ਅਸਾਮ ਹੜ੍ਹ : ਕਾਜੀਰੰਗਾ ਰਾਸ਼ਟਰੀ ਪਾਰਕ ''ਚ 129 ਜੰਗਲੀ ਜਾਨਵਰਾਂ ਦੀ ਮੌਤ
Sunday, Jul 07, 2024 - 11:01 PM (IST)
ਨੈਸ਼ਨਲ ਡੈਸਕ : ਅਸਾਮ ਦੇ ਪ੍ਰਸਿੱਧ ਕਾਜੀਰੰਗਾ ਰਾਸ਼ਟਰੀ ਪਾਰਕ ਵਿਚ ਵਿਨਾਸ਼ਕਾਰੀ ਹੜ੍ਹ ਕਾਰਨ ਹੁਣ ਤਕ ਕੁਲ 129 ਜੰਗਲੀ ਜਾਨਵਰਾਂ ਦੀ ਮੌਤ ਹੋ ਚੁੱਕੀ ਹੈ। ਇਕ ਅਧਿਕਾਰੀ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਅਧਿਕਾਰੀ ਨੇ ਦੱਸਿਆ ਕਿ ਮ੍ਰਿਤ ਜਾਨਵਰਾਂ ਵਿਚ 6 ਗੈਂਡੇ, 100 ਹਿਰਨ, ਦੋ ਸਾਂਭਰ ਅਤੇ ਇਕ ਬੀਵਰ ਸ਼ਾਮਿਲ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਪਸ਼ੂਆਂ ਦੀ ਮੁੱਖ ਤੌਰ ’ਤੇ ਪਾਣੀ ’ਚ ਡੁੱਬਣ ਕਾਰਨ ਹੋਈ ਹੈ, ਜਦਕਿ ਦੋ ਜਾਨਵਰ ਉਸ ਸਮੇਂ ਵਾਹਨਾਂ ਦੀ ਲਪੇਟ ਵਿਚ ਆ ਗਏ, ਜਦੋਂ ਉਹ ਹੜ੍ਹ ਕਾਰਨ ਉੱਚੇ ਸਥਾਨਾਂ 'ਤੇ ਜਾ ਰਹੇ ਸਨ।
ਇਹ ਵੀ ਪੜ੍ਹੋ : ਆਂਧਰ ਪ੍ਰਦੇਸ਼ ‘ਚ ਸੀਮੈਂਟ ਫੈਕਟਰੀ ‘ਚ ਧਮਾਕਾ, 15 ਮਜ਼ਦੂਰ ਜ਼ਖਮੀ
ਜਾਨਵਰ ਕਾਰਬੀ ਐਂਗਲੌਂਗ ਦੀਆਂ ਪਹਾੜੀਆਂ ਨੂੰ ਪਾਰ ਕਰਨ ਲਈ ਰਾਸ਼ਟਰੀ ਰਾਜਮਾਰਗ-715 ਦੇ ਇਕ ਹਿੱਸੇ ਦੀ ਵਰਤੋਂ ਕਰਦੇ ਹਨ। ਅਧਿਕਾਰੀ ਨੇ ਦੱਸਿਆ ਕਿ ਇਨ੍ਹਾਂ ਵਿੱਚੋਂ 20 ਪਸ਼ੂਆਂ ਦੀ ਇਲਾਜ ਦੌਰਾਨ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਇਸ ਸਮੇਂ 26 ਪਸ਼ੂ ਡਾਕਟਰੀ ਦੇਖਭਾਲ ਅਧੀਨ ਹਨ ਅਤੇ 50 ਹੋਰਾਂ ਨੂੰ ਇਲਾਜ ਤੋਂ ਬਾਅਦ ਛੱਡ ਦਿੱਤਾ ਗਿਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8