ਬੁੱਲ੍ਹਾਂ ''ਤੇ ਨਜ਼ਰ ਆਉਂਦੇ ਹਨ ਇਸ ਕੈਂਸਰ ਦੇ ਲੱਛਣ, ਦਿੱਸਦੇ ਹੀ ਤੁਰੰਤ ਕਰੋ ਡਾਕਟਰ ਨਾਲ ਸੰਪਰਕ

Tuesday, Dec 02, 2025 - 05:50 PM (IST)

ਬੁੱਲ੍ਹਾਂ ''ਤੇ ਨਜ਼ਰ ਆਉਂਦੇ ਹਨ ਇਸ ਕੈਂਸਰ ਦੇ ਲੱਛਣ, ਦਿੱਸਦੇ ਹੀ ਤੁਰੰਤ ਕਰੋ ਡਾਕਟਰ ਨਾਲ ਸੰਪਰਕ

ਹੈਲਥ ਡੈਸਕ- ਦੇਸ਼ 'ਚ ਕੈਂਸਰ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ ਅਤੇ ਡਾਕਟਰਾਂ ਦਾ ਕਹਿਣਾ ਹੈ ਕਿ ਖ਼ਾਸ ਤੌਰ ‘ਤੇ ਬੁੱਲ੍ਹਾਂ 'ਤੇ ਹੋਣ ਵਾਲਾ ਕੈਂਸਰ ਸ਼ੁਰੂਆਤੀ ਪੜਾਅ 'ਚ ਬਹੁਤ ਹੀ ਆਮ ਜਿਹੇ ਲੱਛਣਾਂ ਨਾਲ ਸ਼ੁਰੂ ਹੁੰਦਾ ਹੈ। ਅਕਸਰ ਲੋਕ ਇਸ ਨੂੰ ਸਫੈਦ ਦਾਗ ਜਾਂ ਨਾ ਭਰਨ ਵਾਲਾ ਜ਼ਖਮ ਸਮਝ ਕੇ ਅਣਡਿੱਠਾ ਕਰ ਜਾਂਦੇ ਹਨ, ਪਰ ਇਹ 2 ਕਿਸਮਾਂ ਦਾ ਹੋ ਸਕਦਾ ਹੈ—ਬਾਹਰੀ ਸਤਿਹ 'ਤੇ ਅਤੇ ਅੰਦਰਲੀ ਸਤਿਹ 'ਤੇ।

ਬੁੱਲ੍ਹਾਂ ਦੇ ਕੈਂਸਰ ਦੀਆਂ 2 ਕਿਸਮਾਂ

1. ਬਾਹਰਲੀ ਸਤਿਹ (Dry Lip)

  • ਇਹ ਸਕਿਨ ਦੀ ਤਰ੍ਹਾਂ ਹੁੰਦੀ ਹੈ।
  • ਜ਼ਿਆਦਾਤਰ ਧੁੱਪ ਦੀ UV ਕਿਰਨਾਂ ਤੋਂ ਪ੍ਰਭਾਵਿਤ ਹੁੰਦੀ ਹੈ।
  • ਇਸ ਕਿਸਮ ਦਾ ਕੈਂਸਰ ਸਕਿਨ ਕੈਂਸਰ ਦੀ ਸ਼੍ਰੇਣੀ ਵਿੱਚ ਆਉਂਦਾ ਹੈ।

2. ਅੰਦਰਲੀ ਸਤਿਹ (Wet Lip)

  • ਇਹ ਮੂੰਹ ਦੇ ਨਰਮ ਟਿਸ਼ੂ ਦੀ ਤਰ੍ਹਾਂ ਹੁੰਦੀ ਹੈ।
  • ਜ਼ਿਆਦਾਤਰ ਤੰਬਾਕੂ, ਧੂੰਏਂ ਅਤੇ ਸ਼ਰਾਬ ਦੇ ਕਾਰਨ ਬਣਦੀ ਹੈ।
  • ਇਹ ਓਰਲ ਕੈਂਸਰ ਦੀ ਸ਼੍ਰੇਣੀ 'ਚ ਆਉਂਦਾ ਹੈ।
  • ਡਾਕਟਰਾਂ ਮੁਤਾਬਕ, ਬਹੁਤੇ ਬੁੱਲ੍ਹਾਂ ਦੇ ਕੈਂਸਰ Squamous Cell Carcinoma ਹੁੰਦੇ ਹਨ। ਇਹ ਹੌਲੀ-ਹੌਲੀ ਫੈਲਦੇ ਹਨ ਪਰ ਇਲਾਜ ਦੇਰੀ ਨਾਲ ਹੋਣ 'ਤੇ ਲਿੰਫ ਨੋਡਜ਼ ਅਤੇ ਫੇਫੜਿਆਂ ਤੱਕ ਵੀ ਪਹੁੰਚ ਸਕਦੇ ਹਨ।

ਬੁੱਲ੍ਹਾਂ ਦੇ ਕੈਂਸਰ ਦੇ 5 ਮੁੱਖ ਲੱਛਣ

  • 1. 2 ਹਫ਼ਤਿਆਂ ਤੱਕ ਨਾ ਭਰਨ ਵਾਲਾ ਜ਼ਖਮ
  • ਕੋਈ ਵੀ ਜ਼ਖਮ, ਚੀਰਾ ਜਾਂ ਛਾਲਾ ਜੋ 14 ਦਿਨਾਂ 'ਚ ਠੀਕ ਨਾ ਹੋਵੇ, ਖ਼ਤਰਨਾਕ ਸੰਕੇਤ ਹੋ ਸਕਦਾ ਹੈ।
  • ਸਾਦੇ ਕੋਲਡ ਸੋਰ 2 ਹਫ਼ਤਿਆਂ 'ਚ ਠੀਕ ਹੋ ਜਾਂਦੇ ਹਨ, ਪਰ ਕੈਂਸਰ ਵਾਲਾ ਜ਼ਖ਼ਮ ਹੌਲੇ-ਹੌਲੇ ਵਧਦਾ ਹੈ।

