ਹੋਟਲ ਦੇ ਕਮਰੇ 'ਚ ਮ੍ਰਿਤਕ ਮਿਲੀ ਲਾਪਤਾ ਔਰਤ, ਰੇਲਵੇ ਪਟੜੀਆਂ ਤੋਂ ਮਿਲੀ ਪ੍ਰੇਮੀ ਦੀ ਲਾਸ਼

Monday, Jul 08, 2024 - 02:14 AM (IST)

ਹੋਟਲ ਦੇ ਕਮਰੇ 'ਚ ਮ੍ਰਿਤਕ ਮਿਲੀ ਲਾਪਤਾ ਔਰਤ, ਰੇਲਵੇ ਪਟੜੀਆਂ ਤੋਂ ਮਿਲੀ ਪ੍ਰੇਮੀ ਦੀ ਲਾਸ਼

ਰਾਏਪੁਰ : ਛੱਤੀਸਗੜ੍ਹ ਵਿਚ 26 ਸਾਲਾਂ ਦੀ ਇਕ ਔਰਤ ਦੀ ਉਸ ਦੇ 30 ਸਾਲਾਂ ਦੇ ਕਥਿਤ ਪ੍ਰੇਮੀ ਨੇ ਸ਼ੱਕੀ ਰੂਪ ਨਾਲ ਹੱਤਿਆ ਕਰ ਦਿੱਤੀ ਅਤੇ ਫਿਰ ਆਪਣੀ ਵੀ ਜਾਨ ਦੇ ਦਿੱਤੀ। ਪੁਲਸ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਵਾਣੀ ਗੋਇਲ ਦੀ ਲਾਸ਼ ਹੋਟਲ ਦੇ ਕਮਰੇ 'ਚੋਂ ਮਿਲੀ, ਜਦਕਿ ਵਿਸ਼ਾਲ ਗਰਗ (30) ਦੀ ਲਾਸ਼ ਦਿਨ ਵੇਲੇ ਉਰਕੁਰਾ ਰੇਲਵੇ ਸਟੇਸ਼ਨ ਨੇੜੇ ਰੇਲਵੇ ਪਟੜੀਆਂ 'ਤੇ ਪਈ ਮਿਲੀ। ਇਕ ਅਧਿਕਾਰੀ ਨੇ ਦੱਸਿਆ ਕਿ ਸਰਸਵਤੀ ਥਾਣਾ ਖੇਤਰ ਦੇ ਨਿਵਾਸੀ ਗੋਇਲ ਦੇ ਪਰਿਵਾਰਕ ਮੈਂਬਰਾਂ ਨੇ ਸ਼ਨੀਵਾਰ ਨੂੰ ਲਾਪਤਾ ਹੋਣ ਦੀ ਸ਼ਿਕਾਇਤ ਦਰਜ ਕਰਵਾਈ ਸੀ, ਜਿਸ ਤੋਂ ਬਾਅਦ ਪੁਲਸ ਨੇ ਭਾਲ ਸ਼ੁਰੂ ਕੀਤੀ।

ਇਹ ਵੀ ਪੜ੍ਹੋ : ਦਿੱਲੀ 'ਚ ਨਾਈਜੀਰੀਆ ਦੇ ਨੌਜਵਾਨ ਦੀ ਗੋਲੀ ਮਾਰ ਕੇ ਹੱਤਿਆ, ਪੁਲਸ ਵੱਲੋਂ ਦੋਸ਼ੀਆਂ ਦੀ ਭਾਲ ਸ਼ੁਰੂ

