ਸਰੀਰ ''ਚ ''ਵਿਟਾਮਿਨ ਡੀ'' ਦੀ ਕਮੀ ਹੋ ਸਕਦੀ ਹੈ ਖ਼ਤਰਨਾਕ : ਜਾਣੋ ਲੱਛਣ ਅਤੇ ਬਚਾਅ ਦੇ ਅਚੂਕ ਤਰੀਕੇ**
Thursday, Feb 26, 2026 - 11:12 AM (IST)
ਹੈਲਥ ਡੈਸਕ - ਸਰੀਰ ਨੂੰ ਤੰਦਰੁਸਤ ਰੱਖਣ ਲਈ ਜਿੱਥੇ ਚੰਗੀ ਖੁਰਾਕ ਦੀ ਲੋੜ ਹੁੰਦੀ ਹੈ, ਉੱਥੇ ਹੀ 'ਸਨਸ਼ਾਈਨ ਵਿਟਾਮਿਨ' ਯਾਨੀ ਵਿਟਾਮਿਨ-ਡੀ ਦੀ ਭੂਮਿਕਾ ਵੀ ਅਹਿਮ ਹੈ। ਤਾਜ਼ਾ ਰਿਪੋਰਟਾਂ ਅਨੁਸਾਰ, ਭਾਰਤ 'ਚ ਲਗਭਗ 70-80% ਲੋਕ ਵਿਟਾਮਿਨ-ਡੀ ਦੀ ਕਮੀ ਨਾਲ ਜੂਝ ਰਹੇ ਹਨ। ਮਾਹਿਰਾਂ ਦਾ ਕਹਿਣਾ ਹੈ ਕਿ ਇਸ ਦੀ ਕਮੀ ਸਿਰਫ਼ ਹੱਡੀਆਂ ਨੂੰ ਹੀ ਨਹੀਂ, ਸਗੋਂ ਸਾਡੇ ਦਿਲ ਅਤੇ ਦਿਮਾਗ ਨੂੰ ਵੀ ਪ੍ਰਭਾਵਿਤ ਕਰਦੀ ਹੈ।
ਵਿਟਾਮਿਨ-ਡੀ ਦੀ ਕਮੀ ਦੇ ਮੁੱਖ ਲੱਛਣ
ਹੱਡੀਆਂ ਅਤੇ ਪਿੱਠ 'ਚ ਦਰਦ
- ਸਰੀਰ 'ਚ ਕੈਲਸ਼ੀਅਮ ਨੂੰ ਸੋਖਣ ਲਈ ਵਿਟਾਮਿਨ-ਡੀ ਜ਼ਰੂਰੀ ਹੈ। ਇਸ ਦੀ ਕਮੀ ਨਾਲ ਹੱਡੀਆਂ ਕਮਜ਼ੋਰ ਹੋ ਜਾਂਦੀਆਂ ਹਨ।
ਹਮੇਸ਼ਾ ਥਕਾਵਟ ਰਹਿਣਾ
- ਬਿਨਾਂ ਕਿਸੇ ਭਾਰੀ ਕੰਮ ਦੇ ਵੀ ਹਰ ਵੇਲੇ ਸੁਸਤੀ ਅਤੇ ਥਕਾਵਟ ਮਹਿਸੂਸ ਹੋਣਾ ਇਕ ਵੱਡਾ ਲੱਛਣ ਹੈ।
ਮਾਸਪੇਸ਼ੀਆਂ 'ਚ ਖਿਚਾਅ
- ਵਾਰ-ਵਾਰ ਮਾਸਪੇਸ਼ੀਆਂ 'ਚ ਦਰਦ ਜਾਂ ਕੜੱਲ (Cramps) ਪੈਣਾ।
ਮਾਨਸਿਕ ਤਣਾਅ
- ਵਿਟਾਮਿਨ-ਡੀ ਦੀ ਕਮੀ ਨਾਲ ਮੂਡ ਖਰਾਬ ਰਹਿਣਾ ਜਾਂ ਡਿਪਰੈਸ਼ਨ ਵਰਗੇ ਲੱਛਣ ਪੈਦਾ ਹੋ ਸਕਦੇ ਹਨ।