2. ਬੁੱਲ੍ਹ 'ਤੇ ਉਭਰੀ ਜਾਂ ਸਖ਼ਤ ਗਾਂਠ

  • ਛੋਟਾ ਉਭਾਰ ਜਾਂ ਮੋਟਾਪਾ।
  • ਅੰਦਰਲੀ ਸਤਿਹ 'ਤੇ ਇਹ ਚਿੱਟੇ ਜਾਂ ਲਾਲ ਦਾਗ਼ ਵਾਂਗ ਦਿਸ ਸਕਦੇ ਹਨ।
  • ਛੂਹਣ 'ਤੇ ਦਰਦ। 

3. ਲਗਾਤਾਰ ਸੜਨ, ਦਰਦ ਜਾਂ ਸੁੰਨਪਨ

  • ਬਿਨਾਂ ਕਿਸੇ ਕਾਰਨ ਬੁੱਲ੍ਹਾਂ 'ਚ ਜਲਨ ਜਾਂ ਸੁੰਨਪਨ।
  • ਬੋਲਣ ਜਾਂ ਮਸਾਲੇਦਾਰ ਖਾਣ ਨਾਲ ਤਕਲੀਫ਼ ਵੱਧ ਸਕਦੀ ਹੈ।

4. ਬੁੱਲ੍ਹਾਂ ਦਾ ਰੰਗ ਬਦਲਣਾ

  • ਚਿੱਟੇ, ਲਾਲ ਜਾਂ ਭੂਰੇ ਦਾਗ਼ ਜੋ ਗਾਇਬ ਨਾ ਹੋਣ।
  • ਸਮੇਂ ਦੇ ਨਾਲ ਇਹ ਫੈਲ ਸਕਦੇ ਹਨ।
  • 5. ਬੁੱਲ੍ਹਾਂ ਦੀ ਸੋਜ ਜਾਂ ਆਕਾਰ 'ਚ ਬਦਲਾਅ
  • ਬੁੱਲ੍ਹ ਅਚਾਨਕ ਫੁੱਲ ਜਾਣਾ ਜਾਂ ਆਕਾਰ ਵੱਖਰਾ ਦਿਸਣਾ।
  • ਧੁੱਪ 'ਚ ਰਹਿਣ ਵਾਲਿਆਂ ਤੇ ਸਿਗਰਟਨੋਸ਼ੀ ਕਰਨ ਵਾਲਿਆਂ 'ਚ ਇਹ ਲੱਛਣ ਆਮ ਹੈ।

ਬੁੱਲ੍ਹਾਂ ਦੇ ਕੈਂਸਰ ਦੇ ਮੁੱਖ ਕਾਰਨ

  • ਤੇਜ਼ UV ਸੂਰਜ ਦੀ ਕਿਰਨਾਂ ਨਾਲ ਸੰਪਰਕ
  • ਤੰਬਾਕੂ ਅਤੇ ਸਿਗਰਟਨੋਸ਼ੀ
  • ਜ਼ਿਆਦਾ ਸ਼ਰਾਬ ਪੀਣਾ
  • ਲਗਾਤਾਰ ਬੁੱਲ੍ਹ ਚਬਾਉਣਾ
  • ਕਮਜ਼ੋਰ ਇਮਿਊਨ ਸਿਸਟਮ

ਕੈਂਸਰ ਦੀ ਪੁਸ਼ਟੀ ਕਿਵੇਂ ਹੁੰਦੀ ਹੈ?

  • ਫਿਜ਼ਿਕਲ ਜਾਂਚ: ਡਾਕਟਰ ਬੁੱਲ੍ਹਾਂ ਅਤੇ ਮੁੰਹ ਦੀ ਜਾਂਚ ਕਰਦੇ ਹਨ।
  • ਬਾਇਓਪਸੀ: ਟਿਸ਼ੂ ਦਾ ਛੋਟਾ ਸੈਂਪਲ ਲੈ ਕੇ ਲੈਬ 'ਚ ਜਾਂਚ।
  • ਬਾਇਓਪਸੀ ਕੈਂਸਰ ਦੀ ਪੁਸ਼ਟੀ ਕਰਨ ਦਾ ਸਭ ਤੋਂ ਵਿਸ਼ਵਾਸਯੋਗ ਤਰੀਕਾ ਹੈ।

ਨੋਟ– ਇਹ ਆਰਟੀਕਲ ਸਿਰਫ਼ ਆਮ ਜਾਣਕਾਰੀ ਲਈ ਹੈ। ਆਪਣੀ ਖੁਰਾਕ ਵਿੱਚ ਕੋਈ ਬਦਲਾਅ ਕਰਨ, ਕਿਸੇ ਵੀ ਬਿਮਾਰੀ ਨਾਲ ਸਬੰਧਤ ਕੋਈ ਵੀ ਉਪਾਅ ਕਰਨ ਜਾਂ ਕੋਈ ਵੀ ਘਰੇਲੂ ਨੁਸਖਾ ਅਪਣਾਉਣ ਤੋਂ ਪਹਿਲਾਂ ਆਪਣੇ ਡਾਕਟਰ ਦੀ ਸਲਾਹ ਜ਼ਰੂਰ ਲਓ।


author

DIsha

Content Editor

Related News