6 ਸਾਲਾ ਮਾਸੂਮ ਨਾਲ ਦਰਿੰਦਗੀ ਦੀਆਂ ਹੱਦਾਂ ਪਾਰ, ਪਾਣੀ ਮੰਗਣ 'ਤੇ ਮੂੰਹ 'ਚ ਕਰ ਦਿੱਤਾ ਪਿਸ਼ਾਬ

Sunday, May 05, 2024 - 05:18 PM (IST)

6 ਸਾਲਾ ਮਾਸੂਮ ਨਾਲ ਦਰਿੰਦਗੀ ਦੀਆਂ ਹੱਦਾਂ ਪਾਰ, ਪਾਣੀ ਮੰਗਣ 'ਤੇ ਮੂੰਹ 'ਚ ਕਰ ਦਿੱਤਾ ਪਿਸ਼ਾਬ

ਵਾਰਾਣਸੀ- ਉੱਤਰ ਪ੍ਰਦੇਸ਼ ਦੇ ਵਾਰਾਣਸੀ ਤੋਂ ਇਕ ਅਜਿਹੀ ਦਿਲ ਦਹਿਲਾਉਣ ਵਾਲੀ ਘਟਨਾ ਸਾਹਮਣੇ ਆਈ ਹੈ। ਇੱਥੇ ਇਕ 6 ਸਾਲਾ ਮਾਸੂਮ ਨਾਲ ਸ਼ਖ਼ਸ ਨੇ ਇੰਨੀ ਹੈਵਾਨੀਅਤ ਕੀਤੀ ਕਿ ਬੱਚੀ ਦੇ ਸਰੀਰ 'ਤੇ ਦਰਿੰਦਗੀ ਦੇ ਨਿਸ਼ਾਨ ਸਾਫ਼ ਨਜ਼ਰ ਆ ਰਹੇ ਹਨ। ਦੋਸ਼ੀ ਨੇ ਗੱਲ੍ਹ, ਬੁੱਲ੍ਹਾਂ ਨੂੰ ਦੰਦਾਂ ਨਾਲ ਵੱਢ ਦਿੱਤੇ। ਨਾਜ਼ੁਕ ਅੰਗਾਂ 'ਤੇ ਸੱਟਾਂ ਮਾਰੀਆਂ ਸਨ। ਬੱਚੀ ਨੇ ਪੁਲਸ ਨੂੰ ਦੱਸਿਆ ਕਿ ਜਦੋਂ ਉਸ ਨੇ ਪਾਣੀ ਮੰਗਿਆ ਤਾਂ ਦੋਸ਼ੀ ਨੇ ਮੂੰਹ 'ਚ ਪਿਸ਼ਾਬ ਕਰ ਦਿੱਤਾ। ਦੱਸਣਯੋਗ ਹੈ ਕਿ ਫੂਲਪੁਰ ਥਾਣਾ ਖੇਤਰ ਦੇ ਰਹਿਣ ਵਾਲੇ ਕਿਸਾਨ ਦੀ 6 ਸਾਲਾ ਧੀ ਬੁੱਧਵਾਰ ਦੇਰ ਰਾਤ ਘਰ ਕੋਲ ਹੈਂਡਪੰਪ 'ਤੇ ਪਾਣੀ ਪੀਣ ਗਈ ਸੀ। ਇਸ ਦੌਰਾਨ ਮੂੰਹ ਢੱਕ ਕੇ ਆਏ ਨੌਜਵਾਨ ਨੇ ਉਸ ਨੂੰ ਅਗਵਾ ਕਰ ਲਿਆ ਅਤੇ ਪਿੰਡ ਦੇ ਬਾਹਰ ਤਾਲਾਬ ਕੋਲ ਲੈ ਗਿਆ ਅਤੇ ਜਬਰ ਜ਼ਿਨਾਹ ਕੀਤਾ। ਜਦੋਂ ਬੱਚੀ ਬੇਹੋਸ਼ ਹੋ ਗਈ ਤਾਂ ਦੋਸ਼ੀ ਉਸ ਨੂੰ ਘਰ ਦੇ ਬਾਹਰ ਛੱਡ ਕੇ ਦੌੜ ਗਿਆ। ਬੱਚੀ ਦੀ ਹਾਲਤ ਦੇਖ ਕੇ ਪਰਿਵਾਰ ਵਾਲੇ ਹੈਰਾਨ ਰਹਿ ਗਏ।

