ਰੋਜ਼ ਪੀਣ ਵਾਲੇ ਜਾਂ ਹਫ਼ਤੇ ''ਚ ਇਕੋ ਦਿਨ ਪੀਣ ਵਾਲੇ ? ਜਾਣੋ ਕਿਨ੍ਹਾਂ ਲੋਕਾਂ ''ਤੇ ਹੁੰਦੈ ਸ਼ਰਾਬ ਦਾ ਜ਼ਿਆਦਾ ਅਸਰ
Thursday, Dec 04, 2025 - 12:36 PM (IST)
ਹੈਲਥ ਡੈਸਕ- ਅੱਜਕੱਲ੍ਹ ਵੀਕੈਂਡ ਦਾ ਨਾਮ ਆਉਂਦੇ ਹੀ ਬਹੁਤ ਲੋਕ ਪਾਰਟੀ ਦੀ ਪਲੈਨਿੰਗ ਕਰ ਲੈਂਦੇ ਹਨ, ਜਿੱਥੇ ਖਾਣਾ–ਪੀਣਾ ਅਤੇ ਸ਼ਰਾਬ ਦਾ ਦੌਰ ਚੱਲਦਾ ਹੈ। ਕਈ ਲੋਕ ਸੋਚਦੇ ਹਨ ਕਿ ਹਫ਼ਤੇ 'ਚ ਇਕ ਵਾਰ ਜਾਂ ਕਦੇ–ਕਦੇ ਪੀਣ ਨਾਲ ਕੋਈ ਨੁਕਸਾਨ ਨਹੀਂ ਹੁੰਦਾ, ਪਰ ਹਕੀਕਤ ਇਸ ਦੇ ਬਿਲਕੁਲ ਉਲਟ ਹੈ। ਮੈਡੀਕਲ ਮਾਹਰਾਂ ਅਨੁਸਾਰ ਸ਼ਰਾਬ ਕਿਸੇ ਵੀ ਮਾਤਰਾ 'ਚ ਹੋਵੇ, ਨੁਕਸਾਨਦਾਇਕ ਹੀ ਹੁੰਦੀ ਹੈ। ਇਕ ਸਿਹਤ ਮਾਹਿਰ ਨੇ ਸਮਝਾਇਆ ਕਿ “ਸੇਫ਼ ਡ੍ਰਿੰਕਿੰਗ ਲਿਮਿਟ” ਜਿਹੀ ਕੋਈ ਚੀਜ਼ ਹੁੰਦੀ ਹੀ ਨਹੀਂ। ਸ਼ਰਾਬ ਹਮੇਸ਼ਾ ਸਰੀਰ ‘ਤੇ ਅਸਰ ਛੱਡਦੀ ਹੈ, ਫ਼ਰਕ ਸਿਰਫ਼ ਇਸ ਗੱਲ ਦਾ ਹੁੰਦਾ ਹੈ ਕਿ ਤੁਸੀਂ ਕਿੰਨੀ ਵਾਰ ਅਤੇ ਕਿੰਨੀ ਮਾਤਰਾ 'ਚ ਪੀਦੇ ਹੋ।
ਇਹ ਵੀ ਪੜ੍ਹੋ : ਸਾਰਾ ਸਾਲ ਰੀਚਾਰਜ ਦੀ ਟੈਨਸ਼ਨ ਖ਼ਤਮ ! ਆ ਗਿਆ 365 ਦਿਨ ਵਾਲਾ ਸਸਤਾ ਪਲਾਨ
ਮਹੀਨੇ 'ਚ 1 ਵਾਰ ਸ਼ਰਾਬ ਪੀਣ ਨਾਲ ਅਸਰ
- ਦਿਮਾਗ ਦੀ ਗਤੀਵਿਧੀ ਕੁਝ ਸਮੇਂ ਲਈ ਹੌਲੀ ਹੋ ਜਾਂਦੀ ਹੈ।
- ਲਿਵਰ ‘ਤੇ ਵੱਧ ਦਬਾਅ ਪੈਂਦਾ ਹੈ।
- ਅਗਲੇ ਦਿਨ ਤਗੜਾ ਹੈਂਗਓਵਰ, ਡਿਹਾਈਡ੍ਰੇਸ਼ਨ ਅਤੇ ਸਿਰਦਰਦ।
- ਨੀਂਦ ਖਰਾਬ ਹੋਣਾ ਤੇ ਥਕਾਵਟ ਮਹਿਸੂਸ ਹੋਣਾ ਆਮ ਹੈ।
ਇਹ ਵੀ ਪੜ੍ਹੋ : ਮੂਧੇ ਮੂੰਹ ਡਿੱਗੀਆਂ iPhone ਦੇ ਇਸ ਮਾਡਲ ਦੀਆਂ ਕੀਮਤਾਂ ! ਹਜ਼ਾਰਾਂ ਰੁਪਏ ਹੋ ਗਿਆ ਸਸਤਾ
