ਕੀ ਤੁਸੀਂ ਵੀ ਰੋਜ਼ਾਨਾ ਖਾਂਦੇ ਹੋ ਚੀਆ ਸੀਡਸ? ਜਾਣੋ ਸਰੀਰ 'ਤੇ ਕੀ ਹੁੰਦਾ ਹੈ ਅਸਰ

Wednesday, Feb 18, 2026 - 12:57 PM (IST)

ਕੀ ਤੁਸੀਂ ਵੀ ਰੋਜ਼ਾਨਾ ਖਾਂਦੇ ਹੋ ਚੀਆ ਸੀਡਸ? ਜਾਣੋ ਸਰੀਰ 'ਤੇ ਕੀ ਹੁੰਦਾ ਹੈ ਅਸਰ

ਹੈਲਥ ਡੈਸਕ - ਕੀ ਤੁਸੀਂ ਜਾਣਦੇ ਹੋ ਕਿ ਇਕ ਚਮਚ ਛੋਟੇ ਜਿਹੇ ਦਿਖਣ ਵਾਲੇ ਇਹ ਕਾਲੇ-ਚਿੱਟੇ ਬੀਜ ਤੁਹਾਡੀ ਸਿਹਤ ਦੀ ਕਾਇਆ ਪਲਟ ਸਕਦੇ ਹਨ? ਜੀ ਹਾਂ, ਅਸੀਂ ਗੱਲ ਕਰ ਰਹੇ ਹਾਂ 'ਚੀਆ ਸੀਡਸ' ਦੀ, ਜਿਸ ਨੂੰ ਅੱਜ-ਕੱਲ੍ਹ ਦੁਨੀਆ ਭਰ 'ਚ ਇੱਕ 'ਸੁਪਰਫੂਡ' ਮੰਨਿਆ ਜਾ ਰਿਹਾ ਹੈ। ਭਾਵੇਂ ਗੱਲ ਤੇਜ਼ੀ ਨਾਲ ਭਾਰ ਘਟਾਉਣ ਦੀ ਹੋਵੇ ਜਾਂ ਦਿਲ ਨੂੰ ਤੰਦਰੁਸਤ ਰੱਖਣ ਦੀ, ਚੀਆ ਸੀਡਸ ਹਰ ਮਰਜ਼ ਦੀ ਦਵਾ ਹਨ। ਅੱਜ ਦੀ ਇਸ ਰਿਪੋਰਟ 'ਚ ਅਸੀਂ ਜਾਣਾਂਗੇ ਕਿ ਕਿਵੇਂ ਇਹ ਨਿੱਕੇ ਜਿਹੇ ਬੀਜ ਤੁਹਾਡੀ ਰੋਜ਼ਾਨਾ ਡਾਇਟ ਦਾ ਅਹਿਮ ਹਿੱਸਾ ਬਣ ਕੇ ਤੁਹਾਨੂੰ ਬਿਮਾਰੀਆਂ ਤੋਂ ਦੂਰ ਰੱਖ ਸਕਦੇ ਹਨ।

ਭਾਰ ਘਟਾਉਣ 'ਚ ਮਦਦਗਾਰ
- ਚੀਆ ਸੀਡਸ 'ਚ ਫਾਈਬਰ ਭਰਪੂਰ ਮਾਤਰਾ 'ਚ ਹੁੰਦਾ ਹੈ। ਜਦੋਂ ਤੁਸੀਂ ਇਨ੍ਹਾਂ ਨੂੰ ਪਾਣੀ 'ਚ ਭਿਉਂਦੇ ਹੋ, ਤਾਂ ਇਹ ਫੁੱਲ ਜਾਂਦੇ ਹਨ। ਇਨ੍ਹਾਂ ਨੂੰ ਖਾਣ ਨਾਲ ਪੇਟ ਜ਼ਿਆਦਾ ਦੇਰ ਤੱਕ ਭਰਿਆ ਰਹਿੰਦਾ ਹੈ, ਜਿਸ ਨਾਲ ਵਾਰ-ਵਾਰ ਭੁੱਖ ਨਹੀਂ ਲੱਗਦੀ ਅਤੇ ਭਾਰ ਘਟਾਉਣ 'ਚ ਮਦਦ ਮਿਲਦੀ ਹੈ।

