ਪਨਾਮਾ ਨੂੰ 5-0 ਨਾਲ ਹਰਾ ਕੇ ਕੋਲੰਬੀਆ ਵੀ ਆਖਰੀ-4 ’ਚ

Sunday, Jul 07, 2024 - 08:49 PM (IST)

ਪਨਾਮਾ ਨੂੰ 5-0 ਨਾਲ ਹਰਾ ਕੇ ਕੋਲੰਬੀਆ ਵੀ ਆਖਰੀ-4 ’ਚ

ਗਲੇਨਡੇਲ (ਐਰੀਜ਼ੋਨਾ), (ਏ. ਪੀ.)– ਕੋਲੰਬੀਆ ਨੇ ਦਬਦਬਾ ਬਣਾਉਂਦੇ ਹੋਏ ਕੋਪਾ ਅਮਰੀਕਾ ਫੁੱਟਬਾਲ ਟੂਰਨਾਮੈਂਟ ਦੇ ਕੁਆਰਟਰ ਫਾਈਨਲ ਵਿਚ ਇੱਥੇ ਪਨਾਮਾ ਨੂੰ 5-0 ਨਾਲ ਹਰਾ ਕੇ ਸੈਮੀਫਾਈਨਲ ਵਿਚ ਜਗ੍ਹਾ ਬਣਾਈ। ਇਸ ਜਿੱਤ ਨਾਲ ਕੋਲੰਬੀਆ ਨੇ ਆਪਣੀ ਜੇਤੂ ਮੁਹਿੰਮ ਨੂੰ 27 ਮੈਚਾਂ ਤਕ ਪਹੁੰਚਾ ਦਿੱਤਾ।

ਜਾਨ ਕੋਰਡੋਵਾ ਨੇ 8ਵੇਂ ਮਿੰਟ ਵਿਚ ਜੋਸ ਰੋਡ੍ਰਿਗਜ਼ ਦੀ ਕਾਰਨਰ ਕਿੱਕ ’ਤੇ ਹੈੱਡਰ ਨਾਲ ਗੋਲ ਕਰਕੇ ਕੋਲੰਬੀਆ ਨੂੰ 1-0 ਦੀ ਬੜ੍ਹਤ ਦਿਵਾਈ। ਰੋਡ੍ਰਿਗਜ਼ ਨੇ 10 ਮਿੰਟ ਦੇ ਅੰਦਰ ਪੈਨਲਟੀ ਕਿੱਕ ’ਤੇ ਇਕ ਹੋਰ ਗੋਲ ਕਰਕੇ ਆਪਣੀ ਟੀਮ ਨੂੰ 2-0 ਨਾਲ ਅੱਗੇ ਕਰ ਦਿੱਤਾ। ਲੂਈ ਡਿਆਜ ਨੇ ਰੋਡ੍ਰਿਗਜ਼ ਦੇ ਪਾਸ ’ਤੇ ਗੋਲ ਕਰਕੇ ਕੋਲੰਬੀਆ ਦੀ ਬੜ੍ਹਤ 3-0 ਕੀਤੀ।

ਹਾਫ ਤਕ ਕੋਲੰਬੀਆ ਦੀ ਟੀਮ 3-0 ਨਾਲ ਅੱਗੇ ਸੀ। ਦੂਜੇ ਹਾਫ ਵਿਚ 70ਵੇਂ ਮਿੰਟ ਵਿਚ ਰਿਚਰਡ ਰਾਯੋਸ ਤੇ ਫਿਰ ਮਿਗੂਏਲ ਬੋਰਜੋ ਨੇ ਇੰਜਰੀ ਟਾਈਮ ਵਿਚ ਪੈਨਲਟੀ ਕਿੱਕ ’ਤੇ ਗੋਲ ਕਰਕੇ ਕੋਲੰਬੀਆ ਦੀ 5-0 ਨਾਲ ਜਿੱਤ ਤੈਅ ਕੀਤੀ। ਕੋਲੰਬੀਆ ਬੁੱਧਵਾਰ ਨੂੰ ਸੈਮੀਫਾਈਨਲ ਵਿਚ ਉਰੂਗਵੇ ਨਾਲ ਭਿੜੇਗੀ।


author

Tarsem Singh

Content Editor

Related News