ਕ੍ਰਿਕਟ ਕੋਚ ਵਿਰੁੱਧ ਛੇੜਛਾੜ ਦੀ ਸ਼ਿਕਾਇਤ, ਮਨੁੱਖੀ ਅਧਿਕਾਰ ਕਮੇਟੀ ਨੇ KCA ਤੋਂ ਮੰਗਿਆ ਸਪੱਸ਼ਟੀਕਰਨ

Sunday, Jul 07, 2024 - 06:53 PM (IST)

ਤਿਰੂਵਨੰਤਪੁਰਮ, (ਭਾਸ਼ਾ) ਕੇਰਲ ਰਾਜ ਮਨੁੱਖੀ ਅਧਿਕਾਰ ਕਮਿਸ਼ਨ ਨੇ ਖੁਦ ਹੀ ਨੋਟਿਸ ਲੈਂਦੇ ਹੋਏ ਐਤਵਾਰ ਨੂੰ ਕੇਰਲ ਕ੍ਰਿਕਟ ਸੰਘ (ਕੇ.ਸੀ.ਏ.) ਦੇ ਇਕ ਸਾਬਕਾ ਕੋਚ ਖਿਲਾਫ ਯੁਵਾ ਮਹਿਲਾ ਖਿਡਾਰਨਾਂ ਦੇ ਨਾਲ ਕਥਿਤ ਛੇੜਛਾੜ ਦੀ ਘਟਨਾ 'ਚ ਮਾਮਲਾ ਦਰਜ ਕੀਤਾ। ਕਮਿਸ਼ਨ ਨੇ ਕੇਸੀਏ ਨੂੰ ਨੋਟਿਸ ਭੇਜ ਕੇ ਲੜਕੀਆਂ ਵੱਲੋਂ ਲਾਏ ਦੋਸ਼ਾਂ ਅਤੇ ਅਜਿਹੀਆਂ ਘਟਨਾਵਾਂ ਬਾਰੇ ਸਪੱਸ਼ਟੀਕਰਨ ਮੰਗਿਆ ਹੈ। 

ਅਧਿਕਾਰਤ ਬਿਆਨ ਮੁਤਾਬਕ ਪੈਨਲ ਨੇ ਮੀਡੀਆ ਰਿਪੋਰਟਾਂ ਦੇ ਆਧਾਰ 'ਤੇ ਮਾਮਲੇ ਦਾ ਖੁਦ ਨੋਟਿਸ ਲਿਆ ਅਤੇ ਦੋਸ਼ੀ ਕੋਚ ਖਿਲਾਫ ਮਾਮਲਾ ਦਰਜ ਕਰ ਲਿਆ। ਮੁਲਜ਼ਮ ਮਨੂ ਪਿਛਲੇ 10 ਸਾਲਾਂ ਤੋਂ ਕੇਸੀਏ ਵਿੱਚ ਕੋਚ ਸੀ। ਬਿਆਨ ਵਿਚ ਕਿਹਾ ਗਿਆ ਹੈ ਕਿ ਉਸ ਨੂੰ ਪਹਿਲਾਂ ਹੀ ਪ੍ਰੋਟੈਕਸ਼ਨ ਆਫ ਚਿਲਡਰਨ ਫਰਾਮ ਸੈਕਸੁਅਲ ਆਫੈਂਸ (ਪੋਕਸੋ) ਐਕਟ ਦੇ ਤਹਿਤ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਰਿਮਾਂਡ 'ਤੇ ਲਿਆ ਗਿਆ ਹੈ। ਕਮਿਸ਼ਨ ਨੇ ਕਿਹਾ ਕਿ ਕੇਸੀਏ ਨੇ ਕਿਹਾ ਕਿ ਉਸ ਨੂੰ ਇਨ੍ਹਾਂ ਘਟਨਾਵਾਂ ਦੀ ਜਾਣਕਾਰੀ ਨਹੀਂ ਸੀ। ਬਿਆਨ 'ਚ ਕਿਹਾ ਗਿਆ ਹੈ ਕਿ ਪੀੜਤਾਂ 'ਚੋਂ ਇਕ ਦੀ ਸ਼ਿਕਾਇਤ ਤੋਂ ਬਾਅਦ ਕਈ ਹੋਰ ਲੜਕੀਆਂ ਨੇ ਵੀ ਕ੍ਰਿਕਟ ਕੋਚ 'ਤੇ ਇਸ ਤਰ੍ਹਾਂ ਦੇ ਦੋਸ਼ ਲਗਾਏ ਹਨ। 
 


Tarsem Singh

Content Editor

Related News