟੇ ਤੋਂ ਘੱਟ ਨੀਂਦ ਲੈਣ ''ਤੇ ਦਿਲ ਸਬੰਧੀ ਰੋਗ ਦਾ ਖਤਰਾ

01/17/2019 8:58:54 AM

ਵਾਸ਼ਿੰਗਟਨ (ਬਿਊਰੋ)— ਜੇ ਤੁਸੀਂ ਰਾਤ ਸਮੇਂ 6 ਘੰਟੇ ਤੋਂ ਘੱਟ ਸਮੇਂ ਦੀ ਨੀਂਦ ਲੈਂਦੇ ਹੋ ਤਾਂ ਇਹ ਤੁਹਾਡੇ ਲਈ ਨੁਕਸਾਨਦੇਹ ਹੋ ਸਕਦਾ ਹੈ। ਇਕ ਅਧਿਐਨ 'ਚ ਦੱਸਿਆ ਗਿਆ ਹੈ ਕਿ ਜੋ ਲੋਕ ਸੱਤ ਤੋਂ ਅੱਠ ਘੰਟੇ ਦੀ ਨੀਂਦ ਲੈਂਦੇ ਹਨ, ਦੇ ਮੁਕਾਬਲੇ ਛੇ ਘੰਟੇ ਤੋਂ ਘੱਟ ਸੌਣ ਵਾਲੇ ਲੋਕਾਂ 'ਚ ਦਿਲ ਸਬੰਧੀ ਬੀਮਾਰੀਆਂ ਦਾ ਜ਼ਿਆਦਾ ਖਤਰਾ ਰਹਿੰਦਾ ਹੈ। ਇਹ ਅਧਿਐਨ 'ਅਮਰੀਕਨ ਕਾਲਜ ਆਫ ਕਾਰਡੀਓਲਾਜੀ' ਵਿਚ ਪ੍ਰਕਾਸ਼ਿਤ ਹੋਇਆ ਹੈ। ਇਸ 'ਚ ਦੱਸਿਆ ਗਿਆ ਹੈ ਕਿ ਜੇ ਤੁਸੀਂ ਚੰਗੀ ਨੀਂਦ ਨਹੀਂ ਲੈਂਦੇ ਹੋ ਤਾਂ ਐਥੀਰੋਸਕਲੇਰੋਸਿਸ ਨਾਂ ਦੀ ਬੀਮਾਰੀ ਦਾ ਖਤਰਾ ਵੱਧ ਜਾਂਦਾ ਹੈ। ਇਸ ਬੀਮਾਰੀ 'ਚ ਸਰੀਰ ਦੀਆਂ ਨਾੜੀਆਂ 'ਚ ਪਲਾਕ ਜੰਮ ਜਾਂਦਾ ਹੈ, ਜਿਸ ਨਾਲ ਉਹ ਸਖਤ ਅਤੇ ਸੁੰਗੜ ਜਾਂਦੀਆਂ ਹਨ ਅਤੇ ਉਨ੍ਹਾਂ 'ਚ ਖੂਨ ਦਾ ਦੌਰਾ ਘੱਟ ਹੋ ਜਾਂਦਾ ਹੈ। ਸਪੇਨ ਦੇ ਸੈਂਟਰੋ ਨੈਸ਼ਨਲ ਡੀ ਇਨਵੈਸਟੀਗੇਸ਼ੀਓਨੇਸ ਕਾਰਡੀਓਵੈਸਕੁਲਰਸ ਕਾਰਲੋਸ ਜ਼ੋਨਸ ਐੱਮ ਓਰਦੋਵਾਸ ਨੇ ਦੱਸਿਆ ਕਿ ਦਿਲ ਸਬੰਧੀ ਬੀਮਾਰੀ ਇਕ ਸੰਸਾਰਿਕ ਸਮੱਸਿਆ ਹੈ ਅਤੇ ਅਸੀਂ ਦਵਾਈ, ਸਰੀਰਕ ਸਰਗਰਮੀ ਅਤੇ ਖਾਣ-ਪੀਣ ਸਮੇਤ ਵੱਖ-ਵੱਖ ਤਰੀਕਿਆਂ ਨਾਲ ਇਸ ਦੀ ਰੋਕਥਾਮ ਅਤੇ ਇਲਾਜ ਕਰ ਰਹੇ ਹਾਂ। ਓਰਦੋਵਾਸ ਨੇ ਕਿਹਾ ਕਿ ਪਰ ਇਹ ਅਧਿਐਨ ਇਸ ਗੱਲ 'ਤੇ ਜ਼ੋਰ ਦਿੰਦਾ ਹੈ ਕਿ ਦਿਲ ਸਬੰਧੀ ਰੋਗ ਨਾਲ ਨਜਿੱਠਣ ਲਈ ਲੋੜੀਦੀ ਨੀਂਦ ਲੈਣੀ ਹੋਵੇਗੀ। ਇਹ ਇਕ ਅਜਿਹੀ ਚੀਜ਼ ਹੈ, ਜਿਸ ਨਾਲ ਅਸੀਂ ਰੋਜ਼ਾਨਾ ਸਮਝੌਤਾ ਕਰਦੇ ਹਾਂ।


Kapil Kumar

Content Editor

Related News