ਉਨ੍ਹਾਂ ਕਿਹਾ, "ਵਾਣੀ ਦੇ ਮੋਬਾਈਲ ਦੀ ਲੋਕੇਸ਼ਨ ਗੁਆਂਢੀ ਰਾਜ ਮਹਾਰਾਸ਼ਟਰ ਦੇ ਨਾਗਪੁਰ ਵਿਚ ਮਿਲੀ ਸੀ, ਜਿਸ ਤੋਂ ਬਾਅਦ ਇਕ ਪੁਲਸ ਟੀਮ ਉੱਥੇ ਪਹੁੰਚੀ। ਪੁਲਸ ਵਾਲਿਆਂ ਨੇ ਉਸ ਦਾ ਮੋਬਾਈਲ ਫੋਨ ਲੱਭ ਲਿਆ, ਪਰ ਉਸ ਨੂੰ ਟਰੇਸ ਨਹੀਂ ਕੀਤਾ ਜਾ ਸਕਿਆ।" ਅਧਿਕਾਰੀ ਨੇ ਦੱਸਿਆ ਕਿ ਇਸ ਦੌਰਾਨ ਗਰਗ ਦੀ ਲਾਸ਼ ਖਮਤਰਾਈ ਥਾਣਾ ਖੇਤਰ ਦੇ ਅਧੀਨ ਉਰਕੁਰਾ ਰੇਲਵੇ ਸਟੇਸ਼ਨ ਨੇੜੇ ਰੇਲਵੇ ਪਟੜੀਆਂ 'ਤੇ ਮਿਲੀ। ਗਰਗ ਸਰਗੁਜਾ ਜ਼ਿਲ੍ਹੇ ਦੇ ਅੰਬਿਕਾਪੁਰ ਸ਼ਹਿਰ ਦਾ ਰਹਿਣ ਵਾਲਾ ਸੀ। ਅਧਿਕਾਰੀ ਨੇ ਦੱਸਿਆ ਕਿ ਇਸ ਤੋਂ ਬਾਅਦ ਪੁਲਸ ਨੂੰ ਸੂਚਨਾ ਮਿਲੀ ਕਿ ਰਾਏਪੁਰ ਦੇ ਜੇਲ੍ਹ ਰੋਡ ਇਲਾਕੇ 'ਚ ਸਥਿਤ ਹੋਟਲ ਬੈਬੀਲੋਨ ਇਨ' ਦੇ ਇਕ ਕਮਰੇ 'ਚ ਵੀਨਾ ਫਰਸ਼ 'ਤੇ ਮ੍ਰਿਤਕ ਪਈ ਹੈ।

ਉਨ੍ਹਾਂ ਕਿਹਾ ਕਿ ਸ਼ੁਰੂਆਤੀ ਜਾਂਚ ਤੋਂ ਪਤਾ ਲੱਗਾ ਹੈ ਕਿ ਔਰਤ ਦੀ ਕੁੱਟਮਾਰ ਅਤੇ ਗਲਾ ਘੁੱਟ ਕੇ ਹੱਤਿਆ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਮੌਤ ਦੇ ਅਸਲ ਕਾਰਨਾਂ ਦਾ ਪੋਸਟਮਾਰਟਮ ਤੋਂ ਬਾਅਦ ਪਤਾ ਲੱਗੇਗਾ। ਦਸਤਾਵੇਜ਼ਾਂ ਅਤੇ ਸੀਸੀਟੀਵੀ ਫੁਟੇਜ ਤੋਂ ਪਤਾ ਲੱਗਿਆ ਹੈ ਕਿ ਦੋਵੇਂ ਸ਼ਨੀਵਾਰ ਦੁਪਹਿਰ ਕਰੀਬ ਡੇਢ ਵਜੇ ਹੋਟਲ ਵਿਚ ਆਏ ਸਨ। ਉਨ੍ਹਾਂ ਕਿਹਾ, "ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਗਰਗ ਨੇ ਖੁਦਕੁਸ਼ੀ ਕਰਨ ਤੋਂ ਪਹਿਲਾਂ ਕਥਿਤ ਤੌਰ 'ਤੇ ਔਰਤ ਦਾ ਕਤਲ ਕੀਤਾ ਸੀ। ਹਾਲਾਂਕਿ, ਮਾਮਲੇ ਦੀ ਜਾਂਚ ਜਾਰੀ ਹੈ।"

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DILSHER

Content Editor

Related News