ਕਣਕ ਛੱਡ ''ਲਾਲ'' ਆਟੇ ਦੀ ਰੋਟੀ ਖਾਣ ਡਾਈਬਟੀਜ਼ ਦੇ ਮਰੀਜ਼ ! ਦਿਨਾਂ ''ਚ ਹੀ ਕਾਬੂ ''ਚ ਆ ਜਾਣਗੇ ਸ਼ੂਗਰ ਲੈਵਲ

Saturday, Sep 06, 2025 - 12:22 PM (IST)

ਕਣਕ ਛੱਡ ''ਲਾਲ'' ਆਟੇ ਦੀ ਰੋਟੀ ਖਾਣ ਡਾਈਬਟੀਜ਼ ਦੇ ਮਰੀਜ਼ ! ਦਿਨਾਂ ''ਚ ਹੀ ਕਾਬੂ ''ਚ ਆ ਜਾਣਗੇ ਸ਼ੂਗਰ ਲੈਵਲ

ਹੈਲਥ ਡੈਸਕ- ਡਾਇਬਟੀਜ਼ ਦੇ ਮਰੀਜ਼ਾਂ ਲਈ ਖੁਰਾਕ ਸਭ ਤੋਂ ਵੱਡਾ ਚੈਲੇਂਜ ਹੁੰਦਾ ਹੈ। ਰੋਜ਼ਾਨਾ ਕੀ ਖਾਧਾ ਜਾ ਰਿਹਾ ਹੈ, ਉਸ ਦਾ ਸਿੱਧਾ ਅਸਰ ਬਲਡ ਸ਼ੂਗਰ ਲੈਵਲ ‘ਤੇ ਪੈਂਦਾ ਹੈ। ਅਕਸਰ ਕਣਕ ਦੀ ਰੋਟੀ ਖਾਣ ਨਾਲ ਵੀ ਸ਼ੁਗਰ ਵਧ ਸਕਦੀ ਹੈ। ਅਜਿਹੇ 'ਚ ਰਾਗੀ ਦਾ ਆਟਾ (ਨਾਚਨੀ) ਡਾਇਬਟੀਜ਼ ਮਰੀਜ਼ਾਂ ਲਈ ਇਕ ਬਿਹਤਰੀਨ ਵਿਕਲਪ ਮੰਨਿਆ ਜਾ ਰਿਹਾ ਹੈ, ਖ਼ਾਸ ਕਰਕੇ ਮਾਨਸੂਨ ਦੇ ਦਿਨਾਂ 'ਚ।

ਕਿਉਂ ਫਾਇਦੇਮੰਦ ਹੈ ਰਾਗੀ ਦੀ ਰੋਟੀ?

  • ਫਾਈਬਰ ਨਾਲ ਭਰਪੂਰ: ਰਾਗੀ 'ਚ ਡਾਇਟਰੀ ਫਾਈਬਰ ਵਧੀਆ ਮਾਤਰਾ ‘ਚ ਹੁੰਦਾ ਹੈ ਜੋ ਸ਼ੂਗਰ ਨੂੰ ਹੌਲੀ-ਹੌਲੀ ਬਾਡੀ 'ਚ ਰੀਲੀਜ਼ ਕਰਦਾ ਹੈ। ਇਸ ਨਾਲ ਅਚਾਨਕ ਬਲਡ ਸ਼ੂਗਰ ਵਧਣ ਦਾ ਖਤਰਾ ਘੱਟਦਾ ਹੈ।
  • ਪ੍ਰੋਟੀਨ ਤੇ ਮਿਨਰਲਸ: ਕੈਲਸ਼ੀਅਮ, ਫਾਸਫੋਰਸ, ਜ਼ਿੰਕ ਵਰਗੇ ਤੱਤ ਹੱਡੀਆਂ ਅਤੇ ਸਰੀਰ ਨੂੰ ਮਜ਼ਬੂਤ ਬਣਾਉਂਦੇ ਹਨ।
  • ਲੋ ਗਲਾਇਸੀਮਿਕ ਇੰਡੈਕਸ: ਰਾਗੀ ਦਾ GI (ਗਲਾਈਸੇਮਿਕ ਇੰਡੈਕਸ) ਘੱਟ ਹੋਣ ਕਰਕੇ ਇਹ ਡਾਇਬਟੀਜ਼ ਮਰੀਜ਼ਾਂ ਲਈ ਸੁਰੱਖਿਅਤ ਚੋਣ ਹੈ।

ਇਹ ਵੀ ਪੜ੍ਹੋ : ਕਿਉਂ ਟੋਕਿਆ ਜਾਂਦਾ ਤਿੰਨ ਰੋਟੀਆਂ ਖਾਣ ਤੋਂ, ਕੀ ਇਹ ਅੰਧਵਿਸ਼ਵਾਸ ਹੈ ਜਾਂ ਸਮਝਦਾਰੀ