ਓਮੇਗਾ-3 ਦਾ ਵਧੀਆ ਸਰੋਤ
- ਇਨ੍ਹਾਂ 'ਚ ਓਮੇਗਾ-3 ਫੈਟੀ ਐਸਿਡ ਬਹੁਤ ਜ਼ਿਆਦਾ ਹੁੰਦਾ ਹੈ, ਜੋ ਦਿਲ ਦੀ ਸਿਹਤ ਲਈ ਬਹੁਤ ਫਾਇਦੇਮੰਦ ਹੈ। ਇਹ ਕੋਲੇਸਟ੍ਰੋਲ ਨੂੰ ਕੰਟਰੋਲ ਕਰਨ ਅਤੇ ਦਿਲ ਦੀਆਂ ਬਿਮਾਰੀਆਂ ਦੇ ਖਤਰੇ ਨੂੰ ਘਟਾਉਣ 'ਚ ਮਦਦ ਕਰਦਾ ਹੈ।

ਹੱਡੀਆਂ ਦੀ ਮਜ਼ਬੂਤੀ 
- ਚੀਆ ਸੀਡਸ 'ਚ ਕੈਲਸ਼ੀਅਮ, ਮੈਗਨੀਸ਼ੀਅਮ ਅਤੇ ਫਾਸਫੋਰਸ ਵਰਗੇ ਤੱਤ ਹੁੰਦੇ ਹਨ। ਜੇਕਰ ਤੁਸੀਂ ਦੁੱਧ ਨਹੀਂ ਪੀਂਦੇ ਤਾਂ ਚੀਆ ਸੀਡਸ ਹੱਡੀਆਂ ਨੂੰ ਮਜ਼ਬੂਤ ਰੱਖਣ ਦਾ ਇਕ ਵਧੀਆ ਬਦਲ ਹਨ।

ਪਾਚਨ ਪ੍ਰਣਾਲੀ 'ਚ ਸੁਧਾਰ
- ਫਾਈਬਰ ਦੀ ਮਾਤਰਾ ਜ਼ਿਆਦਾ ਹੋਣ ਕਾਰਨ ਇਹ ਕਬਜ਼ ਦੀ ਸਮੱਸਿਆ ਨੂੰ ਦੂਰ ਕਰਦੇ ਹਨ ਅਤੇ ਪੇਟ ਨੂੰ ਸਾਫ਼ ਰੱਖਣ 'ਚ ਮਦਦ ਕਰਦੇ ਹਨ।

ਐਨਰਜੀ ਬੂਸਟਰ
- ਇਹ ਸਰੀਰ ਨੂੰ ਦਿਨ ਭਰ ਤਾਕਤ ਦਿੰਦੇ ਹਨ। ਕਸਰਤ ਕਰਨ ਵਾਲੇ ਲੋਕਾਂ ਲਈ ਇਹ ਇਕ ਬਿਹਤਰ ਐਨਰਜੀ ਡਰਿੰਕ ਦਾ ਕੰਮ ਕਰ ਸਕਦੇ ਹਨ।

ਸਕਿਨ ਅਤੇ ਵਾਲਾਂ ਲਈ ਫਾਇਦੇਮੰਦ
- ਇਨ੍ਹਾਂ 'ਚ ਮੌਜੂਦ ਐਂਟੀ-ਆਕਸੀਡੈਂਟਸ ਚਿਹਰੇ ਦੀਆਂ ਝੁਰੜੀਆਂ ਨੂੰ ਘਟਾਉਂਦੇ ਹਨ ਅਤੇ ਵਾਲਾਂ ਨੂੰ ਚਮਕਦਾਰ ਤੇ ਮਜ਼ਬੂਤ ਬਣਾਉਂਦੇ ਹਨ।

ਵਰਤੋਂ ਕਿਵੇਂ ਕਰੀਏ?
- 1 ਚਮਚ ਚੀਆ ਸੀਡਸ ਨੂੰ ਇਕ ਗਲਾਸ ਪਾਣੀ 'ਚ 20-30 ਮਿੰਟ ਭਿਉਂ ਕੇ ਰੱਖੋ ਅਤੇ ਫਿਰ ਨਿੰਬੂ ਪਾ ਕੇ ਪੀਓ।
- ਇਨ੍ਹਾਂ ਨੂੰ ਦਹੀ, ਸ਼ੇਕ ਜਾਂ ਫਲਾਂ ਦੇ ਸਲਾਦ ਉੱਪਰ ਪਾ ਕੇ ਵੀ ਖਾਧਾ ਜਾ ਸਕਦਾ ਹੈ।
- ਰਾਤ ਨੂੰ ਦੁੱਧ 'ਚ ਭਿਉਂ ਕੇ ਸਵੇਰੇ ਪੁਡਿੰਗ ਵਾਂਗ ਖਾ ਸਕਦੇ ਹੋ।
 


author

Sunaina

Content Editor

Related News