ਇਨ੍ਹਾਂ ਲੋਕਾਂ ਨੂੰ 4 ਗੁਣਾ ਜ਼ਿਆਦਾ ਹੈ ਫੇਫੜਿਆਂ ਦੀ ਬਿਮਾਰੀ ਦਾ ਖ਼ਤਰਾ ! ਛੇਤੀ ਕਰੋ ਬਚਾਅ

Thursday, Aug 07, 2025 - 10:44 AM (IST)

ਇਨ੍ਹਾਂ ਲੋਕਾਂ ਨੂੰ 4 ਗੁਣਾ ਜ਼ਿਆਦਾ ਹੈ ਫੇਫੜਿਆਂ ਦੀ ਬਿਮਾਰੀ ਦਾ ਖ਼ਤਰਾ ! ਛੇਤੀ ਕਰੋ ਬਚਾਅ

ਹੈਲਥ ਡੈਸਕ- ਡਾਇਬਟੀਜ਼ (ਸ਼ੂਗਰ) ਅਤੇ ਟੀ.ਬੀ. ਦੋਵੇਂ ਹੀ ਗੰਭੀਰ ਬੀਮਾਰੀਆਂ ਹਨ, ਪਰ ਜਦੋਂ ਇਹ ਇਕੱਠੀਆਂ ਹੋ ਜਾਂਦੀਆਂ ਹਨ ਤਾਂ ਮਰੀਜ਼ ਦੀ ਹਾਲਤ ਕਾਫੀ ਗੰਭੀਰ ਹੋ ਜਾਂਦੀ ਹੈ। ਮਾਹਿਰਾਂ ਅਨੁਸਾਰ ਸ਼ੂਗਰ ਸਰੀਰ ਦੀ ਰੋਗ-ਰੋਧਕ ਸਮਰੱਥਾ ਨੂੰ ਕਮਜ਼ੋਰ ਕਰ ਦਿੰਦਾ ਹੈ, ਜਿਸ ਕਾਰਨ ਟੀ.ਬੀ. ਦੇ ਬੈਕਟੀਰੀਆ ਨਾਲ ਲੜਨਾ ਔਖਾ ਹੋ ਜਾਂਦਾ ਹੈ। ਇਹ ਸਿੱਧਾ ਮੌਤ ਦੇ ਖ਼ਤਰੇ ਨੂੰ ਵਧਾਉਂਦਾ ਹੈ।

ਡਾਇਬਟੀਜ਼ ਟੀ.ਬੀ. ਨੂੰ ਕਿਵੇਂ ਵਧਾਉਂਦੀ ਹੈ?

ਹਾਈ ਬਲੱਡ ਸ਼ੂਗਰ ਟੀ.ਬੀ. ਦੇ ਬੈਕਟੀਰੀਆ ਨੂੰ ਵਧਣ ਲਈ ਅਨੁਕੂਲ ਮਾਹੌਲ ਦਿੰਦਾ ਹੈ। ਸ਼ੂਗਰ ਵਾਲੇ ਮਰੀਜ਼ਾਂ 'ਚ ਟੀ.ਬੀ. ਦੀਆਂ ਦਵਾਈਆਂ ਘੱਟ ਅਸਰ ਕਰਦੀਆਂ ਹਨ। ਇਲਾਜ ਲੰਮਾ ਚੱਲਦਾ ਹੈ ਅਤੇ ਰਿਕਵਰੀ ਵੀ ਹੌਲੀ ਹੁੰਦੀ ਹੈ। ਕਈ ਅਧਿਐਨ ਦੱਸਦੇ ਹਨ ਕਿ ਟੀ.ਬੀ.-ਸ਼ੂਗਰ ਵਾਲਿਆਂ ਦੀ ਮੌਤ ਦਰ ਵੱਧ ਹੁੰਦੀ ਹੈ, ਖ਼ਾਸ ਕਰਕੇ ਜੇਕਰ ਬਲੱਡ ਸ਼ੂਗਰ ਕੰਟਰੋਲ 'ਚ ਨਾ ਹੋਵੇ।

ਭਾਰਤ 'ਚ ਸਥਿਤੀ ਕੀ ਹੈ?

