ਬਲੱਡ ਸ਼ੂਗਰ ਸਣੇ ਸਰੀਰ ਦੀਆਂ ਕਈ ਸਮੱਸਿਆਵਾਂ ਨੂੰ ਦੂਰ ਕਰਦੇ ਨੇ ਫ਼ਲ-ਸਬਜ਼ੀਆਂ ਦੇ ਛਿਲਕੇ, ਭੁੱਲ ਕੇ ਵੀ ਨਾ ਸੁੱਟੋ
Friday, Jun 18, 2021 - 11:33 AM (IST)
ਨਵੀਂ ਦਿੱਲੀ: ਆਮ ਤੌਰ 'ਤੇ ਜਦੋਂ ਅਸੀਂ ਕੁਝ ਫ਼ਲ ਅਤੇ ਸਬਜ਼ੀਆਂ ਕੱਟਦੇ ਹਾਂ ਤਾਂ ਇਸ ਦੇ ਛਿਲਕੇ ਨੂੰ ਕੂੜ੍ਹੇਦਾਨ ਵਿਚ ਸੁੱਟ ਦਿੰਦੇ ਹਾਂ ਪਰ ਕੀ ਤੁਸੀਂ ਜਾਣਦੇ ਹੋ ਕਿ ਫ਼ਲਾਂ ਦੇ ਇਨ੍ਹਾਂ ਛਿਲਕਿਆਂ ਵਿਚ ਕਿੰਨੇ ਪੌਸ਼ਟਿਕ ਗੁਣ ਹਨ? ਜੀ ਹਾਂ ਖੋਜ ਵਿੱਚ ਇਹ ਪਾਇਆ ਗਿਆ ਹੈ ਕਿ ਇਨ੍ਹਾਂ ਗੂੜ੍ਹੇ ਰੰਗ ਦੇ ਛਿਲਕਿਆਂ ਵਿੱਚ ਅਸਲ ਵਿੱਚ ਬਹੁਤ ਗੁਣ ਹਨ। ਇਹਨਾਂ 'ਚ ਭਰਪੂਰ ਮਾਤਰਾ ਵਿੱਚ ਕੰਸਟ੍ਰੇਡਡ ਫਾਈਟੋਕਲਸੀਅਮ ਹੁੰਦਾ ਹੈ ਜੋ ਫ਼ਲਾਂ ਅਤੇ ਸਬਜ਼ੀਆਂ ਦਾ ਸਭ ਤੋਂ ਰੰਗੀਨ ਹਿੱਸਾ ਹੈ। ਇਕ ਤਾਜ਼ਾ ਖੋਜ ਨੇ ਪਾਇਆ ਹੈ ਕਿ ਸੰਤਰਾ-ਮੌਸੱਮੀ ਵਰਗੇ ਖੱਟੇ ਫ਼ਲਾਂ ਦੇ ਛਿਲਕੇ ਵਿਚ ਸੁਪਰ-ਫਲੇਵੋਨੋਇਡਸ ਮੌਜੂਦ ਹੁੰਦੇ ਹਨ। ਇਹ ਕੋਲੇਸਟ੍ਰੋਲ ਦੇ ਬੁਰੇ ਪੱਧਰ ਨੂੰ ਘਟਾਉਣ ਵਿਚ ਮਦਦ ਕਰਦਾ ਹੈ ਅਤੇ ਖ਼ੂਨ ਦੇ ਪ੍ਰਵਾਹ ਦੇ ਦੌਰਾਨ ਧਮਣੀਆਂ ਤੇ ਬਹੁਤ ਜ਼ਿਆਦਾ ਦਬਾਅ ਨਹੀਂ ਹੋਣ ਦਿੰਦਾ। ਇਹ ਦਿਲ ਨੂੰ ਸੁਰੱਖਿਅਤ ਰੱਖਣ ਵਿਚ ਵੀ ਮਦਦਗਾਰ ਹੈ।
ਸੇਬ ਦਾ ਛਿਲਕਾ
