ਸਵ: ਸਵਦੇਸ਼ ਚੋਪੜਾ ਜੀ ਦੀ ਯਾਦ ਵਿੱਚ ਕਾਕਾ ਦਾਤੇਵਾਸ ਨੇ ਲਿਆ 11 ਹਜ਼ਾਰ ਪੌਦੇ ਲਗਾਉਣ ਦਾ ਸੰਕਲਪ

Sunday, Jul 07, 2024 - 10:09 PM (IST)

ਸਵ: ਸਵਦੇਸ਼ ਚੋਪੜਾ ਜੀ ਦੀ ਯਾਦ ਵਿੱਚ ਕਾਕਾ ਦਾਤੇਵਾਸ ਨੇ ਲਿਆ 11 ਹਜ਼ਾਰ ਪੌਦੇ ਲਗਾਉਣ ਦਾ ਸੰਕਲਪ

ਮਾਨਸਾ (ਸੰਦੀਪ ਮਿੱਤਲ)- ਸਵ: ਸਵਦੇਸ਼ ਚੋਪੜਾ ਜੀ ਦੀ ਯਾਦ ਵਿੱਚ ਬੁਢਲਾਡਾ ਖੇਤਰ ਅੰਦਰ ਵਾਤਾਵਰਣ ਨੂੰ ਸ਼ੁੱਧ ਅਤੇ ਸਾਫ਼-ਸੁਥਰਾ ਬਣਾਉਣ, ਹਰਿਆਲੀ ਲਿਆਉਣ ਤੇ ਕੁਦਰਤੀ ਆਫਤਾਂ ਨੂੰ ਰੋਕਣ ਲਈ 11 ਹਜ਼ਾਰ ਪੌਦੇ ਲਗਾਏ ਜਾਣਗੇ। ਇਨ੍ਹਾਂ ਪੌਦਿਆਂ ਦੀ ਰਖਵਾਲੀ, ਇਨ੍ਹੇ ਦੇ ਵੱਡੇ ਹੋਣ ਤੱਕ ਇਨ੍ਹਾਂ ਦੀ ਸਾਂਭ-ਸੰਭਾਲ ਵੀ ਕੀਤੀ ਜਾਵੇਗੀ। 

ਬੁਢਲਾਡਾ ਵਾਸੀ ਰੋਟਰੀ ਕਲੱਬ ਦੇ ਪ੍ਰਧਾਨ ਅਤੇ ਜ਼ਿਲ੍ਹਾ ਮਾਨਸਾ ਦੇ ਭਾਜਪਾ ਮੀਤ ਪ੍ਰਧਾਨ ਕਾਕਾ ਅਮਰਿੰਦਰ ਸਿੰਘ ਦਾਤੇਵਾਸ ਨੇ ਸਵ: ਸਵਦੇਸ਼ ਚੋਪੜਾ ਜੀ ਦੀ 9ਵੀਂ ਬਰਸੀ ਮੌਕੇ ਪੱਤਰਕਾਰ ਮਨਜੀਤ ਸਿੰਘ ਅਹਿਮਦਪੁਰ ਦੇ ਸਹਿਯੋਗ ਨਾਲ ਪਿੰਡ ਅਹਿਮਦਪੁਰ ਬਾਬਾ ਕਿਸ਼ੋਰ ਦਾਸ ਜੀ ਦੀ ਸਮਾਧ ਦੇ ਪਾਰਕ ਵਿਖੇ ਪੌਦਾ ਲਗਾ ਕੇ ਬੁਢਲਾਡਾ ਖੇਤਰ ਵਿੱਚ 11 ਹਜ਼ਾਰ ਪੌਦੇ ਲਗਾਉਣ ਦਾ ਸੰਕਲਪ ਲਿਆ ਹੈ। ਆਉਣ ਵਾਲੇ ਦਿਨਾਂ ਵਿੱਚ ਇਹ ਪੌਦੇ ਜਿੱਥੇ ਵੀ ਮੰਗ ਹੋਵੇਗੀ, ਸਾਂਝੀਆਂ ਥਾਵਾਂ 'ਤੇ ਲਗਾਏ ਜਾਣਗੇ।  

ਜਗ-ਬਾਣੀ, ਪੰਜਾਬ ਕੇਸਰੀ ਦੇ ਮੁੱਖ ਸੰਪਾਦਕ ਸ਼੍ਰੀ ਵਿਜੈ ਚੋਪੜਾ ਜੀ ਦੀ ਧਰਮ ਪਤਨੀ ਸਵ: ਸਵਦੇਸ਼ ਚੋਪੜਾ ਜੀ ਦੀ ਨਿੱਘੀ ਯਾਦ ਅਤੇ ਸ਼ਰਧਾਂਜਲੀ ਸਮਾਗਮ ਮੌਕੇ ਵਾਤਾਵਰਣ ਨੂੰ ਦੂਸ਼ਿਤ ਹੋਣ ਤੋਂ ਬਚਾਉਣ ਅਤੇ ਧਰਤੀ ਨੂੰ ਕੁਦਰਤੀ ਆਫਤਾਂ ਤੋਂ ਬਚਾਉਣ ਲਈ ਪੌਦੇ ਲਗਾਉਣ ਦੀ ਮੁੰਹਿਮ ਦਾ ਅਗਾਜ਼ ਕੀਤਾ ਹੈ। ਉਨ੍ਹਾਂ ਕਿਹਾ ਕਿ ਦੂਸ਼ਿਤ ਹੋ ਰਿਹਾ ਵਾਤਾਵਰਣ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਅਤੇ ਮਨੁੱਖ ਦੇ ਆਉਣ ਵਾਲੇ ਜੀਵਨ ਲਈ ਖ਼ਤਰਨਾਕ ਹੈ। ਇਸ ਨੂੰ ਗੰਭੀਰਤਾ ਨਾਲ ਲੈਣ ਦੀ ਲੋੜ ਹੈ।  