ਭਾਰਤ 'ਚ ਟੀ.ਬੀ. ਦੇ ਕੇਸ 28 ਲੱਖ ਦੇ ਆਲੇ-ਦੁਆਲੇ ਹਨ, ਜੋ ਦੁਨੀਆ ਦੇ 26 ਫੀਸਦੀ ਕੇਸ ਬਣਦੇ ਹਨ। 2024 'ਚ ਲਗਭਗ 3.15 ਲੱਖ ਮੌਤਾਂ ਟੀ.ਬੀ. ਨਾਲ ਜੁੜੀਆਂ ਰਹੀਆਂ। ਦੂਜੇ ਪਾਸੇ ਸ਼ੂਗਰ ਦੇ ਮਰੀਜ਼ਾਂ ਦੀ ਗਿਣਤੀ 10 ਕਰੋੜ ਤੋਂ ਵੱਧ ਹੋ ਗਈ ਹੈ। ਡਾ. ਹੇਮੰਤ ਡੀ. ਸ਼ੇਵਾਡੇ (ICMR, ਚੇਨਈ) ਅਨੁਸਾਰ,"ਸ਼ੂਗਰ ਇਮਿਊਨ ਸਿਸਟਮ ਨੂੰ ਕਮਜ਼ੋਰ ਕਰਦਾ ਹੈ, ਜਿਸ ਨਾਲ ਟੀ.ਬੀ. ਦੇ ਇਨਫੈਕਸ਼ਨ ਦਾ ਖ਼ਤਰਾ ਵੱਧ ਜਾਂਦਾ ਹੈ।"

ਸਾਵਧਾਨੀਆਂ ਅਤੇ ਬਚਾਅ ਦੇ ਤਰੀਕੇ:

  • ਰੋਜ਼ਾਨਾ ਬਲੱਡ ਸ਼ੂਗਰ ਦੀ ਜਾਂਚ ਅਤੇ ਕੰਟਰੋਲ
  • ਖੰਘ, ਭੁੱਖ ਘਟਣਾ ਜਾਂ ਵਜ਼ਨ ਘਟਣ 'ਤੇ ਤੁਰੰਤ ਟੀ.ਬੀ. ਦੀ ਜਾਂਚ ਕਰਵਾਉਣੀ
  • ਦਵਾਈਆਂ ਸਿਰਫ਼ ਡਾਕਟਰੀ ਸਲਾਹ ਨਾਲ ਲੈਣੀਆਂ
  • ਪੋਸ਼ਣ ਭਰਪੂਰ ਭੋਜਨ ਅਤੇ ਨਿਯਮਿਤ ਕਸਰਤ
  • ਦੋਵੇਂ ਬੀਮਾਰੀਆਂ ਦੀ ਨਿਯਮਿਤ ਨਿਗਰਾਨੀ ਜ਼ਰੂਰੀ

ਡਬਲਿਊ.ਐਚ.ਓ. ਨੇ ਦਿੱਤਾ ਚਿਤਾਵਨੀ ਸੂਚਕ

ਵਿਸ਼ਵ ਸਿਹਤ ਸੰਸਥਾ ਅਨੁਸਾਰ, ਸ਼ੂਗਰ ਵਾਲੇ ਵਿਅਕਤੀਆਂ 'ਚ ਟੀ.ਬੀ. ਹੋਣ ਦੀ ਸੰਭਾਵਨਾ 3.5 ਤੋਂ 5 ਗੁਣਾ ਵੱਧ ਹੁੰਦੀ ਹੈ। ਇਨ੍ਹਾਂ ਵਿਅਕਤੀਆਂ 'ਚ ਬੀਮਾਰੀ ਮੁੜ ਹੋਣ ਦੀ ਸੰਭਾਵਨਾ ਵੀ ਵੱਧ ਜਾਂਦੀ ਹੈ। ਇਸ ਲਈ ਸੰਸਥਾ ਦੀ ਸਿਫ਼ਾਰਸ਼ ਹੈ ਕਿ 2 ਹਫ਼ਤਿਆਂ ਤੋਂ ਵੱਧ ਸਮੇਂ ਤੱਕ ਖੰਘ ਵਾਲੇ ਮਰੀਜ਼ਾਂ ਦੀ ਟੀ.ਬੀ. ਦੀ ਜਾਂਚ ਜ਼ਰੂਰੀ ਕਰਾਈ ਜਾਵੇ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

DIsha

Content Editor

Related News