ਇਕੱਲਾ ਫਲ ਹੀ ਨਹੀਂ, ਪਪੀਤੇ ਦੇ ਬੀਜ ਵੀ ਹਨ ਗੁਣਾਂ ਨਾਲ ਭਰਪੂਰ ! ਜਾਣੋ ਕੀ ਹੈ ਖਾਣ ਦਾ ਸਹੀ ਤਰੀਕਾ

Tuesday, Aug 12, 2025 - 04:49 PM (IST)

ਇਕੱਲਾ ਫਲ ਹੀ ਨਹੀਂ, ਪਪੀਤੇ ਦੇ ਬੀਜ ਵੀ ਹਨ ਗੁਣਾਂ ਨਾਲ ਭਰਪੂਰ ! ਜਾਣੋ ਕੀ ਹੈ ਖਾਣ ਦਾ ਸਹੀ ਤਰੀਕਾ

ਹੈਲਥ ਡੈਸਕ- ਪਪੀਤਾ ਸਿਹਤ ਲਈ ਬੇਹੱਦ ਫਾਇਦੇਮੰਦ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਇਸ ਦੇ ਬੀਜ ਵੀ ਕਿਸੇ ਸੁਪਰਫੂਡ ਤੋਂ ਘੱਟ ਨਹੀਂ? ਅਕਸਰ ਕੂੜਾ ਸਮਝ ਕੇ ਸੁੱਟੇ ਜਾਣ ਵਾਲੇ ਪਪੀਤੇ ਦੇ ਬੀਜ 'ਚ ਅਜਿਹੇ ਪੋਸ਼ਕ ਤੱਤ ਹੁੰਦੇ ਹਨ ਜੋ ਪਾਚਣ ਪ੍ਰਣਾਲੀ ਨੂੰ ਮਜ਼ਬੂਤ ਕਰਦੇ ਹਨ, ਸਰੀਰ ਨੂੰ ਡਿਟਾਕਸ ਕਰਦੇ ਹਨ ਅਤੇ ਇਮਿਊਨਿਟੀ ਨੂੰ ਵਧਾਉਂਦੇ ਹਨ।

ਲਿਵਰ ਲਈ ਲਾਭਦਾਇਕ: ਪਪੀਤੇ ਦੇ ਬੀਜਾਂ 'ਚ ਮੌਜੂਦ ਗਲੂਕੋਸਾਇਨੋਲੇਟਸ ਅਤੇ ਐਲਕਲਾਇਡ ਕੰਪਾਊਂਡ ਲਿਵਰ ਦੀ ਕਾਰਗੁਜ਼ਾਰੀ ਨੂੰ ਬਿਹਤਰ ਬਣਾਉਂਦੇ ਹਨ ਅਤੇ ਇਸ ਨੂੰ ਡਿਟਾਕਸ ਕਰਨ 'ਚ ਮਦਦਗਾਰ ਹਨ।

ਕਿਡਨੀ ਦੀ ਸੁਰੱਖਿਆ: ਇਨ੍ਹਾਂ ਬੀਜਾਂ 'ਚ ਮੌਜੂਦ ਐਂਟੀਆਕਸੀਡੈਂਟ ਗੁਣ ਕਿਡਨੀ ਨੂੰ ਆਕਸੀਡੇਟਿਵ ਨੁਕਸਾਨ ਅਤੇ ਸੋਜ ਤੋਂ ਬਚਾਉਂਦੇ ਹਨ। ਨਿਯਮਿਤ ਸੇਵਨ ਨਾਲ ਕਿਡਨੀ ਫਾਈਬ੍ਰੋਸਿਸ ਨੂੰ ਘੱਟ ਕਰਦਾ ਹੈ।

ਪਾਚਣ 'ਚ ਸੁਧਾਰ: ਬੀਜਾਂ 'ਚ ਮੌਜੂਦ ਕੁਦਰਤੀ ਪਾਚਕ ਐਂਜ਼ਾਈਮ ਪਪੀਨ ਪ੍ਰੋਟੀਨ ਨੂੰ ਆਸਾਨੀ ਨਾਲ ਤੋੜਦਾ ਹੈ, ਜਿਸ ਨਾਲ ਪਾਚਣ ਸੁਚਾਰੂ ਹੁੰਦਾ ਹੈ। ਫਾਇਬਰ ਕਬਜ਼ ਘਟਾਉਣ ਅਤੇ ਪੇਟ ਦੀ ਸੋਜ ਘੱਟ ਕਰਨ 'ਚ ਮਦਦ ਕਰਦਾ ਹੈ।

ਸੇਵਨ ਦਾ ਤਰੀਕਾ:

ਪਪੀਤੇ ਦੇ ਬੀਜਾਂ ਨੂੰ ਸੁਕਾ ਕੇ ਪੀਸ ਲਓ ਅਤੇ ਸਮੂਦੀ, ਸਲਾਦ ਜਾਂ ਸ਼ਹਿਦ 'ਚ ਮਿਲਾ ਕੇ ਖਾਓ। ਇਸ ਤੋਂ ਇਲਾਵਾ, ਬੀਜਾਂ ਦਾ ਪਾਊਡਰ ਗਰਮ ਪਾਣੀ 'ਚ 5-10 ਮਿੰਟ ਭਿਓਂ ਕੇ ਵੀ ਪੀ ਸਕਦੇ ਹੋ। ਗਰਭ ਅਵਸਥਾ ਦੌਰਾਨ ਇਨ੍ਹਾਂ ਦਾ ਸੇਵਨ ਨਾ ਕਰੋ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News