ਜੱਜਾਂ ਲਈ ਰਿਹਾਇਸ਼ ਦਾ ਪ੍ਰਬੰਧ ਨਾ ਹੋਣ ’ਤੇ ਹਾਈ ਕੋਰਟ ਨੇ ਸਰਕਾਰ ਨੂੰ ਪਾਈ ਝਾੜ
Saturday, Nov 22, 2025 - 01:54 AM (IST)
ਚੰਡੀਗੜ੍ਹ (ਗੰਭੀਰ) : ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਜੱਜਾਂ ਲਈ ਰਿਹਾਇਸ਼ ਦਾ ਪ੍ਰਬੰਧ ਨਾ ਹੋਣ ’ਤੇ ਪੰਜਾਬ ਸਰਕਾਰ ਨੂੰ ਝਾੜ ਪਾਈ ਹੈ। ਅਦਾਲਤ ਨੇ ਕਿਹਾ ਕਿ ਕਈ ਜ਼ਿਲਿਆਂ ’ਚ ਨਿਆਇਕ ਅਧਿਕਾਰੀਆਂ ਲਈ ਸਥਾਈ ਰਿਹਾਇਸ਼ ਮੁਹੱਈਆ ਨਾ ਹੋਣਾ ‘ਅਜੀਬ’ ਹੀ ਨਹੀਂ ਸਗੋਂ ‘ਹੈਰਾਨ ਕਰਨ ਵਾਲੀ’ ਸਥਿਤੀ ਹੈ।
ਅਦਾਲਤ ਨੇ ਨਾਰਾਜ਼ਗੀ ਪ੍ਰਗਟਾਈ ਕਿ ਮੋਗਾ, ਮੋਹਾਲੀ ਤੇ ਪਠਾਨਕੋਟ ਦੇ ਜ਼ਿਲਾ ਤੇ ਸੈਸ਼ਨ ਜੱਜ ਹਾਲੇ ਵੀ ਐਕਵਾਇਰ ਮਕਾਨਾਂ ’ਚ ਰਹਿ ਰਹੇ ਹਨ। ਚੀਫ ਜਸਟਿਸ ਸ਼ੀਲ ਨਾਗੂ ਨੇ ਪੁੱਛਿਆ ਕਿ ਅਜਿਹਾ ਕਿਉਂ ਹੈ? ਇੰਨੇ ਸਾਲਾਂ ਤੋਂ ਜ਼ਿਲੇ ਬਣੇ ਹੋਏ ਹਨ, ਫਿਰ ਵੀ ਮੁੱਢਲੀ ਰਿਹਾਇਸ਼ ਕਿਉਂ ਨਹੀਂ ਯਕੀਨੀ ਬਣਾਈ ਗਈ? ਇਸ ਸਬੰਧੀ ਅਗਲੀ ਸੁਣਵਾਈ 5 ਦਸੰਬਰ ਨੂੰ ਹੋਵੇਗੀ।
