ਗ੍ਰਹਿ ਦੋਸ਼ ਦੂਰ ਕਰਵਾਉਣਾ ਪਿਆ ਮਹਿੰਗਾ, ਪੰਡਤ ਬਣ ਕੇ ਆਏ ਕਰ ਗਏ ਕਾਰਾ

Tuesday, Nov 25, 2025 - 04:33 PM (IST)

ਗ੍ਰਹਿ ਦੋਸ਼ ਦੂਰ ਕਰਵਾਉਣਾ ਪਿਆ ਮਹਿੰਗਾ, ਪੰਡਤ ਬਣ ਕੇ ਆਏ ਕਰ ਗਏ ਕਾਰਾ

ਬਰਨਾਲਾ (ਵਿਵੇਕ ਸਿੰਧਵਾਨੀ, ਰਵੀ) : ਸੀਨੀਅਰ ਕਪਤਾਨ ਪੁਲਸ ਮੁਹੰਮਦ ਸਰਫਰਾਜ਼ ਆਲਮ ਬਰਨਾਲਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੁਲਸ ਪਰਟੀ ਨੇ ਇੰਸ. ਬਲਜੀਤ ਸਿੰਘ ਇੰਚਾਰਜ ਸੀ. ਆਈ. ਏ. ਸਟਾਫ ਬਰਨਾਲਾ ਦੀ ਨਿਗਰਾਨੀ ਹੇਠ ਗ੍ਰਹਿ ਦੋਸ਼ ਸ਼ੁੱਧ ਕਰਵਾਉਣਾ ਲਈ ਪੂਜਾ ਕਰਨ ਦੇ ਬਹਾਨੇ ਚੋਰੀਆਂ ਕਰਨ ਵਾਲੇ ਇਕ ਗਿਰੋਹ ਦੇ ਮੈਂਬਰਾਂ ਨੂੰ ਕਾਬੂ ਕੀਤਾ ਹੈ। ਜ਼ਿਕਰਯੋਗ ਹੈ ਕਿ ਮਿਤੀ 18-09-2025 ਨੂੰ ਖੁਸ਼ਵਿੰਦਰ ਸਿੰਘ ਪੁੱਤਰ ਮੇਜਰ ਸਿੰਘ ਵਾਸੀ ਪੱਖੋ ਬਸਤੀ, ਸ਼ਹਿਣਾ ਨੇ ਪੁਲਸ ਪਾਸ ਆਪਣਾ ਬਿਆਨ ਲਿਖਵਾਇਆ ਸੀ ਕਿ ਸ਼ਾਸਤਰੀ ਪੰਡਤ ਨਾਂ ਦੇ ਇਕ ਵਿਅਕਤੀ ਵੱਲੋਂ ਉਨ੍ਹਾਂ ਦੇ ਘਰ ਦੇ ਵਿਹੜੇ ’ਚ ਸੋਨੇ ਦੀ ਗਾਗਰ ਦੱਬੀ ਹੋਣ ਸਬੰਧੀ ਦੱਸਿਆ ਸੀ। ਜਿਸ ਕਰਕੇ ਮਿਤੀ 10-08-2025 ਨੂੰ ਸ਼ਾਸਤਰੀ ਪੰਡਤ ਆਪਣੇ ਇਕ ਹੋਰ ਸਾਥੀ ਨਾਲ ਮਿਲ ਕੇ ਉਨ੍ਹਾਂ ਦੇ ਘਰ ਆਇਆ, ਜਿਸ ਨੇ ਆਪਣੀ ਪਾਠ ਪੂਜਾ ਕਰਨੀ ਸ਼ੁਰੂ ਕੀਤੀ। ਜਿਸ ਨੇ ਬਿਆਨਕਰਤਾ ਦੇ ਘਰ ’ਚ ਪਏ ਸੋਨੇ ਦੇ ਗਹਿਣੇ ਵਜ਼ਨ ਕਰੀਬ 3-4 ਤੋਲਾ ਪੂਜਾ ਕਰਨ ਲਈ ਮੰਗੇ ਅਤੇ ਫਿਰ ਪਾਠ ਪੂਜਾ ਕਰਕੇ ਸੋਨੇ ਦੇ ਗਹਿਣੇ ਵਾਪਸ ਅਲਮਾਰੀ ’ਚ ਰਖਵਾ ਦਿੱਤੇ ਸਨ।

