ਚਾਹ ਪੀਣ ਨਾਲ ਹੁੰਦੀ ਹੈ ਪੱਥਰੀ ! ਜਾਣੋ ਕੀ ਹੈ ਪੂਰਾ ਸੱਚ
Wednesday, Aug 13, 2025 - 11:18 AM (IST)

ਵੈੱਬ ਡੈਸਕ- ਭਾਰਤ 'ਚ ਚਾਹ ਪੀਣ ਦੇ ਸ਼ੌਕੀਨਾਂ ਦੀ ਗਿਣਤੀ ਕਰੋੜਾਂ 'ਚ ਹੈ। ਸਵੇਰੇ ਉੱਠਦੇ ਹੀ ਇਕ ਕੱਪ ਗਰਮਾ-ਗਰਮ ਚਾਹ ਨਾ ਮਿਲੇ ਤਾਂ ਦਿਨ ਦੀ ਸ਼ੁਰੂਆਤ ਅਧੂਰੀ ਲੱਗਦੀ ਹੈ ਪਰ ਕਈ ਲੋਕਾਂ ਦਾ ਮੰਨਣਾ ਹੈ ਕਿ ਦੁੱਧ ਵਾਲੀ ਚਾਹ ਵੱਧ ਪੀਣ ਨਾਲ ਕਿਡਨੀ 'ਚ ਪੱਥਰੀ ਬਣ ਸਕਦੀ ਹੈ। ਕੀ ਇਹ ਸੱਚ ਹੈ ਜਾਂ ਸਿਰਫ਼ ਇਕ ਗਲਤਫ਼ਹਿਮੀ?
ਇਹ ਵੀ ਪੜ੍ਹੋ : ਅੱਖ ਖੁੱਲ੍ਹਦਿਆਂ ਹੀ ਚੁੱਕਦੇ ਹੋ ਫ਼ੋਨ ਤਾਂ ਸਾਵਧਾਨ ! ਕਿਤੇ ਪੈ ਨਾ ਜਾਣ ਲੈਣੇ ਦੇ ਦੇਣੇ
ਇਕ ਨਿਊਟ੍ਰਿਸ਼ਨਿਸਟ ਦੱਸਦੀ ਹੈ ਕਿ ਅੱਜ-ਕੱਲ੍ਹ ਬਿਨਾਂ ਫੈਮਿਲੀ ਹਿਸਟਰੀ ਦੇ ਵੀ ਨੌਜਵਾਨਾਂ 'ਚ ਕਿਡਨੀ ਸਟੋਨ ਦੇ ਮਾਮਲੇ ਵੱਧ ਰਹੇ ਹਨ ਪਰ ਇਹ ਪੂਰੀ ਤਰ੍ਹਾਂ ਸੱਚ ਨਹੀਂ ਕਿ ਚਾਹ ਹੀ ਇਸ ਦਾ ਕਾਰਨ ਹੈ। ਚਾਹ 'ਚ ਆਕਸੇਲੇਟਸ (Oxalates) ਹੁੰਦਾ ਹੈ, ਜੋ ਕਿਡਨੀ ਸਟੋਨ ਦਾ ਇਕ ਕਾਰਕ ਹੋ ਸਕਦਾ ਹੈ ਪਰ ਇਹ ਸਿਰਫ਼ ਚਾਹ 'ਚ ਹੀ ਨਹੀਂ ਮਿਲਦਾ। ਆਕਸੇਲੇਟਸ ਕੁਝ ਹੋਰ ਖਾਣ ਵਾਲੇ ਪਦਾਰਥਾਂ- ਜਿਵੇਂ ਕੁਝ ਸਬਜ਼ੀਆਂ, ਫਲੀਆਂ, ਸਾਗ, ਚੁਕੰਦਰ ਅਤੇ ਨਟਸ 'ਚ ਵੀ ਹੁੰਦਾ ਹੈ। ਇਹ ਪਦਾਰਥ ਕੈਲਸ਼ੀਅਮ ਨਾਲ ਮਿਲ ਕੇ ਗੁਰਦੇ 'ਚ ਪੱਥਰੀ ਬਣਾ ਸਕਦੇ ਹਨ।
ਕੀ ਕਰਨਾ ਚਾਹੀਦਾ ਹੈ?
ਚਾਹ ਜਾਂ ਹੋਰ ਆਕਸੇਲੇਟਸ ਵਾਲੇ ਪਦਾਰਥਾਂ ਦਾ ਸੇਵਨ ਸੰਤੁਲਿਤ ਮਾਤਰਾ 'ਚ ਕਰੋ।
ਚਾਹ ਪੀਣ ਤੋਂ ਕੁਝ ਸਮੇਂ ਬਾਅਦ 2 ਗਿਲਾਸ ਪਾਣੀ ਜ਼ਰੂਰ ਪੀਓ।
ਐਰੇਟਡ ਡ੍ਰਿੰਕਸ (Aerated Drinks) ਤੋਂ ਪਰਹੇਜ਼ ਕਰੋ, ਕਿਉਂਕਿ ਇਹ ਕਾਫ਼ੀ ਨੁਕਸਾਨਦਾਇਕ ਹੋ ਸਕਦੀਆਂ ਹਨ।
ਇਹ ਵੀ ਪੜ੍ਹੋ : ਦਿਨ-ਰਾਤ ਲਗਾਤਾਰ ਚਲਾਓ AC, ਫ਼ਿਰ ਵੀ ਬੇਹੱਦ ਘੱਟ ਆਏਗਾ ਬਿੱਲ ! ਬਸ ਵਰਤੋ ਇਹ ਤਰੀਕਾ
ਪਾਣੀ ਦੀ ਕਮੀ ਵੀ ਹੈ ਵੱਡਾ ਕਾਰਨ
ਕਈ ਲੋਕ ਦਿਨ ਭਰ ਘੱਟ ਪਾਣੀ ਪੀਂਦੇ ਹਨ, ਜਿਸ ਨਾਲ ਪਿਸ਼ਾਬ ਗਾੜ੍ਹਾ ਹੋ ਜਾਂਦਾ ਹੈ ਅਤੇ ਪੱਥਰੀ ਬਣਨ ਦਾ ਖਤਰਾ ਵੱਧ ਜਾਂਦਾ ਹੈ। ਕਿਡਨੀ ਸਟੋਨ, ਡੀਹਾਈਡ੍ਰੇਸ਼ਨ ਜਾਂ ਹੋਰ ਕਿਡਨੀ ਸਮੱਸਿਆਵਾਂ ਤੋਂ ਬਚਣ ਲਈ ਹਰ ਰੋਜ਼ 8 ਤੋਂ 10 ਗਿਲਾਸ ਪਾਣੀ ਪੀਣਾ ਜ਼ਰੂਰੀ ਹੈ। ਇਸ ਦੇ ਨਾਲ ਹੀ ਤਰਬੂਜ਼, ਖੀਰਾ ਆਦਿ ਦਾ ਸੇਵਨ ਜ਼ਰੂਰ ਕਰਨਾ ਚਾਹੀਦਾ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8