ਲੋੜ ਤੋਂ ਵੱਧ ਪਾਣੀ ਪੀਣ ਨਾਲ ਵੀ ਹੁੰਦੈ ਸਿਹਤ ’ਤੇ ਬੁਰਾ ਅਸਰ, ਰਹੋ ਸਾਵਧਾਨ

Friday, Apr 18, 2025 - 11:47 AM (IST)

ਲੋੜ ਤੋਂ ਵੱਧ ਪਾਣੀ ਪੀਣ ਨਾਲ ਵੀ ਹੁੰਦੈ ਸਿਹਤ ’ਤੇ ਬੁਰਾ ਅਸਰ, ਰਹੋ ਸਾਵਧਾਨ

ਹੈਲਥ  ਡੈਸਕ - ਇਨਸਾਨੀ ਸਰੀਰ ਲਈ ਪਾਣੀ ਜਿੰਨਾ ਜ਼ਰੂਰੀ ਹੈ, ਉੱਥੇ ਇਸ ਦੀ ਮਾਤਰਾ ਜ਼ਿਆਦਾ ਹੋਣ 'ਤੇ ਗੰਭੀਰ ਨੁਕਸਾਨ ਵੀ ਪਹੁੰਚਾ ਸਕਦੀ ਹੈ। ਅਕਸਰ ਅਸੀਂ ਸੁਣਦੇ ਹਾਂ ਕਿ "ਜਿੰਨਾ ਵੱਧ ਪਾਣੀ ਪੀਓ, ਓਨਾ ਚੰਗਾ" ਪਰ ਇਹ ਹਰ ਹਾਲਤ ’ਚ ਸਹੀ ਨਹੀਂ ਹੁੰਦਾ। ਜ਼ਿਆਦਾ ਪਾਣੀ ਪੀਣ ਨਾਲ ਸਰੀਰ ’ਚ ਸੋਡੀਅਮ ਦੀ ਘਾਟ ਹੋ ਸਕਦੀ ਹੈ, ਜੋ ਦਿਮਾਗ ਅਤੇ ਹੋਰ ਅੰਗਾਂ ’ਤੇ ਬੁਰਾ ਅਸਰ ਪਾ ਸਕਦੀ ਹੈ। ਇਸ ਲੇਖ ਰਾਹੀਂ ਅਸੀਂ ਜਾਣਾਂਗੇ ਕਿ ਜ਼ਿਆਦਾ ਪਾਣੀ ਪੀਣ ਨਾਲ ਸਰੀਰ ਨੂੰ ਕਿਹੋ ਜਿਹੇ ਨੁਕਸਾਨ ਹੋ ਸਕਦੇ ਹਨ ਅਤੇ ਸਹੀ ਤਰੀਕੇ ਨਾਲ ਪਾਣੀ ਪੀਣ ਦੀ ਸਲਾਹ ਕੀ ਹੈ।

ਪੜ੍ਹੋ ਇਹ ਅਹਿਮ ਖ਼ਬਰ - ਔਸ਼ਧੀ ਤੋਂ ਘੱਟ ਨਹੀਂ ਇਹ ਚੀਜ਼! ਜਾਣ ਲਓ ਇਸ ਦੇ ਖਾਣ ਦੇ ਫਾਇਦੇ

 ਜ਼ਿਆਦਾ ਪਾਣੀ ਪੀਣ ਨਾਲ ਹੋ ਸਕਦੇ ਨੁਕਸਾਨ :-

ਸੋਡੀਅਮ ਦੀ ਘਾਟ
- ਸਰੀਰ ’ਚ ਪਾਣੀ ਬਹੁਤ ਵੱਧ ਜਾਣ ਕਾਰਨ ਖੂਨ ’ਚ ਸੋਡੀਅਮ ਦੀ ਮਾਤਰਾ ਘੱਟ ਹੋ ਜਾਂਦੀ ਹੈ, ਜਿਸ ਨਾਲ ਸੈਲਜ਼ ਸੁੱਜ ਜਾਂਦੀਆਂ ਹਨ।