ਇਹ ਵੀ ਪੜ੍ਹੋ : ਸਿਆਸਤ 'ਚ ਵੱਡੀ ਹਲਚਲ, ਇਸ ਸੀਨੀਅਰ ਆਗੂ ਨੇ ਛੱਡੀ ਕਾਂਗਰਸ

ਬਿਆਨਕਰਤਾ ਤੇ ਉਸ ਦੇ ਪਰਿਵਾਰਕ ਮੈਂਬਰ ਪਾਠ ਪੂਜਾ ਕਰਦੇ ਉੱਥੇ ਹੀ ਸੌਂ ਗਏ ਅਤੇ ਸ਼ਾਸ਼ਤਰੀ ਆਪਣੇ ਸਾਥੀ ਸਮੇਤ ਉਨ੍ਹਾਂ ਦੇ ਘਰੋਂ ਚਲਾ ਗਿਆ। ਬਿਆਨਕਰਤਾ ਨੇ ਜਦੋਂ ਕੁਝ ਦਿਨਾਂ ਬਾਅਦ ਅਲਮਾਰੀ ਖੋਲ੍ਹ ਕੇ ਆਪਣਾ ਸੋਨਾ ਦੇਖਿਆ ਤਾਂ ਅਲਮਾਰੀ ’ਚੋਂ ਗਹਿਣੇ ਅਤੇ ਡੇਢ ਲੱਖ ਰੁਪਏ ਨਕਦੀ ਗਾਇਬ ਸੀ, ਜਿਨ੍ਹਾਂ ਨੂੰ ਸ਼ਾਸਤਰੀ ਪੰਡਤ ਆਪਣੇ ਸਾਥੀ ਸਮੇਤ ਚੋਰੀ ਕਰ ਕੇ ਲੈ ਗਿਆ ਸੀ। ਇਸ ਬਿਆਨ ਦੇ ਆਧਾਰ ’ਤੇ ਉਕਤ ਵਿਅਕਤੀਆਂ ਖਿਲਾਫ ਮੁਕੱਦਮਾ ਥਾਣਾ ਸ਼ਹਿਣਾ ’ਚ ਦਰਜ ਰਜਿਸਟਰ ਕੀਤਾ ਗਿਆ। ਉਕਤ ਮੁਕੱਦਮਾ ਦੀ ਤਫਤੀਸ਼ ਸੀ. ਆਈ. ਏ. ਸਟਾਫ ਬਰਨਾਲਾ ਵੱਲੋਂ ਅਮਲ ’ਚ ਲਿਆਂਦੀ ਜਾ ਰਹੀ ਸੀ। ਦੌਰਾਨੇ ਤਫਤੀਸ਼ ਸਹਾਇਕ ਥਾਣੇਦਾਰ ਲਵਪ੍ਰੀਤ ਸਿੰਘ ਸੀ. ਆਈ. ਏ. ਬਰਨਾਲਾ ਅਤੇ ਪੁਲਸ ਪਾਰਟੀ ਵੱਲੋਂ ਤਕਨੀਕੀ ਅਤੇ ਵਿਗਿਆਨਿਕ ਢੰਗਾਂ ਦੀ ਵਰਤੋਂ ਕਰਦੇ ਹੋਏ ਉਕਤ ਦੋਸ਼ੀਆਂ ਨੂੰ ਨਾਮਜ਼ਦ ਕਰਕੇ ਗ੍ਰਿਫਤਾਰ ਕੀਤਾ ਗਿਆ।

ਇਹ ਵੀ ਪੜ੍ਹੋ : ਬਠਿੰਡਾ ’ਚ ਫੈਲਿਆ ਖ਼ਤਰਨਾਕ ਵਾਇਰਸ, ਵੱਡੀ ਗਿਣਤੀ 'ਚ ਪ੍ਰਭਾਵਤ ਹੋ ਰਹੇ ਲੋਕ

ਇੰਝ ਕੀਤੀ ਵਾਰਦਾਤ

ਉਕਤ ਸਾਰੇ ਦੋਸ਼ੀ ਪਹਿਲਾਂ ਵੀ ਅਜਿਹੀਆਂ ਵਾਰਦਤਾਂ ਨੂੰ ਅੰਜਾਮ ਦੇ ਚੁੱਕੇ ਹਨ। ਜਦੋਂ ਵੀ ਕੋਈ ਇਨ੍ਹਾਂ ਪਾਸ ਪੁੱਛਿਆ ਜਾਂ ਕੁੰਡਲੀ ਦਿਖਾਉਣ ਆਉਂਦੇ ਤਾਂ ਉਨ੍ਹਾਂ ਨੂੰ ਆਪਣੀਆਂ ਗੱਲਾਂ ’ਚ ਉਲਝਾ ਕੇ ਉਨ੍ਹਾਂ ਦੇ ਗ੍ਰਹਿ ਦੋਸ਼ ਸ਼ੁੱਧ ਕਰਨ ਲਈ ਪੂਜਾ ਕਰਨ ਦੇ ਬਹਾਨੇ ਉਨ੍ਹਾਂ ਦਾ ਸੋਨਾ ਆਦਿ ਪੂਜਾ ’ਚ ਰੱਖ ਲੈਂਦੇ ਸਨ ਅਤੇ ਬੜੀ ਚਾਲਾਕੀ ਨਾਲ ਪੂਜਾ ’ਚ ਹੀ ਉਨ੍ਹਾਂ ਦੇ ਗਹਿਣੇ ਚੋਰੀ ਕਰ ਕੇ ਲੈ ਜਾਂਦੇ ਸਨ। ਉਪਰੋਕਤ ਦੋਸ਼ੀ ਬਾਹਰਲੀ ਸਟੇਟ ਰਾਜਸਥਾਨ ਦੇ ਰਹਿਣ ਵਾਲੇ ਹਨ ਅਤੇ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ’ਚ ਕਿਰਾਏ ’ਤੇ ਕਮਰੇ ਲੈ ਕੇ ਰਹਿੰਦੇ ਹਨ ਅਤੇ ਉੱਥੇ ਘੁੰਮ ਕੇ ਆਮ ਲੋਕਾਂ ਨੂੰ ਆਪਣੇ ਜਾਲ ਵਿਚ ਫਸਾਉਂਦੇ ਹਨ।

