ਕਿਤੇ ਤੁਸੀਂ ਵੀ ਤਾਂ ਨਹੀਂ ਕਰ ਰਹੇ ਇਹ ਗ਼ਲਤੀ? ਜਾਣੋ ਕਿਹੜਾ ਤੱਤ ਤੁਹਾਡੇ ਸਰੀਰ ਨੂੰ ਰੱਖਦਾ ਹੈ ਜਵਾਨ

Thursday, Feb 26, 2026 - 12:04 PM (IST)

ਕਿਤੇ ਤੁਸੀਂ ਵੀ ਤਾਂ ਨਹੀਂ ਕਰ ਰਹੇ ਇਹ ਗ਼ਲਤੀ? ਜਾਣੋ ਕਿਹੜਾ ਤੱਤ ਤੁਹਾਡੇ ਸਰੀਰ ਨੂੰ ਰੱਖਦਾ ਹੈ ਜਵਾਨ

ਹੈਲਥ ਡੈਸਕ - ਅੱਜਕਲ੍ਹ ਬਹੁਤ ਸਾਰੇ ਲੋਕ ਚੀਜ਼ਾਂ ਨੂੰ ਭੁੱਲਣ, ਧਿਆਨ ਨਾ ਲੱਗਣ ਜਾਂ ਜਲਦੀ ਥਕਾਵਟ ਮਹਿਸੂਸ ਕਰਨ ਵਰਗੀਆਂ ਸਮੱਸਿਆਵਾਂ ਨਾਲ ਜੂਝ ਰਹੇ ਹਨ, ਜੋ ਕਿ ਕਮਜ਼ੋਰ ਹੁੰਦੇ ਕੌਗਨਿਟਿਵ ਫੰਕਸ਼ਨ (ਦਿਮਾਗ ਦੀ ਸੋਚਣ-ਸਮਝਣ ਅਤੇ ਯਾਦ ਰੱਖਣ ਦੀ ਸਮਰੱਥਾ) ਦੇ ਸੰਕੇਤ ਹੋ ਸਕਦੇ ਹਨ। ਮਾਹਿਰਾਂ ਅਨੁਸਾਰ, ਸਰੀਰ 'ਚ ਓਮੇਗਾ-3 ਫੈਟੀ ਐਸਿਡ ਦੀ ਕਮੀ ਮਾਨਸਿਕ ਸਮਰੱਥਾ ਨੂੰ ਪ੍ਰਭਾਵਿਤ ਕਰ ਸਕਦੀ ਹੈ। ਜੇਕਰ ਤੁਸੀਂ ਚਾਹੁੰਦੇ ਹੋ ਕਿ ਤੁਹਾਡਾ ਦਿਮਾਗ AI (ਆਰਟੀਫੀਸ਼ੀਅਲ ਇੰਟੈਲੀਜੈਂਸ) ਤੋਂ ਵੀ ਤੇਜ਼ ਚੱਲੇ, ਤਾਂ ਆਪਣੀ ਖੁਰਾਕ 'ਚ ਓਮੇਗਾ-3 ਨਾਲ ਭਰਪੂਰ ਇਨ੍ਹਾਂ 5 ਚੀਜ਼ਾਂ ਨੂੰ ਜ਼ਰੂਰ ਸ਼ਾਮਲ ਕਰੋ :-

ਮੱਛੀ 
- ਮੱਛੀ ਨੂੰ ਓਮੇਗਾ-3 ਦਾ ਸਭ ਤੋਂ ਉੱਤਮ ਸਰੋਤ ਮੰਨਿਆ ਜਾਂਦਾ ਹੈ। ਖਾਸ ਤੌਰ 'ਤੇ ਸੈਲਮਨ, ਮੈਕਰੇਲ (ਬਾਂਗੜਾ), ਸਾਰਡੀਨ ਅਤੇ ਐਂਕੋਵੀਜ਼ ਵਰਗੀਆਂ ਮੱਛੀਆਂ ਵਿੱਚ ਇਹ ਭਰਪੂਰ ਮਾਤਰਾ 'ਚ ਹੁੰਦਾ ਹੈ। ਨਿਯਮਤ ਤੌਰ 'ਤੇ ਮੱਛੀ ਖਾਣ ਨਾਲ ਨਾ ਸਿਰਫ਼ ਦਿਮਾਗ ਤੇਜ਼ ਹੁੰਦਾ ਹੈ, ਸਗੋਂ ਦਿਲ ਦੀ ਸਿਹਤ ਵੀ ਚੰਗੀ ਰਹਿੰਦੀ ਹੈ।