ਸੇਬ ਦੇ ਛਿਲਕੇ ਫਾਈਬਰ ਨਾਲ ਭਰਪੂਰ ਹੁੰਦੇ ਹਨ ਜੋ ਪਾਚਣ ਨੂੰ ਸਹੀ ਰੱਖਦਾ ਹੈ। ਸੇਬ ਦੇ ਛਿਲਕਿਆਂ ਵਿਚ ਪੈਕਟਿਨ ਨਾਂ ਦਾ ਫਾਈਬਰ ਹੁੰਦਾ ਹੈ ਜੋ ਬਲੱਡ ਕੋਲੇਸਟ੍ਰੋਲ ਨੂੰ ਘਟਾਉਣ ਵਿਚ ਮਦਦਗਾਰ ਹੁੰਦਾ ਹੈ ਅਤੇ ਬਲੱਡ ਸ਼ੂਗਰ ਨੂੰ ਕੰਟਰੋਲ ਕਰਦਾ ਹੈ। ਇਸ ਵਿਚ ਮੌਜੂਦ ਐਂਟੀ ਆਕਸੀਡੈਂਟ ਗੁਣ ਕੈਂਸਰ ਸੈੱਲਾਂ ਨੂੰ ਕੰਟਰੋਲ ਕਰਦੇ ਹਨ।
ਆਲੂ ਦੇ ਛਿਲਕੇ
ਆਲੂ ਦੇ ਛਿਲਕੇ ਵਿਚ ਫਾਈਬਰ ਦੇ ਨਾਲ, ਜ਼ਿੰਕ, ਵਿਟਾਮਿਨ ਸੀ, ਆਇਰਨ, ਪੋਟਾਸ਼ੀਅਮ, ਵਿਟਾਮਿਨ ਬੀ ਭਰਪੂਰ ਮਾਤਰਾ ਵਿੱਚ ਮੌਜੂਦ ਹੁੰਦੇ ਹਨ। ਇਸ ਵਿਚ ਐਂਟੀ-ਆਕਸੀਡੈਂਟ ਗੁਣ ਵੀ ਹੁੰਦੇ ਹਨ। ਇਸ ਲਈ ਸਿਹਤ ਲਈ ਚੰਗਾ ਹੈ ਕਿ ਜਿੱਥੋਂ ਤੱਕ ਸੰਭਵ ਹੋ ਸਕੇ ਆਲੂ ਨੂੰ ਛਿਲਕੇ ਸਮੇਤ ਖਾਓ। ਆਲੂ ਦੇ ਛਿਲਕੇ ਇਮਿਊਨਿਟੀ ਵਧਾਉਣ ਵਿਚ ਵੀ ਬਹੁਤ ਮਦਦ ਕਰਦੇ ਹਨ। ਇਸ ਦੇ ਕਾਰਨ ਪਾਚਣ ਸਹੀ ਰਹਿੰਦਾ ਹੈ ਅਤੇ ਇਹ ਸਕਿਨ ਨੂੰ ਤੰਦਰੁਸਤ ਵੀ ਬਣਾਉਂਦਾ ਹੈ।
ਕੇਲੇ ਦੇ ਛਿਲਕੇ
ਕੇਲੇ ਦੇ ਛਿਲਕੇ ਦੀ ਵਰਤੋਂ ਸੇਰੋਟੋਨਿਨ ਨਾਮ ਦਾ ਇੱਕ ਹਾਰਮੋਨ ਜਾਰੀ ਕਰਦਾ ਹੈ ਜਿਸ ਨੂੰ ਫੀਲਗੁੱਡ ਹਾਰਮੋਨ ਵੀ ਕਿਹਾ ਜਾਂਦਾ ਹੈ। ਇਹ ਬੇਚੈਨੀ ਜਾਂ ਉਦਾਸੀ ਦੀ ਭਾਵਨਾ ਨੂੰ ਘਟਾਉਂਦਾ ਹੈ ਅਤੇ ਤੁਹਾਨੂੰ ਖੁਸ਼ ਰੱਖ ਸਕਦਾ ਹੈ। ਇਸ ਵਿਚ ਇਕ ਲੂਟੀਨ ਨਾਂ ਦਾ ਐਂਟੀ-ਆਕਸੀਡੈਂਟ ਵੀ ਹੁੰਦਾ ਹੈ ਜੋ ਅੱਖਾਂ ਦੇ ਸੈੱਲਾਂ ਨੂੰ ਅਲਟਰਾਵਾਇਲਟ ਕਿਰਨਾਂ ਤੋਂ ਬਚਾਉਂਦਾ ਹੈ ਅਤੇ ਮੋਤੀਆ ਹੋਣ ਦਾ ਖ਼ਤਰਾ ਵੀ ਘਟਾਉਂਦਾ ਹੈ। ਤੁਸੀਂ ਇਸ ਨੂੰ ਪਾਣੀ ਵਿਚ ਉਬਾਲ ਕੇ ਪੀ ਸਕਦੇ ਹੋ ਜਾਂ ਸਬਜ਼ੀ ਦੇ ਰੂਪ ਵਿਚ ਇਸ ਨੂੰ ਖਾ ਸਕਦੇ ਹੋ।
ਕੱਦੂ ਦੇ ਛਿਲਕੇ ਦੇ ਫ਼ਾਇਦੇ
ਕੱਦੂ ਦੇ ਛਿਲਕੇ ਵਿਚ ਬੀਟਾ ਕੈਰੋਟਿਨ ਹੁੰਦਾ ਹੈ ਜੋ ਫ੍ਰੀ ਰੈਡੀਕਲਜ਼ ਤੋਂ ਬਚਾਉਂਦਾ ਹੈ। ਬੀਟਾ ਕੈਰੋਟੀਨ ਸਾਨੂੰ ਕੈਂਸਰ ਤੋਂ ਬਚਾ ਸਕਦੀ ਹੈ। ਇਸ ਵਿਚ ਮੌਜੂਦ ਜ਼ਿੰਕ ਸਾਡੀ ਇਮਿਊਨਿਟੀ ਨੂੰ ਮਜ਼ਬੂਤਬਣਾਉਂਦਾ ਹੈ। ਜ਼ਿੰਕ ਨਹੁੰਆਂ ਨੂੰ ਮਜ਼ਬੂਤ ਕਰਦਾ ਹੈ। ਕੱਦੂ ਦਾ ਛਿਲਕਾ ਸਾਡੀ ਚਮੜੀ ਦੇ ਸੈੱਲਾਂ ਨੂੰ ਅਲਟਰਾ ਵਾਇਲਟ ਕਿਰਨਾਂ ਤੋਂ ਵੀ ਬਚਾਉਂਦਾ ਹੈ।
ਸੰਤਰੇ ਦਾ ਛਿਲਕਾ
ਸੰਤਰੇ ਦੇ ਛਿਲਕਿਆਂ ਵਿਚ ਸੁਪਰ-ਫਲੇਵੋਨੋਇਡਸ ਮੌਜੂਦ ਹੁੰਦੇ ਹਨ ਜੋ ਇਹ ਮਾੜੇ ਕੋਲੇਸਟ੍ਰੋਲ ਦੇ ਪੱਧਰ ਨੂੰ ਘਟਾਉਣ ਵਿਚ ਮਦਦ ਕਰਦਾ ਹੈ ਅਤੇ ਖ਼ੂਨ ਦੇ ਪ੍ਰਵਾਹ ਦੇ ਦੌਰਾਨ ਨਾੜੀਆਂ ਤੇ ਬਹੁਤ ਜ਼ਿਆਦਾ ਦਬਾਅ ਨਹੀਂ ਹੋਣ ਦਿੰਦਾ। ਇਹ ਦਿਲ ਨੂੰ ਸੁਰੱਖਿਅਤ ਰੱਖਣ ਵਿਚ ਵੀ ਮਦਦ ਕਰਦਾ ਹੈ।