‘ਪੀਕੌਕ ਗ੍ਰੀਨ ਸ਼ੇਡ’ ਡਰੈੱਸ ਔਰਤਾਂ ਨੂੰ ਦੇ ਰਹੀ ਰਾਇਲ ਲੁੱਕ

Sunday, Mar 08, 2026 - 09:21 AM (IST)

‘ਪੀਕੌਕ ਗ੍ਰੀਨ ਸ਼ੇਡ’ ਡਰੈੱਸ ਔਰਤਾਂ ਨੂੰ ਦੇ ਰਹੀ ਰਾਇਲ ਲੁੱਕ

ਵੈੱਬ ਡੈਸਕ- ਪੀਕੌਕ ਗ੍ਰੀਨ, ਭਾਵ ਮੋਰ ਪੰਖੀ ਵਰਗੀ ਗੂੜ੍ਹੀ ਹਰੀ-ਨੀਲੀ ਸ਼ੇਡ, ਅੱਜਕੱਲ ਔਰਤਾਂ ਅਤੇ ਮੁਟਿਆਰਾਂ ਵਿਚ ਬੇਹੱਦ ਲੋਕਪ੍ਰਿਯ ਹੋ ਗਈ ਹੈ। ਇਹ ਰੰਗ ਨਾ ਸਿਰਫ਼ ਆਕਰਸ਼ਕ ਅਤੇ ਯੂਨੀਕ ਹੈ, ਸਗੋਂ ਇਸ ਰੰਗ ਦੇ ਸੂਟ, ਸਾੜ੍ਹੀ, ਲਹਿੰਗਾ-ਚੋਲੀ ਆਦਿ ਪਹਿਨਣ ਵਾਲੀਆਂ ਮੁਟਿਆਰਾਂ ਅਤੇ ਔਰਤਾਂ ਨੂੰ ਰਾਇਲ, ਰਿੱਚ ਅਤੇ ਐਲੀਗੈਂਟ ਫੀਲ ਕਰਵਾਉਂਦੇ ਹਨ। ਪਿਛਲੇ ਕੁਝ ਵਰ੍ਹਿਆਂ ’ਚ ਇਹ ਰੰਗ ਫੈਸ਼ਨ ਟ੍ਰੈਂਡ ’ਚ ਛਾਇਆ ਹੋਇਆ ਹੈ, ਖਾਸ ਕਰ ਕੇ ਤਿਉਹਾਰੀ ਸੀਜ਼ਨ, ਵਿਆਹਾਂ ਅਤੇ ਪਾਰਟੀ ਵੀਅਰ ’ਚ।

ਭਾਰਤੀ ਔਰਤਾਂ ਨੂੰ ਡਾਰਕ ਸ਼ੇਡਜ਼ ਹਮੇਸ਼ਾ ਪਸੰਦ ਰਹੀਆਂ ਹਨ, ਜਿਵੇਂ ਮੈਰੂਨ, ਡੀਪ ਪਿੰਕ, ਰੈੱਡ, ਰਾਇਲ ਬਲੂ ਅਤੇ ਗ੍ਰੀਨ। ਇਨ੍ਹਾਂ ’ਚ ਪੀਕੌਕ ਗ੍ਰੀਨ ਹੁਣ ਟਾਪ ’ਤੇ ਹੈ। ਇਹ ਰੰਗ ਸਾੜ੍ਹੀ, ਲਹਿੰਗਾ-ਚੋਲੀ, ਅਨਾਰਕਲੀ ਸੂਟ, ਪਟਿਆਲਾ ਸੂਟ, ਪਲਾਜ਼ੋ ਸੂਟ, ਫਰਾਕ ਸੂਟ, ਗਾਊਨ ਅਤੇ ਸ਼ਰਾਰਾ ਵਰਗੇ ਕਈ ਸਟਾਈਲਜ਼ ’ਚ ਉਪਲਬਧ ਹੈ। ਪਲੇਨ ਪੀਕੌਕ ਗ੍ਰੀਨ ਡਰੈੱਸ ਵੀ ਬੇਹੱਦ ਖੂਬਸੂਰਤ ਲੱਗਦੀ ਹੈ ਪਰ ਐਂਬ੍ਰਾਇਡਰੀ, ਮਿਰਰ ਵਰਕ, ਸਟੋਨ ਵਰਕ, ਕੱਟਵਰਕ, ਸੀਕੁਐਂਸ ਜਾਂ ਥ੍ਰੈੱਡ ਐਂਬ੍ਰਾਇਡਰੀ ਵਰਗੇ ਡਿਜ਼ਾਈਨ ਇਸ ਨੂੰ ਹੋਰ ਵੀ ਆਕਰਸ਼ਕ ਬਣਾ ਦਿੰਦੇ ਹਨ।

