ਸੀਰੀਆ ''ਚ ਭਿਆਨਕ ਸੜਕ ਹਾਦਸਾ, ਬੱਸ ਪਲਟਣ ਕਾਰਨ 10 ਲੋਕਾਂ ਦੀ ਦਰਦਨਾਕ ਮੌਤ

Monday, Jul 08, 2024 - 12:16 AM (IST)

ਇੰਟਰਨੈਸ਼ਨਲ ਡੈਸਕ : ਸੀਰੀਆ 'ਚ ਹੋਮਸ-ਦਮਿਸ਼ਕ ਰਾਜਮਾਰਗ 'ਤੇ ਐਤਵਾਰ ਨੂੰ ਇਕ ਬੱਸ ਹਾਦਸੇ ਵਿਚ ਘੱਟੋ-ਘੱਟ 10 ਲੋਕਾਂ ਦੀ ਮੌਤ ਹੋ ਗਈ ਅਤੇ ਕੁਝ ਹੋਰ ਜ਼ਖਮੀ ਹੋ ਗਏ। ਸਥਾਨਕ ਸ਼ਾਮ ਐੱਫਐੱਮ ਰੇਡੀਓ ਨੇ ਦੱਸਿਆ ਕਿ ਮੱਧ ਸੀਰੀਆ ਦੇ ਹੋਮਸ-ਦਮਿਸ਼ਕ ਰਾਜਮਾਰਗ 'ਤੇ ਯਾਤਰੀਆਂ ਨੂੰ ਲੈ ਕੇ ਜਾ ਰਹੀ ਬੱਸ ਰਾਜਮਾਰਗ ਦੇ ਕਿਨਾਰੇ ਇਕ ਚੌਰਾਹੇ 'ਤੇ ਪਲਟ ਗਈ। 

ਇਹ ਵੀ ਪੜ੍ਹੋ : ਆਂਧਰ ਪ੍ਰਦੇਸ਼ ‘ਚ ਸੀਮੈਂਟ ਫੈਕਟਰੀ ‘ਚ ਧਮਾਕਾ, 15 ਮਜ਼ਦੂਰ ਜ਼ਖਮੀ

ਹਾਦਸੇ ਦੇ ਅਸਲ ਕਾਰਨਾਂ ਦਾ ਪਤਾ ਲਗਾਇਆ ਜਾ ਰਿਹਾ ਹੈ। ਰਿਪੋਰਟਾਂ ਅਨੁਸਾਰ ਜ਼ਖਮੀਆਂ ਨੂੰ ਐਮਰਜੈਂਸੀ ਸੇਵਾਵਾਂ ਦੁਆਰਾ ਇਲਾਜ ਲਈ ਨੇੜਲੇ ਹਸਪਤਾਲਾਂ ਵਿਚ ਲਿਜਾਇਆ ਗਿਆ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


DILSHER

Content Editor

Related News