ਇਨ੍ਹਾਂ ਲੋਕਾਂ ਲਈ ਜ਼ਹਿਰ ਬਰਾਬਰ ਹੈ ਦੇਸੀ ਘਿਓ, ਸਰੀਰ ਨੂੰ ਹੋ ਸਕਦੈ ਇਹ ਨੁਕਸਾਨ
Thursday, Jan 16, 2025 - 12:25 PM (IST)
ਹੈਲਥ ਡੈਸਕ - ਸ਼ੁੱਧ ਘਰ ਦਾ ਬਣਿਆ ਦੇਸੀ ਘਿਓ ਖਾਣ ਦੇ ਬਹੁਤ ਸਾਰੇ ਫਾਇਦੇ ਹਨ। ਇਹ ਕਬਜ਼ ਤੋਂ ਲੈ ਕੇ ਜੋੜਾਂ ਦੇ ਦਰਦ ਤੱਕ ਦੀਆਂ ਸਮੱਸਿਆਵਾਂ ਨੂੰ ਘਟਾਉਣ ’ਚ ਮਦਦ ਕਰਦਾ ਹੈ। ਨਾਲ ਹੀ, ਇਸਦਾ ਸੁਆਦ ਭੋਜਨ ਦੇ ਸੁਆਦ ਨੂੰ ਹੋਰ ਵੀ ਵਧਾ ਦਿੰਦਾ ਹੈ। ਭਾਵੇਂ ਘਿਓ ਖਾਣ ਦੇ ਬਹੁਤ ਸਾਰੇ ਸਿਹਤ ਲਾਭ ਹਨ ਪਰ ਇਹ ਜ਼ਰੂਰੀ ਨਹੀਂ ਕਿ ਇਹ ਸਾਰਿਆਂ ਨੂੰ ਬਰਾਬਰ ਲਾਭ ਪਹੁੰਚਾਏ। ਜੇਕਰ ਤੁਸੀਂ ਆਪਣੀ ਰੋਜ਼ਾਨਾ ਖੁਰਾਕ ’ਚ ਦੇਸੀ ਘਿਓ ਸ਼ਾਮਲ ਕਰਦੇ ਹੋ ਤਾਂ ਜਾਣੋ ਕਿ ਕਿਹੜੇ ਲੋਕਾਂ ਨੂੰ ਘਿਓ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਨਹੀਂ ਤਾਂ, ਇਹ ਫਾਇਦੇ ਦੀ ਬਜਾਏ ਨੁਕਸਾਨ ਪਹੁੰਚਾਉਣਾ ਸ਼ੁਰੂ ਕਰ ਦਿੰਦਾ ਹੈ।
ਪੜ੍ਹੋ ਇਹ ਵੀ ਖਬਰ :- ਕੀ Thyroid ਦੇ ਮਰੀਜ਼ਾਂ ਲਈ ਦੁੱਧ ਪੀਣਾ ਸਹੀ ਜਾਂ ਗਲਤ? ਜਾਣੋ ਪੂਰੀ ਖਬਰ
ਪੜ੍ਹੋ ਇਹ ਵੀ ਖਬਰ :- Chia Seeds ਨਾਲ ਭੁੱਲ ਵੀ ਨਾ ਖਾਓ ਚੀਜ਼ਾਂ, ਸਿਹਤ ਨੂੰ ਪਹੁੰਚ ਸਕਦੇ ਨੇ ਗੰਭੀਰ ਨੁਕਸਾਨ
ਖਰਾਬ ਡਾਇਜੇਸ਼ਨ
ਭਾਵੇਂ ਘਿਓ ਨੂੰ ਕਬਜ਼ ਲਈ ਬਹੁਤ ਫਾਇਦੇਮੰਦ ਕਿਹਾ ਜਾਂਦਾ ਹੈ ਪਰ ਜੇਕਰ ਤੁਸੀਂ ਪਾਚਨ ਕਿਰਿਆ ਠੀਕ ਨਹੀਂ ਹੈ ਅਤੇ ਭੋਜਨ ਨੂੰ ਪਚਾਉਣ ਦੀ ਪ੍ਰਕਿਰਿਆ ਹੌਲੀ ਹੈ ਤਾਂ ਆਪਣੀ ਖੁਰਾਕ ’ਚ ਘਿਓ ਨੂੰ ਬਿਲਕੁਲ ਵੀ ਸ਼ਾਮਲ ਨਾ ਕਰੋ।