ਬੱਚੀ ਨੂੰ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ। ਹਸਪਤਾਲ ਤੋਂ ਆਉਣ ਤੋਂ ਬਾਅਦ ਪੁਲਸ ਉਸ ਨੂੰ ਘਰ ਤੋਂ ਹਾਦਸੇ ਵਾਲੀ ਜਗ੍ਹਾ ਲੈ ਗਈ। ਦੇਰ ਰਾਤ ਤੱਕ ਫੂਲਪੁਰ ਥਾਣੇ 'ਚ ਬਿਠਾ ਕੇ ਸ਼ੱਕ ਦੇ ਆਧਾਰ 'ਤੇ ਫੜੇ ਗਏ ਪਿੰਡ ਦੇ ਨੌਜਵਾਨਾਂ ਦੀ ਪਛਾਣ ਕਰਵਾਉਂਦੀ ਰਹੀ। ਮਾਸੂਮ ਨੇ ਦਰਿੰਦਗੀ ਦੀ ਜਾਣਕਾਰੀ ਪੁਲਸ ਨੂੰ ਦਿੱਤੀ। ਥਾਣਾ ਇੰਚਾਰਜ ਸੰਜੇ ਕੁਮਾਰ ਮਿਸ਼ਰਾ ਦਾ ਕਹਿਣਾ ਹੈ ਕਿ ਦੋਸ਼ੀ ਦੀ ਪਛਾਣ ਲਈ ਬੱਚੀ ਨੂੰ ਰਾਤ ਨੂੰ ਬੁਲਾਇਆ ਗਿਆ ਸੀ, ਉਸ ਨਾਲ ਪਰਿਵਾਰ ਵਾਲੇ ਵੀ ਸਨ। ਬੱਚੀ ਨੂੰ ਫੜੇ ਗਏ ਸ਼ੱਕੀਆਂ ਦੀ ਤਸਵੀਰ ਮੋਬਾਇਲ 'ਤੇ ਦਿਖਾਈ ਪਰ ਬੱਚੀ ਘਰ ਦੇ ਨਾਲ ਰਹਿਣ ਵਾਲੇ ਨੌਜਵਾਨ, ਜੋ ਦੂਰ ਦੇ ਰਿਸ਼ਤੇ 'ਚ ਦਾਦਾ ਲੱਗਦਾ ਹੈ ਨੂੰ ਹੀ ਦੋਸ਼ੀ ਦੱਸ ਰਹੀ ਹੈ। ਪੁਲਸ ਜਿੰਨੀ ਵਾਰ ਨੌਜਵਾਨਾਂ ਦੀ ਪਛਾਣ ਕਰਵਾਉਂਦੀ, ਉਹ ਆਪਣੀ ਗੱਲ 'ਤੇ ਕਾਇਮ ਰਹੀ। ਮੋਬਾਇਲ 'ਤੇ ਸ਼ੱਕੀਆਂ ਦੀ ਫੋਟੋ ਦਿਖਾਈ ਤਾਂ ਬੱਚੀ ਨੇ ਉਸ ਨੂੰ ਪਛਾਣਿਆ। ਬੱਚੀ ਦਾ ਕਹਿਣਾ ਹੈ ਕਿ ਦੋਸ਼ੀ ਦਾ ਚਿਹਰੇ ਤੋਂ ਮਾਸਕ ਉਤਰ ਗਿਆ ਸੀ, ਇਸ ਤੋਂ ਉਸ ਨੂੰ ਪਛਾਣ ਲਿਆ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News