ਪੀਕੌਕ ਗ੍ਰੀਨ ਰੰਗ ਸ਼ਾਂਤੀ, ਖੁਸ਼ਹਾਲੀ ਅਤੇ ਨਵੀਂ ਸ਼ੁਰੂਆਤ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਵਿਆਹਾਂ ਦੇ ਸੀਜ਼ਨ ’ਚ ਬ੍ਰਾਈਡਲ ਅਤੇ ਗੈਸਟ ਵੀਅਰ ’ਚ ਇਹ ਰੰਗ ਰਾਇਲ ਲੁੱਕ ਦਿੰਦਾ ਹੈ। ਵਿਆਹ, ਸੰਗੀਤ, ਮਹਿੰਦੀ, ਰਿਸੈਪਸ਼ਨ, ਪਾਰਟੀ, ਕਰਵਾਚੌਥ ਵਰਗੇ ਮੌਕਿਆਂ ’ਚ ਔਰਤਾਂ ਇਸ ਨੂੰ ਖਾਸ ਤੌਰ ’ਤੇ ਚੁਣ ਰਹੀਆਂ ਹਨ। ਬਾਜ਼ਾਰ ’ਚ ਇਸ ਰੰਗ ਦੀ ਮੰਗ ਵਧਣ ਨਾਲ ਢੇਰ ਸਾਰੇ ਆਪਸ਼ਨਜ਼ ਉਪਲਬਧ ਹਨ। ਸਿਲਕ, ਜਾਰਜੈੱਟ, ਚਿਨੌਨ, ਬਨਾਰਸੀ ਦੁਪੱਟਾ ਤੋਂ ਲੈ ਕੇ ਟਿਸ਼ੂ ਫੈਬਰਿਕ ਤੱਕ ਇਸ ’ਚ ਆਪਸ਼ਨਜ਼ ਦੇਖੇ ਜਾ ਸਕਦੇ ਹਨ। ਪੀਕੌਕ ਗ੍ਰੀਨ ਡਰੈੱਸ ਦੇ ਨਾਲ ਗੋਲਡ, ਸਿਲਵਰ ਜਾਂ ਡਾਇਮੰਡ ਜਿਊਲਰੀ ਪਰਫੈਕਟ ਮੈਚ ਕਰਦੀ ਹੈ। ਡਾਰਕ ਸ਼ੇਡ ਹੋਣ ਨਾਲ ਸਟੇਟਮੈਂਟ ਨੈੱਕਲੇਸ, ਝੁਮਕੇ, ਬੈਂਗਲਜ਼ ਅਤੇ ਮਾਥਾ ਪੱਟੀ ਸ਼ਾਨਦਾਰ ਲੱਗਦੇ ਹਨ। ਮੇਕਅਪ ’ਚ ਐੱਚ. ਡੀ. ਬੇਸ, ਡਾਰਕ ਲਿਪਸਟਿਕ ਅਤੇ ਸਮੋਕੀ ਆਈਜ਼ ਇਸ ਨੂੰ ਕੰਪਲੀਟ ਕਰਦੇ ਹਨ।

ਹੇਅਰ ਸਟਾਈਲ ’ਚ ਓਪਨ ਵੇਵਸ, ਬੰਨ ਜਾਂ ਬ੍ਰੇਡਿਡ ਸਟਾਈਲ ਪਸੰਦ ਕੀਤੇ ਜਾ ਰਹੇ ਹਨ। ਫੁੱਟਵੀਅਰ ’ਚ ਗੋਲਡਨ ਜਾਂ ਸਿਲਵਰ ਹਾਈ ਹੀਲਜ਼, ਜੂਤੀ ਜਾਂ ਐਂਬ੍ਰਾਇਡਰਡ ਬੈਲੀ ਸੈਂਡਲ ਲੁੱਕ ਨੂੰ ਹੋਰ ਨਿਖਾਰਦੇ ਹਨ। ਵਧਦੀ ਮੰਗ ਕਾਰਨ ਅੱਜ ਆਨਲਾਈਨ ਅਤੇ ਆਫਲਾਈਨ ਦੋਵੇਂ ਜਗ੍ਹਾ ਪੀਕੌਕ ਗ੍ਰੀਨ ’ਚ ਵੈਰਾਇਟੀ ਮਿਲ ਰਹੀ ਹੈ। ਡਿਜ਼ਾਈਨਰ ਬ੍ਰਾਂਡਸ ਤੋਂ ਲੈ ਕੇ ਲੋਕਲ ਬੁਟੀਕ ਤੱਕ ’ਚ ਇਹ ਰੰਗ ਸਟਾਕ ’ਚ ਰਹਿੰਦਾ ਹੈ। ਪੀਕੌਕ ਗ੍ਰੀਨ ਸਿਰਫ ਇਕ ਰੰਗ ਨਹੀਂ, ਸਗੋਂ ਇਕ ਸਟੇਟਮੈਂਟ ਹੈ ਜੋ ਔਰਤਾਂ ਨੂੰ ਆਤਮ-ਵਿਸ਼ਵਾਸ ਅਤੇ ਰਾਇਲਟੀ ਦਾ ਅਹਿਸਾਸ ਦਿੰਦਾ ਹੈ। ਜਿਹੜੀਆਂ ਮੁਟਿਆਰਾਂ ਅਤੇ ਔਰਤਾਂ ਕੁਝ ਸਪੈਸ਼ਲ ਅਤੇ ਟ੍ਰੈਂਡੀ ਪਹਿਨਣਾ ਚਾਹੁੰਦੀਆਂ ਹਨ, ਉਹ ਪੀਕੌਕ ਗ੍ਰੀਨ ਡਰੈੱਸਾਂ ਨੂੰ ਜ਼ਰੂਰ ਟ੍ਰਾਈ ਕਰ ਰਹੀਆਂ ਹਨ। ਇਸ ਰੰਗ ਦੀਆਂ ਡਰੈੱਸਾਂ ਮੁਟਿਆਰਾਂ ਅਤੇ ਔਰਤਾਂ ਨੂੰ ਹਰ ਮੌਕੇ ’ਤੇ ਵੱਖਰਾ ਅਤੇ ਖੂਬਸੂਰਤ ਬਣਾਉਂਦੀਆਂ ਹਨ। 


author

DIsha

Content Editor

Related News