ਵਿਅਕਤੀ ਨੇ ਤੇਜ਼ਧਾਰ ਹਥਿਆਰ ਨਾਲ ਔਰਤ ਦਾ ਕੀਤਾ ਕਤਲ, ਮੁਲਜ਼ਮ ਵਾਰਦਾਤ ਨੂੰ ਅੰਜਾਮ ਦੇ ਕੇ ਹੋਇਆ ਫਰਾਰ
Monday, Jul 08, 2024 - 12:39 AM (IST)
ਜਲਾਲਾਬਾਦ (ਆਦਰਸ਼, ਜਤਿੰਦਰ)- ਜਲਾਲਾਬਾਦ ਦੇ ਮੁਹੱਲਾ ਰਾਜਪੂਤਾਂ ਵਾਲਾ ਵਿਚ ਇੱਕ ਸਖਸ਼ ਵੱਲੋਂ ਮਹਿਲਾ ਦਾ ਤੇਜ਼ਧਾਰ ਹਥਿਆਰ ਦੇ ਨਾਲ ਹਮਲਾ ਕਰ ਕੇ ਕਤਲ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਜਲਾਲਾਬਾਦ ਦੇ ਸਬ ਡਵੀਜਨ ਡੀ.ਐੱਸ.ਪੀ. ਏ.ਆਰ ਸ਼ਰਮਾ ਤੇ ਥਾਣਾ ਸਿਟੀ ਜਲਾਲਾਬਾਦ ਐੱਸ.ਐੱਚ.ਓ. ਅੰਗਰੇਜ ਕੁਮਾਰ ਨੇ ਪੁਲਸ ਪਾਰਟੀ ਸਮੇਤ ਪੁੱਜ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਮੁਹੱਲਾ ਵਾਸੀਆਂ ਦੇ ਨਾਲ ਪ੍ਰਕਾਸ਼ ਕੌਰ ਉਰਫ ਗੋਗੀ ਦੇ ਘਰ ਵਿਚ ਦਸ਼ਮੇਸ਼ ਨਗਰੀ ਦੇ 1 ਵਿਅਕਤੀ ਦਾ ਆਉਣਾ ਜਾਣਾ ਸੀ। ਇਸ ਦੌਰਾਨ ਦੋਵਾਂ ਵਿਚਕਾਰ ਕਿਸੇ ਗੱਲ ਨੂੰ ਲੈ ਕੇ ਝਗੜਾ ਹੋਇਆ ਤਾਂ ਉਕਤ ਵਿਅਕਤੀ ਨੇ ਗੁੱਸੇ ਵਿਚ ਆ ਕੇ ਮਹਿਲਾ ’ਤੇ ਤੇਜਧਾਰ ਹਥਿਆਰ ਨਾਲ ਹਮਲਾ ਕਰਕੇ ਗੰਭੀਰ ਰੂਪ ’ਚ ਜ਼ਖਮੀ ਕਰ ਦਿੱਤਾ। ਗੰਭੀਰ ਹਾਲਤ ’ਚ ਮਹਿਲਾ ਵੱਲੋਂ ਰੌਲਾ ਪਾਉਣ 'ਤੇ ਆਸਪਾਸ ਦੇ ਲੋਕ ਇਕੱਠੇ ਹੋ ਗਏ ਤਾਂ ਉਕਤ ਵਿਅਕਤੀ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੌਕੇ ਤੋਂ ਫਰਾਰ ਹੋ ਗਿਆ।
ਇਹ ਵੀ ਪੜ੍ਹੋ- Welcome Home Champion ਸਾਬ੍ਹ ! ਪੰਜਾਬ ਪੁੱਜਣ 'ਤੇ ਅਰਸ਼ਦੀਪ ਸਿੰਘ ਦਾ ਹੋਇਆ ਸ਼ਾਨਦਾਰ ਸੁਆਗਤ
ਇਸ ਤੋਂ ਬਾਅਦ ਔਰਤ ਨੂੰ ਗੰਭੀਰ ਹਾਲਤ ’ਚ ਪਰਿਵਾਰਿਕ ਮੈਂਬਰਾਂ ਵੱਲੋਂ ਜਲਾਲਾਬਾਦ ਦੇ ਸਰਕਾਰੀ ਹਸਪਤਾਲ ’ਚ ਭਰਤੀ ਕਰਵਾਇਆ ਗਿਆ ਪਰ ਡਾਕਟਰਾਂ ਵੱਲੋਂ ਮੁਢੱਲੀ ਸਹਾਇਤਾ ਦੇਣ ਤੋਂ ਬਾਅਦ ਰੈਫਰ ਕਰ ਦਿੱਤਾ ਗਿਆ ਜਿਥੇ ਕਿ ਮਹਿਲਾ ਦੀ ਮੌਤ ਹੋ ਗਈ। ਘਟਨਾ ਸਥਾਨ ’ਤੇ ਪੁੱਜੇ ਜਲਾਲਾਬਾਦ ਦੇ ਡੀ.ਐੱਸ.ਪੀ ਏ.ਆਰ ਸ਼ਰਮਾ ਨੇ ਕਿਹਾ ਕਿ ਮੁਹੱਲਾ ਰਾਜਪੂਤਾਂ ਵਾਲਾ ’ਚ ਪ੍ਰਕਾਸ਼ ਕੌਰ ਊਰਫ ਗੋਗੀ ਮਹਿਲਾ ਦੀਆਂ 2 ਲੜਕੀਆਂ ਸ਼ਾਦੀਸ਼ੁਦਾ ਹਨ ਅਤੇ ਉਹ ਆਪਣੇ ਬੇਟੇ ਨਾਲ ਘਰ ਵਿਚ ਰਹੀ ਸੀ ਤਾਂ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਮਹਿਲਾ ਦਾ ਕਤਲ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਮਾਮਲੇ ਦੀ ਜਾਂਚ ਕਰਕੇ ਪਰਿਵਾਰਿਕ ਮੈਂਬਰਾਂ ਦੇ ਬਿਆਨਾਂ ’ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ- ਘਰੋਂ ਡਿਊਟੀ 'ਤੇ ਗਿਆ PRTC ਦਾ ਕੰਡਕਟਰ ਹੋਇਆ ਲਾਪਤਾ, ਜਿਸ ਹਾਲ 'ਚ ਮਿਲਿਆ, ਦੇਖ ਉੱਡੇ ਸਭ ਦੇ ਹੋਸ਼
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e