ਫੈਟੀ ਲਿਵਰ ਜਾਂ ਲਿਵਰ ਸਿਰੋਸਿਸ
ਜੇਕਰ ਤੁਸੀਂ ਨਾਨ-ਅਲਕੋਹਲਿਕ ਫੈਟੀ ਲਿਵਰ ਦੇ ਮਰੀਜ਼ ਹੋ ਜਾਂ ਲਿਵਰ ਸਿਰੋਸਿਸ ਵਰਗੀ ਗੰਭੀਰ ਬਿਮਾਰੀ ਦਾ ਸ਼ਿਕਾਰ ਹੋ ਗਏ ਹੋ, ਤਾਂ ਇਨ੍ਹਾਂ ਹਾਲਾਤਾਂ ’ਚ ਘਿਓ ਦਾ ਸੇਵਨ ਬਿਲਕੁਲ ਵੀ ਨਹੀਂ ਕਰਨਾ ਚਾਹੀਦਾ। ਫੈਟੀ ਲੀਵਰ ਦੀ ਸਮੱਸਿਆ ਦੇ ਮਾਮਲੇ ’ਚ, ਘਿਓ ਜ਼ਹਿਰ ਵਾਂਗ ਕੰਮ ਕਰਦਾ ਹੈ ਅਤੇ ਨੁਕਸਾਨ ਪਹੁੰਚਾਉਂਦਾ ਹੈ।
ਮੌਸਮੀ ਬੁਖਾਰ ਹੋਣ 'ਤੇ ਨਾ ਖਾਓ ਘਿਓ
ਜੇਕਰ ਤੁਸੀਂ ਜ਼ੁਕਾਮ ਜਾਂ ਮੌਸਮੀ ਬੁਖਾਰ ਤੋਂ ਪੀੜਤ ਹੋ ਤਾਂ ਦੇਸੀ ਘਿਓ ਬਿਲਕੁਲ ਨਾ ਖਾਓ। ਮੌਸਮੀ ਬੁਖਾਰ ਅਤੇ ਜ਼ੁਕਾਮ ’ਚ, ਸਰੀਰ ’ਚ ਬਲਗਮ ਦੀ ਮਾਤਰਾ ਵੱਧ ਜਾਂਦੀ ਹੈ ਅਤੇ ਘਿਓ ਇਸ ਬਲਗਮ ਨੂੰ ਹੋਰ ਵੀ ਵਧਾਉਣਾ ਸ਼ੁਰੂ ਕਰ ਦਿੰਦਾ ਹੈ। ਇਸ ਲਈ, ਖੰਘ ਅਤੇ ਬੁਖਾਰ ਦੌਰਾਨ ਘਿਓ ਦਾ ਸੇਵਨ ਬਿਲਕੁਲ ਨਹੀਂ ਕਰਨਾ ਚਾਹੀਦਾ।
ਪੜ੍ਹੋ ਇਹ ਵੀ ਖਬਰ :- ਸਰੀਰ ’ਚ ਦਿਸ ਰਹੇ ਨੇ ਅਜਿਹੇ ਲੱਛਣ ਤਾਂ ਹੋ ਜਾਓ ਸਾਵਧਾਨ! ਹੋ ਸਕਦੀ ਹੈ Liver ਦੀ ਸਮੱਸਿਆ
ਹਾਈ ਬਲੱਡ ਪ੍ਰੈਸ਼ਰ ਦੇ ਮਰੀਜ਼ ਨੂੰ ਨਹੀਂ ਖਾਣਾ ਚਾਹੀਦਾ ਘਿਓ
ਜੇਕਰ ਤੁਸੀਂ ਹਾਈ ਬਲੱਡ ਪ੍ਰੈਸ਼ਰ, ਹਾਈਪਰਟੈਨਸ਼ਨ ਤੋਂ ਪੀੜਤ ਹੋ ਤਾਂ ਆਪਣੀ ਖੁਰਾਕ ’ਚ ਦੇਸੀ ਘਿਓ ਸ਼ਾਮਲ ਨਾ ਕਰੋ। ਸਿਹਤਮੰਦ ਚਰਬੀ ਹੋਣ ਦੇ ਬਾਵਜੂਦ, ਇਹ ਨਾੜੀਆਂ ਨੂੰ ਰੋਕਣਾ ਸ਼ੁਰੂ ਕਰ ਦਿੰਦਾ ਹੈ, ਜਿਸ ਨਾਲ ਦਿਲ ਦੇ ਦੌਰੇ ਦਾ ਖ਼ਤਰਾ ਵੱਧ ਜਾਂਦਾ ਹੈ।
ਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