ਅਖਰੋਟ 
- ਅਖਰੋਟ ਦਿਮਾਗੀ ਸਿਹਤ ਲਈ ਬਹੁਤ ਫਾਇਦੇਮੰਦ ਹਨ ਕਿਉਂਕਿ ਇਹ ਸਰੀਰ 'ਚ ਸੋਜ ਅਤੇ ਆਕਸੀਡੇਟਿਵ ਸਟ੍ਰੈਸ ਨੂੰ ਘੱਟ ਕਰਨ 'ਚ ਮਦਦ ਕਰਦੇ ਹਨ। ਖੋਜਾਂ ਦਰਸਾਉਂਦੀਆਂ ਹਨ ਕਿ ਅਖਰੋਟ ਖਾਣ ਨਾਲ ਯਾਦਦਾਸ਼ਤ ਅਤੇ ਸੋਚਣ ਦੀ ਸਮਰੱਥਾ 'ਚ ਸੁਧਾਰ ਹੁੰਦਾ ਹੈ ਅਤੇ ਵਧਦੀ ਉਮਰ 'ਚ ਦਿਮਾਗੀ ਕਮਜ਼ੋਰੀ ਦਾ ਖਤਰਾ ਘੱਟ ਜਾਂਦਾ ਹੈ।

ਖਾਣ ਯੋਗ ਬੀਜ 
- ਸ਼ਾਕਾਹਾਰੀ ਲੋਕਾਂ ਲਈ ਅਲਸੀ ਅਤੇ ਚੀਆ ਸੀਡਜ਼ ਓਮੇਗਾ-3 ਦੇ ਵਧੀਆ ਸਰੋਤ ਹਨ। ਇਨ੍ਹਾਂ 'ਚ ਫਾਈਬਰ, ਪ੍ਰੋਟੀਨ ਅਤੇ ਜ਼ਰੂਰੀ ਵਿਟਾਮਿਨ ਵੀ ਪਾਏ ਜਾਂਦੇ ਹਨ। ਇਨ੍ਹਾਂ ਨੂੰ ਸਲਾਦ, ਸਮੂਦੀ ਜਾਂ ਦਹੀਂ 'ਚ ਮਿਲਾ ਕੇ ਖਾਧਾ ਜਾ ਸਕਦਾ ਹੈ।

ਪਲਾਂਟ ਬੇਸਡ ਆਇਲ 
- ਕੁਝ ਖਾਸ ਤੇਲ ਜਿਵੇਂ ਕਿ ਅਲਸੀ ਦਾ ਤੇਲ, ਸੋਇਆਬੀਨ ਤੇਲ ਅਤੇ ਕੈਨੋਲਾ ਤੇਲ ਵੀ ਓਮੇਗਾ-3 ਦੇ ਚੰਗੇ ਸਰੋਤ ਹਨ। ਇਨ੍ਹਾਂ ਤੇਲਾਂ ਦੀ ਸੰਤੁਲਿਤ ਵਰਤੋਂ ਸਰੀਰ 'ਚ ਓਮੇਗਾ-3 ਦੇ ਪੱਧਰ ਨੂੰ ਬਣਾਈ ਰੱਖਣ 'ਚ ਮਦਦਗਾਰ ਹੁੰਦੀ ਹੈ।

ਫੋਰਟੀਫਾਈਡ ਫੂਡਜ਼ 
- ਬਾਜ਼ਾਰ 'ਚ ਅੱਜਕਲ੍ਹ ਕਈ ਅਜਿਹੇ ਉਤਪਾਦ ਮਿਲਦੇ ਹਨ ਜਿਨ੍ਹਾਂ 'ਚ ਵਾਧੂ ਪੋਸ਼ਕ ਤੱਤ ਮਿਲਾਏ ਹੁੰਦੇ ਹਨ। ਕੁਝ ਬ੍ਰਾਂਡਾਂ ਦੇ ਆਂਡੇ, ਦੁੱਧ, ਦਹੀਂ, ਜੂਸ ਅਤੇ ਸੋਇਆ ਡਰਿੰਕਸ ਓਮੇਗਾ-3 ਨਾਲ ਫੋਰਟੀਫਾਈਡ ਹੁੰਦੇ ਹਨ, ਜਿਨ੍ਹਾਂ ਨੂੰ ਪੈਕਟ ਦੀ ਜਾਣਕਾਰੀ ਪੜ੍ਹ ਕੇ ਖਰੀਦਿਆ ਜਾ ਸਕਦਾ ਹੈ।

ਦਿਮਾਗੀ ਅਤੇ ਮਾਨਸਿਕ ਸਿਹਤ ਲਈ ਲਾਭਕਾਰੀ 
ਓਮੇਗਾ-3 ਦੇ ਤਿੰਨ ਮੁੱਖ ਰੂਪ (ALA, EPA, DHA) ਹੁੰਦੇ ਹਨ, ਜਿਨ੍ਹਾਂ 'ਚੋਂ EPA ਅਤੇ DHA ਯਾਦਦਾਸ਼ਤ, ਧਿਆਨ ਲਗਾਉਣ ਅਤੇ ਸਿੱਖਣ ਦੀ ਸਮਰੱਥਾ ਨੂੰ ਬਿਹਤਰ ਬਣਾਉਂਦੇ ਹਨ। ਕੁਝ ਖੋਜਾਂ ਇਹ ਵੀ ਦੱਸਦੀਆਂ ਹਨ ਕਿ ਓਮੇਗਾ-3 ਦੀ ਕਮੀ ਡਿਪਰੈਸ਼ਨ ਅਤੇ ਹੋਰ ਮਾਨਸਿਕ ਸਮੱਸਿਆਵਾਂ ਦਾ ਕਾਰਨ ਬਣ ਸਕਦੀ ਹੈ। 

 


author

Sunaina

Content Editor

Related News