 ਦਿਮਾਗ 'ਤੇ ਅਸਰ
- ਦਿਮਾਗ ਦੇ ਸੈਲਜ਼ ਵੀ ਸੁੱਜਣ ਲੱਗਦੇ ਹਨ, ਜਿਸ ਨਾਲ ਚੱਕਰ, ਉਲਟੀ, ਬੇਹੋਸ਼ੀ ਜਾਂ ਗੰਭੀਰ ਮਾਮਲਿਆਂ ’ਚ ਕੋਮਾ ਵੀ ਆ ਸਕਦਾ ਹੈ।

ਪੜ੍ਹੋ ਇਹ ਅਹਿਮ ਖ਼ਬਰ - Brush ਕਰਦੇ ਸਮੇਂ ਦੰਦਾਂ ’ਚੋਂ ਕਿਉਂ ਨਿਕਲਦੈ ਖੂਨ? ਜਾਣੋ ਇਸ ਦੇ ਕਾਰਨ ਤੇ ਬਚਾਅ ਦੇ ਉਪਾਅ

 ਗੁਰਦੇ ’ਤੇ ਭਾਰ
- ਗੁਰਦੇ ਇਕ ਸਮੇਂ 'ਚ ਇਕ ਨਿਸ਼ਚਿਤ ਮਾਤਰਾ ਤੋਂ ਵੱਧ ਪਾਣੀ ਨੂੰ ਫਿਲਟਰ ਨਹੀਂ ਕਰ ਸਕਦੇ। ਵੱਧ ਪਾਣੀ ਪੀਣ ਨਾਲ ਉਨ੍ਹਾਂ ’ਤੇ ਦਬਾਅ ਪੈਂਦਾ ਹੈ।

 ਇਲੈਕਟ੍ਰੋਲਾਈਟ ਅਸੰਤੁਲਨ
- ਸਰੀਰ ’ਚ ਸੋਡੀਅਮ, ਪੋਟੈਸ਼ੀਅਮ ਆਦਿ ਦੀ ਸੰਤੁਲਨ ਗੜਬੜ ਹੋ ਜਾਂਦੀ ਹੈ ਜੋ ਦਿਲ ਦੀ ਧੜਕਣ, ਮਾਸਪੇਸ਼ੀਆਂ ਤੇ ਨਰਵ ਸਿਸਟਮ ਨੂੰ ਪ੍ਰਭਾਵਿਤ ਕਰ ਸਕਦਾ ਹੈ।

ਪੜ੍ਹੋ ਇਹ ਅਹਿਮ ਖ਼ਬਰ - Energy ਨਾਲ ਭਰਪੂਰ ਹੈ ਇਹ ਸਬਜ਼ੀ! ਫਾਇਦੇ ਜਾਣ ਰਹਿ ਜਾਓਗੇ ਹੈਰਾਨ

ਸਹੀ ਤਰੀਕਾ ਕੀ ਹੈ?

- ਹਰ ਇਨਸਾਨ ਨੂੰ ਰੋਜ਼ 2–3 ਲੀਟਰ ਪਾਣੀ ਦੀ ਲੋੜ ਹੁੰਦੀ ਹੈ, ਪਰ ਇਹ ਮਾਤਰਾ ਉਮਰ, ਲਿੰਗ, ਮੌਸਮ, ਅਤੇ ਸਰੀਰਕ ਗਤਿਵਿਧੀਆਂ ਦੇ ਅਨੁਸਾਰ ਵੱਖਰੀ ਹੋ ਸਕਦੀ ਹੈ।
- ਪਿਆਸ ਲੱਗਣ 'ਤੇ ਪਾਣੀ ਪੀਣਾ ਸਭ ਤੋਂ ਵਧੀਆ ਸੰਕੇਤ ਹੁੰਦਾ ਹੈ।
- ਪਿਸ਼ਾਬ ਦਾ ਰੰਗ ਹਲਕਾ ਪੀਲਾ ਹੋਣਾ ਚੰਗੀ ਹਾਈਡ੍ਰੇਸ਼ਨ ਦੀ ਨਿਸ਼ਾਨੀ ਹੁੰਦੀ ਹੈ। 

ਪੜ੍ਹੋ ਇਹ ਅਹਿਮ ਖ਼ਬਰ - ਊਰਜਾ ਦਾ ਸਰੋਤ ਹੈ ਇਹ ਫਲ, ਜਾਣ ਲਓ ਇਸ ਨੂੰ ਖਾਣ ਦੇ ਫਾਇਦੇ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ


author

Sunaina

Content Editor

Related News