ਸਾਵਧਾਨ ! ਇਨ੍ਹਾਂ ਲੋਕਾਂ ਨੂੰ ਦਿਲ ਦੀ ਬੀਮਾਰੀ ਨਾਲ ਮੌਤ ਦਾ ਖ਼ਤਰਾ 50 ਫ਼ੀਸਦੀ ਵੱਧ, AHA ਦੀ ਡਰਾਉਣੀ ਚਿਤਾਵਨੀ

Monday, Aug 11, 2025 - 01:08 PM (IST)

ਸਾਵਧਾਨ ! ਇਨ੍ਹਾਂ ਲੋਕਾਂ ਨੂੰ ਦਿਲ ਦੀ ਬੀਮਾਰੀ ਨਾਲ ਮੌਤ ਦਾ ਖ਼ਤਰਾ 50 ਫ਼ੀਸਦੀ ਵੱਧ, AHA ਦੀ ਡਰਾਉਣੀ ਚਿਤਾਵਨੀ

ਇੰਟਰਨੈਸ਼ਨਲ ਡੈਸਕ- ਅਮਰੀਕਾ ਦੀ ਸਭ ਤੋਂ ਵੱਡੀ ਹਾਰਟ ਹੈਲਥ ਸੰਸਥਾ ਅਮਰੀਕਨ ਹਾਰਟ ਐਸੋਸੀਏਸ਼ਨ (AHA) ਨੇ ਅਲਟਰਾ-ਪ੍ਰੋਸੈਸਡ ਫੂਡ ਬਾਰੇ ਨਵੀਆਂ ਸਾਇੰਟਿਫਿਕ ਗਾਈਡਲਾਈਨ ਜਾਰੀ ਕਰਦਿਆਂ ਚਿਤਾਵਨੀ ਦਿੱਤੀ ਹੈ ਕਿ ਇਹ ਸਿਹਤ ਲਈ ਬਹੁਤ ਖਤਰਨਾਕ ਹੋ ਸਕਦਾ ਹੈ। ਇਸ ਤਰ੍ਹਾਂ ਦੇ ਖਾਣੇ ਨਾਲ ਦਿਲ ਦੀਆਂ ਬੀਮਾਰੀਆਂ, ਸ਼ੂਗਰ, ਮੋਟਾਪਾ ਅਤੇ ਸਟ੍ਰੋਕ ਦਾ ਖਤਰਾ ਤੇਜ਼ੀ ਨਾਲ ਵਧਦਾ ਹੈ।

ਇਹ ਵੀ ਪੜ੍ਹੋ : ਆਈਬ੍ਰੋ ਕਰਵਾਉਣ ਨਾਲ ਲਿਵਰ ਹੋ ਗਿਆ ਫੇਲ੍ਹ ! ਬਿਊਟੀ ਪਾਰਲਰ ਜਾਣ ਵਾਲੇ ਜ਼ਰੂਰ ਪੜ੍ਹਨ ਇਹ ਖ਼ਬਰ

AHA ਨੇ ਕਿਹਾ ਹੈ ਕਿ ਫਾਸਟ ਫੂਡ ਆਈਟਮਾਂ ਜਿਵੇਂ ਸ਼ੂਗਰ ਵਾਲੇ ਡ੍ਰਿੰਕ, ਹਾਈ-ਫੈਟ ਸਨੈਕਸ, ਹੋਟਲ ਦੇ ਤਿਆਰ ਬ੍ਰੈਡ, ਅਤੇ ਤਿਆਰ-ਖਾਣ ਵਾਲੇ ਪ੍ਰੋਡਕਟ 'ਚ ਪੋਸ਼ਕ ਤੱਤ ਘੱਟ ਹੁੰਦੇ ਹਨ ਪਰ ਕੈਲੋਰੀ, ਲੂਣ, ਸ਼ੂਗਰ ਅਤੇ ਅਣਹੈਲਥੀ ਫੈਟ ਵਧੇਰੇ ਹੁੰਦੇ ਹਨ। ਇਨ੍ਹਾਂ ਦੀ ਜ਼ਿਆਦਾ ਮਾਤਰਾ ਸਿਹਤ ਲਈ ਖਤਰਨਾਕ ਹੈ, ਇਸ ਲਈ ਮਾਨੀਟਰ ਕਰਨਾ ਲਾਜ਼ਮੀ ਹੈ।

ਇਹ ਵੀ ਪੜ੍ਹੋ : ਦਿਮਾਗੀ ਥਕਾਵਟ ਕਾਰਨ ਹੁੰਦੀ ਹੈ ਨੀਂਦ 'ਚ ਬੁੜਬੁੜਾਉਣ ਦੀ ਆਦਤ !

ਨਿਊਯਾਰਕ ਯੂਨੀਵਰਸਿਟੀ ਦੀ ਪ੍ਰੋਫੈਸਰ ਮੇਰਿਯਨ ਨੇਸਲ ਨੇ ਕਿਹਾ ਕਿ ਘਰ ਦਾ ਬਣਿਆ ਖਾਣਾ ਸਭ ਤੋਂ ਫਾਇਦੇਮੰਦ ਹੁੰਦਾ ਹੈ ਅਤੇ ਇਹ ਵਜ਼ਨ ਘਟਾਉਣ 'ਚ ਜ਼ਿਆਦਾ ਮਦਦਗਾਰ ਸਾਬਿਤ ਹੋਇਆ ਹੈ। ਅਗਸਤ 2023 ਦੀ ਇਕ ਸਟਡੀ ਅਨੁਸਾਰ, ਘਰ ਦਾ ਬਣਿਆ ਖਾਣਾ ਖਾਣ ਵਾਲਿਆਂ 'ਚ ਮੋਟਾਪਾ, ਬਲੱਡ ਪ੍ਰੈਸ਼ਰ ਅਤੇ ਹੋਰ ਦਿਲ ਨਾਲ ਜੁੜੀਆਂ ਸਮੱਸਿਆਵਾਂ ਘੱਟ ਪਾਈਆਂ ਗਈਆਂ ਹਨ।

ਸਟਡੀ ਅਨੁਸਾਰ, ਜਿਹੜੇ ਲੋਕ ਵੱਧ ਅਲਟਰਾ-ਪ੍ਰੋਸੈਸਡ ਫੂਡ ਖਾਂਦੇ ਹਨ, ਉਨ੍ਹਾਂ 'ਚ ਦਿਲ ਦੀ ਬੀਮਾਰੀ ਨਾਲ ਮੌਤ ਦਾ ਖਤਰਾ 50 ਫੀਸਦੀ ਤੱਕ ਵਧ ਜਾਂਦਾ ਹੈ। ਮੋਟਾਪੇ ਦਾ ਖਤਰਾ 55 ਫੀਸਦੀ, ਨੀਂਦ ਦੀ ਸਮੱਸਿਆ 41 ਫੀਸਦੀ, ਟਾਈਪ-2 ਸ਼ੂਗਰ 40 ਫੀਸਦੀ ਅਤੇ ਡਿਪ੍ਰੈਸ਼ਨ ਦਾ ਖਤਰਾ 20 ਫੀਸਦੀ ਤੱਕ ਵਧ ਸਕਦਾ ਹੈ ਹੈਲਥ ਮਾਹਿਰਾਂ ਨੇ ਤਾਜ਼ੇ ਫਲ, ਸਬਜ਼ੀਆਂ, ਬਿਨਾਂ ਲੂਣ ਅਤੇ ਸ਼ੂਗਰ ਵਾਲੇ ਨਟਸ,  ਦਾਲਾਂ, ਅਤੇ ਬਿਨਾਂ ਪ੍ਰੋਸੈਸ ਕੀਤੇ ਖਾਣੇ ਨੂੰ ਆਪਣੀ ਡਾਇਟ 'ਚ ਸ਼ਾਮਲ ਕਰਨ ਦੀ ਸਿਫਾਰਸ਼ ਕੀਤੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News