ਇਹ ਵੀ ਪੜ੍ਹੋ- Welcome Home Champion ਸਾਬ੍ਹ ! ਪੰਜਾਬ ਪੁੱਜਣ 'ਤੇ ਅਰਸ਼ਦੀਪ ਸਿੰਘ ਦਾ ਹੋਇਆ ਸ਼ਾਨਦਾਰ ਸੁਆਗਤ

ਉਨ੍ਹਾਂ ਕਿਹਾ ਕਿ ਸਵ: ਸ਼੍ਰੀਮਤੀ ਸਵਦੇਸ਼ ਚੋਪੜਾ ਜੀ ਨੂੰ ਇਹੀ ਸੱਚੀ ਸ਼ਰਧਾਂਜਲੀ ਹੈ ਕਿ ਅਸੀਂ ਸਮਾਜ ਸੇਵਾ ਅਤੇ ਸਮਾਜ ਦੇ ਹਿੱਤ ਲਈ ਉਹ ਕਾਰਜ ਕਰੀਏ ਜੋ ਆਉਣ ਵਾਲੀਆਂ ਪੀੜ੍ਹੀਆਂ ਯਾਦ ਰੱਖਣ। ਇਸੇ ਕਰਕੇ ਸਭ ਤੋਂ ਉੱਤਮ ਕਾਰਜ ਪੌਦੇ ਲਗਾਉਣ ਦੀ ਮੁੰਹਿਮ ਵਿੱਢੀ ਗਈ ਹੈ। ਪੱਤਰਕਾਰ ਮਨਜੀਤ ਸਿੰਘ ਅਹਿਮਦਪੁਰ ਨੇ ਕਿਹਾ ਕਿ ਇਹ ਮੁੰਹਿਮ ਨੂੰ ਬੁਢਲਾਡਾ ਤੋਂ ਸ਼ੁਰੂ ਕਰਵਾਇਆ ਗਿਆ ਹੈ ਜੋ ਇਹ ਮੁੰਹਿਮ ਪੂਰੇ ਪੰਜਾਬ ਵਿੱਚ ਮਾਤਾ ਸਵਦੇਸ਼ ਚੋਪੜਾ ਜੀ ਨੂੰ ਸਮਰਪਿਤ ਹੋ ਕੇ ਇੱਕ ਲਹਿਰ ਬਣੇਗੀ ਅਤੇ ਜਗ-ਬਾਣੀ, ਪੰਜਾਬ ਕੇਸਰੀ ਦੇ ਪੱਤਰਕਾਰ ਵੀਰ ਇਸ ਵਿੱਚ ਸਹਿਯੋਗ ਕਰਕੇ ਇਸ ਨੂੰ ਚੱਲਦਾ ਰੱਖਣ। 

ਉਨ੍ਹਾਂ ਇਹ ਵੀ ਕਿਹਾ ਕਿ ਧਰਤੀ ਤੇ ਪੌਦੇ ਲਗਾਉਣ ਨਾਲ ਸਿਰਫ਼ ਇਨਸਾਨ ਹੀ ਨਹੀਂ ਬਲਕਿ ਜੀਵ-ਜੰਤੂਆਂ, ਪੰਛੀਆਂ ਨੂੰ ਵੀ ਜੀਵਨ ਬਸਰ ਕਰਨ ਦਾ ਇੱਕ ਰਾਹ ਮਿਲਦਾ ਹੈ। ਧਰਤੀ 'ਤੇ ਦਰੱਖ਼ਤ ਕੁਦਰਤੀ ਆਫਤਾਂ ਨੂੰ ਰੋਕਦੇ ਹਨ। ਸਾਨੂੰ ਸੰਕਲਪ ਲੈਣਾ ਚਾਹੀਦਾ ਹੈ ਕਿ ਧਰਤੀ 'ਤੇ ਲੱਗੇ ਦਰੱਖਤ ਕੱਟਣ ਦੀ ਬਜਾਏ ਦੁੱਗਣੀ ਗਿਣਤੀ ਵਿੱਚ ਆਪੋ-ਆਪਣੇ ਖੇਤਾਂ, ਘਰਾਂ ਅਤੇ ਸਾਂਝੀਆਂ ਥਾਵਾਂ ਤੇ ਖੁਸ਼ੀਆਂ ਗਮੀਆਂ ਮੌਕੇ ਲਗਾਉਣੇ ਚਾਹੀਦੇ ਹਨ। ਇਸ ਮੌਕੇ ਬਾਬਾ ਕੇਸਰ ਦਾਸ, ਰਾਕੇਸ਼ ਕੁਮਾਰ ਠਾਕੁਰ, ਤੇਜਿੰਦਰ ਸਿੰਘ ਗੋਰਾ, ਜੱਸੀ ਚੋਟਾਲਾ, ਰੋਬਿਨ ਸਿੰਘ ਮਸੌਣ, ਹਰਮਿੰਦਰ ਸ਼ਰਮਾ ਤੋਂ ਇਲਾਵਾ ਹੋਰ ਵੀ ਮੌਜੂਦ ਸਨ। 

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

Harpreet SIngh

Content Editor

Related News