ਇਹ ਵੀ ਪੜ੍ਹੋ : ਰਜਿਸਟਰੀਆਂ ਨੂੰ ਲੈ ਕੇ ਪੰਜਾਬ ਸਰਕਾਰ ਦਾ ਨਵਾਂ ਫ਼ੈਸਲਾ, ਨੋਟੀਫਿਕੇਸ਼ਨ ਜਾਰੀ

ਇਨ੍ਹਾਂ ਮੁਲਜ਼ਮਾਂ ਨੂੰ ਕੀਤਾ ਗਿਆ ਗ੍ਰਿਫ਼ਤਾਰ

ਜਿਨ੍ਹਾਂ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਉਨ੍ਹਾਂ ਵਿਚ ਸ਼ਿਵਮ ਕੁਮਾਰ ਉਰਫ਼ ਸ਼ੁਭਮ ਕੁਮਾਰ ਉਰਫ ਕਾਂਸੀ ਰਾਮ ਸ਼ਾਸਤਰੀ ਪੁੱਤਰ ਸ਼ੰਕਰ ਲਾਲ ਵਾਸੀ ਗੁਹਾਲਾ ਥਾਣਾ ਨੀਮਕਾ, ਜ਼ਿਲਾ ਸੀਕਰ (ਰਾਜਸਥਾਨ) ਹਾਲ ਆਬਾਦ ਬੈਕ ਸਾਈਡ ਵਾਈਟ ਡਾਇਮੰਡ ਪੈਲੇਸ ਨੇੜੇ ਕੀਰੋ ਮਾਲ, 66 ਫੁੱਟੀ ਰੋਡ, ਜਲੰਧਰ, ਰਵੀ ਸ਼ਰਮਾ ਪੁੱਤਰ ਓਮ ਪ੍ਰਕਾਸ਼ ਸ਼ਰਮਾ ਵਾਸੀ ਗੁਹਾਲਾ ਥਾਣਾ ਨੀਮਕਾ, ਜ਼ਿਲਾ ਸੀਕਰ (ਰਾਜਸਥਾਨ) ਹਾਲ ਆਬਾਦ ਸਿੰਘ ਸਭਾ ਗੁਰਦੁਆਰਾ ਵਾਲੀ ਗਲੀ, ਨੇੜੇ ਮਾਝਾ ਹੈਲਥ ਕਲੱਬ ਜੀਰਾ ਅਤੇ ਹਾਲ ਆਬਾਦ ਗਲੀ ਨੰਬਰ 04, ਦੱਤ ਰੋਡ, ਨੇੜੇ ਨਹਿਰੂ ਪਾਰਕ, ਚੱਕੀ ਵਾਲੀ ਗਲੀ ਮੋਗਾ, ਪ੍ਰਵੀਨ ਕੁਮਾਰ ਭਾਰਗਵ ਉਰਫ ਸੋਨੂੰ ਪੁੱਤਰ ਅਮਰ ਚੰਦ ਭਾਰਗਵ ਵਾਸੀ ਗੁਹਾਲਾ ਥਾਣਾ ਨੀਮਕਾ, ਜ਼ਿਲਾ ਸੀਕਰ (ਰਾਜਸਥਾਨ) ਹਾਲ ਆਬਾਦ ਅਰਬਨ ਸਟੇਟ ਫੇਸ -2, ਜਲੰਧਰ ਸ਼ਾਮਲ ਹਨ। ਮੁਲਜ਼ਮਾਂ ਤੋਂ 60,000 ਰੁਪਏ ਦੀ ਨਕਦੀ ਵੀ ਬਰਾਮਦ ਹੋਈ ਹੈ। 

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇
https://whatsapp.com/channel/0029Va94hsaHAdNVur4L170e

 


author

Gurminder Singh

Content Editor

Related News