ਨਵਜੰਮੇ ਬੱਚੇ ਦੀ ਚੰਗੀ ਨੀਂਦ ਨਾਲ ਸੰਬੰਧਿਤ ਕੁੱਝ ਖਾਸ ਗੱਲਾਂ

12/04/2015 2:36:39 PM

ਨਵਜੰਮੇ ਬੱਚੇ ਦੇ ਇਕ ਮਹੀਨੇ ਦੇ ਹੋਣ ਤੱਕ 16 ਘੰਟੇ ਦੀ ਨੀਂਦ ਲੈਣਾ ਜ਼ਰੂਰੀ ਹੈ। ਭਰਪੂਰ ਨੀਂਦ ਲੈਣ ਨਾਲ ਬੱਚੇ ਦਾ ਸਰੀਰਕ ਅਤੇ ਮਾਨਸਿਕ ਵਿਕਾਸ ਹੁੰਦਾ ਹੈ। 
ਇਸ ਲਈ ਕੁੱਝ ਖਾਸ ਗੱਲਾਂ ''ਤੇ ਧਿਆਨ ਦੇਣਾ ਜ਼ਰੂਰੀ ਹੈ—
1.  ਨਵਜੰਮੇ ਨੂੰ ਪਹਿਲੇ ਮਹੀਨੇ ਘੱਟੋ-ਘੱਟ 16 ਘੰਟੇ ਸੌਣਾ ਚਾਹੀਦਾ ਹੈ। ਹੌਲੀ-ਹੌਲੀ ਬੱਚੇ ਦੇ ਸੌਣ ਦਾ ਸਮਾਂ ਘੱਟਦਾ ਜਾਂਦਾ ਹੈ। ਫਿਰ ਵੀ ਕੌਸ਼ਿਸ ਕਰਨੀ ਚਾਹੀਦੀ ਹੈ ਕਿ ਇਕ ਸਾਲ ਦਾ ਹੋਣ ਤੱਕ ਬੱਚਾ 13 ਘੰਟੇ ਜ਼ਰੂਰ ਸੌਂਵੇ। 
2.  ਮਾਂ ਨੂੰ ਚਾਹੀਦਾ ਹੈ ਕਿ ਉਹ ਬੱਚੇ ਨੂੰ ਗੋਦ ਵਿਚ ਲੈ ਕੇ ਦੁੱਧ ਪਿਲਾਵੇ। ਇਸ ਤਰ੍ਹਾਂ ਬੱਚੇ ਦਾ ਆਪਣੀ ਮਾਂ ਨਾਲ ਪਿਆਰ ਅਤੇ ਮੋਹ ਵੱਧਦਾ ਹੈ। ਜਦ ਬੱਚਾ ਸਂੌ ਜਾਵੇ ਤਾਂ ਉਸਨੂੰ ਦੁੱਧ ਨਹੀਂ ਪਿਆਉਣਾ ਚਾਹੀਦਾ। 
3.  ਰਾਤ ਨੂੰ ਵੀ ਮਾਂ ਨੂੰ ਨਵਜੰਮੇ ਬੱਚੇ ਨਾਲ ਹੀ ਸੌਣਾ ਚਾਹੀਦਾ ਹੈ। ਬੱਚਾ ਆਪਣੀ ਮਾਂ ਨਾਲ ਜਲਦੀ ਸੌਂ ਜਾਂਦਾ ਹੈ। 
4.  ਜੇਕਰ ਸਰਦੀ ਹੋਵੇ ਤਾਂ ਬੱਚੇ ਨੂੰ ਧਿਆਨ ਨਾਲ ਲਪੇਟੋ। ਬੱਚੇ ਸੁੱਤੇ ਪਏ ਅਚਾਨਕ ਹੀ ਡਰ ਜਾਂਦੇ ਹਨ ਇਸ ਲਈ ਵੀ ਉਨ੍ਹਾਂ ਨੂੰ ਚੰਗੀ ਤਰ੍ਹਾਂ ਲਪੇਟਣਾ ਚਾਹੀਦਾ ਹੈ।
5.  ਬੱਚੇ ਦਾ ਬਿਸਤਰਾ ਵੀ ਵਾਰ-ਵਾਰ ਦੇਖਦੇ ਰਹਿਣਾ ਚਾਹੀਦਾ ਹੈ। ਜੇਕਰ ਉਹ ਗਿੱਲਾ ਹੋਵੇਗਾ ਤਾਂ ਬੱਚਾ ਸੌਂ ਨਹੀਂ ਸਕੇਗਾ।
6.  ਬੱਚੇ ਦੇ ਕਮਰੇ ਕੋਲ ਸ਼ੋਰ ਨਹੀਂ ਹੋਣਾ ਚਾਹੀਦਾ। ਧਿਆਨ ਰਹੇ ਕਿ ਬੱਚਾ ਕੱਚੀ ਨੀਂਦਰ ਨਾ ਉੱਠ ਜਾਵੇ। 
7.  ਕਮਰੇ ਵਿਚ ਹਨੇਰਾ ਹੋਵੇਗਾ ਤਾਂ ਉਸਨੂੰ ਲੱਗੇਗਾ ਕਿ ਅਜੇ ਰਾਤ ਹੈ। ਇਸ ਤਰ੍ਹਾਂ ਉਹ ਵਧੇਰੇ ਸਮਾਂ ਸੌਂ ਸਕੇਗਾ।  ਉਸਦਾ ਸਰੀਰਕ ਅਤੇ ਮਾਨਸਿਕ ਵਿਕਾਸ ਹੋਵੇਗਾ।


Related News