ਹਫ਼ਤੇ 'ਚ 1 ਵਾਰ ਸ਼ਰਾਬ ਪੀਣ ਨਾਲ ਅਸਰ
- ਫੈਟੀ ਲਿਵਰ ਦਾ ਖਤਰਾ ਕਈ ਗੁਣਾ ਵਧ ਜਾਂਦਾ ਹੈ।
- ਲਿਵਰ ਨੂੰ ਹਮੇਸ਼ਾ ਜ਼ਰੂਰਤ ਤੋਂ ਵੱਧ ਕੰਮ ਕਰਨਾ ਪੈਂਦਾ ਹੈ।
- ਸਵੇਰੇ ਹੈਂਗਓਵਰ ਅਤੇ ਅਗਲਾ ਦਿਨ ਹੋਰ ਵੀ ਖਰਾਬ।
- ਲਿਵਰ 'ਚ ਲਗਾਤਾਰ ਤਣਾਅ ਵਧਦਾ ਜਾਂਦਾ ਹੈ।
ਇਹ ਵੀ ਪੜ੍ਹੋ : Lift 'ਚ ਕਿਉਂ ਲਗਾਇਆ ਜਾਂਦਾ ਹੈ ਸ਼ੀਸ਼ਾ? ਕਾਰਨ ਜਾਣ ਰਹਿ ਜਾਓਗੇ ਹੈਰਾਨ
ਹਫ਼ਤੇ 'ਚ 3 ਤੋਂ 5 ਵਾਰ ਸ਼ਰਾਬ ਪੀਣ ਨਾਲ ਅਸਰ
- ਸਰੀਰ ਨੂੰ ਕਦੇ ਪੂਰਾ ਆਰਾਮ ਨਹੀਂ ਮਿਲਦਾ।
- ਮੈਟਾਬੋਲਿਜ਼ਮ ਹੌਲੀ ਹੋ ਜਾਂਦਾ ਹੈ।
- ਲਿਵਰ 'ਚ ਸੋਜ ਵਧਦੀ ਹੈ।
- ਬਲੱਡ ਸ਼ੂਗਰ ਕਾਬੂ ਕਰਨਾ ਮੁਸ਼ਕਲ।
- ਨੀਂਦ ਦੀ ਗੁਣਵੱਤਾ ਬਹੁਤ ਘਟ ਜਾਂਦੀ ਹੈ।
ਇਹ ਵੀ ਪੜ੍ਹੋ : ਸਰਦੀਆਂ 'ਚ ਜ਼ੁਰਾਬਾਂ ਪਾ ਕੇ ਸੌਂਣਾ ਚੰਗਾ ਜਾਂ ਮਾੜਾ! ਜਾਣੋ ਕੀ ਕਹਿੰਦੇ ਹਨ ਮਾਹਿਰ
ਰੋਜ਼ਾਨਾ ਸ਼ਰਾਬ ਪੀਣ ਨਾਲ ਗੰਭੀਰ ਨੁਕਸਾਨ
- ਇਮਿਉਨ ਸਿਸਟਮ ਕਮਜ਼ੋਰ ਹੋ ਜਾਂਦਾ ਹੈ।
- ਲਿਵਰ ਫਾਈਬ੍ਰੋਸਿਸ, ਸਿਰੋਸਿਸ ਅਤੇ ਕਈ ਵਾਰ ਕੈਂਸਰ ਦਾ ਖਤਰਾ।
- ਦਿਲ ‘ਤੇ ਵੱਡਾ ਨੁਕਸਾਨ।
- ਸਰੀਰ ਦੀ ਕੁੱਲ ਸਿਹਤ ਖਤਰੇ ਵਾਲੇ ਜੋਨ ਵਿਚ ਚਲੀ ਜਾਂਦੀ ਹੈ।
ਨੋਟ– ਇਹ ਆਰਟੀਕਲ ਸਿਰਫ਼ ਆਮ ਜਾਣਕਾਰੀ ਲਈ ਹੈ। ਆਪਣੀ ਖੁਰਾਕ ਵਿੱਚ ਕੋਈ ਬਦਲਾਅ ਕਰਨ, ਕਿਸੇ ਵੀ ਬਿਮਾਰੀ ਨਾਲ ਸਬੰਧਤ ਕੋਈ ਵੀ ਉਪਾਅ ਕਰਨ ਜਾਂ ਕੋਈ ਵੀ ਘਰੇਲੂ ਨੁਸਖਾ ਅਪਣਾਉਣ ਤੋਂ ਪਹਿਲਾਂ ਆਪਣੇ ਡਾਕਟਰ ਦੀ ਸਲਾਹ ਜ਼ਰੂਰ ਲਓ।