ਵਾਲਾਂ ਦਾ ਝੜਨਾ
- ਬਹੁਤ ਜ਼ਿਆਦਾ ਵਾਲ ਝੜਨਾ ਵੀ ਇਸੇ ਕਮੀ ਦਾ ਨਤੀਜਾ ਹੋ ਸਕਦਾ ਹੈ।
ਜ਼ਖ਼ਮ ਦੇਰੀ ਨਾਲ ਭਰਨਾ
- ਜੇਕਰ ਸਰੀਰ 'ਤੇ ਲੱਗੀ ਸੱਟ ਠੀਕ ਹੋਣ ਵਿੱਚ ਜ਼ਿਆਦਾ ਸਮਾਂ ਲੈ ਰਹੀ ਹੈ, ਤਾਂ ਸੁਚੇਤ ਹੋਣ ਦੀ ਲੋੜ ਹੈ।
ਬਚਾਅ ਦੇ ਤਰੀਕੇ ਅਤੇ ਕੁਦਰਤੀ ਸਰੋਤ
ਵਿਟਾਮਿਨ-ਡੀ ਦੀ ਕਮੀ ਨੂੰ ਪੂਰਾ ਕਰਨਾ ਬਹੁਤ ਸੌਖਾ ਹੈ, ਬੱਸ ਆਪਣੀ ਰੁਟੀਨ Sਚ ਕੁਝ ਬਦਲਾਅ ਕਰਨ ਦੀ ਲੋੜ ਹੈ:
ਧੁੱਪ ਸਭ ਤੋਂ ਵਧੀਆ ਸਰੋਤ
- ਸਵੇਰ ਦੀ ਨਰਮ ਧੁੱਪ 'ਚ 15 ਤੋਂ 20 ਮਿੰਟ ਬੈਠਣਾ ਸਭ ਤੋਂ ਲਾਹੇਵੰਦ ਹੈ। ਇਸ ਨਾਲ ਸਰੀਰ ਆਪਣੇ ਆਪ ਵਿਟਾਮਿਨ-ਡੀ ਬਣਾਉਣ ਲੱਗਦਾ ਹੈ।
ਸਹੀ ਖੁਰਾਕ
- ਆਪਣੀ ਡਾਈਟ 'ਚ ਅੰਡੇ ਦੀ ਜ਼ਰਦੀ, ਮੱਛੀ, ਦੁੱਧ, ਦਹੀ, ਪਨੀਰ ਅਤੇ ਮਸ਼ਰੂਮ ਸ਼ਾਮਲ ਕਰੋ।
ਕਸਰਤ
- ਰੋਜ਼ਾਨਾ ਸੈਰ ਅਤੇ ਕਸਰਤ ਸਰੀਰ ਦੀ ਪੋਸ਼ਕ ਤੱਤਾਂ ਨੂੰ ਜਜ਼ਬ ਕਰਨ ਦੀ ਸਮਰੱਥਾ ਵਧਾਉਂਦੀ ਹੈ।
ਡਾਕਟਰੀ ਸਲਾਹ
- ਜੇਕਰ ਕਮੀ ਜ਼ਿਆਦਾ ਹੈ, ਤਾਂ ਡਾਕਟਰ ਦੀ ਸਲਾਹ ਨਾਲ ਵਿਟਾਮਿਨ-ਡੀ ਦੇ ਸਪਲੀਮੈਂਟਸ ਲਏ ਜਾ ਸਕਦੇ ਹਨ।
ਮਾਹਿਰਾਂ ਦੀ ਚੇਤਾਵਨੀ
- ਵਿਟਾਮਿਨ-ਡੀ ਦੀ ਕਮੀ ਨੂੰ ਨਜ਼ਰਅੰਦਾਜ਼ ਕਰਨ ਨਾਲ ਭਵਿੱਖ 'ਚ 'ਓਸਟੀਓਪੋਰੋਸਿਸ' ਵਰਗੀ ਗੰਭੀਰ ਬਿਮਾਰੀ ਹੋ ਸਕਦੀ ਹੈ। ਖੂਨ ਦੀ ਜਾਂਚ ਕਰਵਾ ਕੇ ਇਸ ਦੇ ਪੱਧਰ ਦਾ ਪਤਾ ਲਗਾਇਆ ਜਾ ਸਕਦਾ ਹੈ।