ਹੋਰ ਫਾਇਦੇ

  • ਪਾਚਣ ਤੰਤਰ ਮਜ਼ਬੂਤ ਕਰਦੀ ਹੈ: ਕਬਜ਼, ਗੈਸ ਅਤੇ ਪੇਟ ਫੁੱਲਣ ਤੋਂ ਰਾਹਤ ਦਿੰਦੀ ਹੈ।
  • ਬਾਡੀ ਡੀਟਾਕਸ ਅਤੇ ਸਕਿਨ ਗਲੋ: ਸਰੀਰ ਤੋਂ ਟਾਕਸਿਨ ਕੱਢ ਕੇ ਚਿਹਰੇ ‘ਤੇ ਨੈਚਰਲ ਗਲੋ ਲਿਆਉਂਦੀ ਹੈ।
  • ਭਾਰ ਘਟਾਉਣ ‘ਚ ਸਹਾਇਕ: ਫਾਈਬਰ ਕਾਰਨ ਲੰਬੇ ਸਮੇਂ ਤੱਕ ਭੁੱਖ ਨਹੀਂ ਲੱਗਦੀ, ਜਿਸ ਨਾਲ ਭਾਰ ਹੌਲੀ-ਹੌਲੀ ਘਟਦਾ ਹੈ।

ਇਹ ਵੀ ਪੜ੍ਹੋ : ਆਖ਼ਿਰ ਗੁਲਾਬੀ ਰੰਗ ਦੇ ਕਾਗਜ਼ 'ਚ ਹੀ ਕਿਉਂ ਲਪੇਟੇ ਜਾਂਦੇ ਹਨ ਸੋਨੇ-ਚਾਂਦੀ ਦੇ ਗਹਿਣੇ ?

ਰੋਟੀ ਖਾਣ ਦਾ ਸਹੀ ਤਰੀਕਾ?

ਰਾਗੀ ਦੀ ਰੋਟੀ ਬਿਲਕੁਲ ਕਣਕ ਦੀ ਰੋਟੀ ਵਾਂਗ ਬਣਾਈ ਜਾਂਦੀ ਹੈ। ਇਸ ਨੂੰ ਸਿਰਫ਼ ਰਾਗੀ ਦੇ ਆਟੇ ਨਾਲ ਜਾਂ ਕਣਕ ਅਤੇ ਰਾਗੀ ਦੇ ਮਿਲੇ-ਜੁਲੇ ਆਟੇ ਨਾਲ ਤਿਆਰ ਕੀਤਾ ਜਾ ਸਕਦਾ ਹੈ। ਮਾਹਿਰਾਂ ਅਨੁਸਾਰ ਡਾਇਬਟੀਜ਼ ਮਰੀਜ਼ਾਂ ਲਈ ਇਸ ਨੂੰ ਸਵੇਰੇ ਨਾਸ਼ਤੇ ਜਾਂ ਦੁਪਹਿਰ ਦੇ ਖਾਣੇ 'ਚ ਸ਼ਾਮਲ ਕਰਨਾ ਸਭ ਤੋਂ ਫਾਇਦੇਮੰਦ ਹੈ। ਰਾਗੀ ਦੀ ਰੋਟੀ ਨਾ ਸਿਰਫ਼ ਬਲੱਡ ਸ਼ੂਗਰ ਕੰਟਰੋਲ ਕਰਦੀ ਹੈ, ਸਗੋਂ ਭਾਰ ਘਟਾਉਣ, ਪਾਚਣ ਸੁਧਾਰਨ ਤੇ ਸਕਿਨ ਨੂੰ ਹੈਲਦੀ ਰੱਖਣ 'ਚ ਵੀ ਸਹਾਇਕ ਹੈ।

ਨੋਟ– ਇਹ ਆਰਟੀਕਲ ਸਿਰਫ਼ ਆਮ ਜਾਣਕਾਰੀ ਲਈ ਹੈ। ਆਪਣੀ ਖੁਰਾਕ ਵਿੱਚ ਕੋਈ ਬਦਲਾਅ ਕਰਨ, ਕਿਸੇ ਵੀ ਬਿਮਾਰੀ ਨਾਲ ਸਬੰਧਤ ਕੋਈ ਵੀ ਉਪਾਅ ਕਰਨ ਜਾਂ ਕੋਈ ਵੀ ਘਰੇਲੂ ਨੁਸਖਾ ਅਪਣਾਉਣ ਤੋਂ ਪਹਿਲਾਂ ਆਪਣੇ ਡਾਕਟਰ ਦੀ ਸਲਾਹ ਜ਼ਰੂਰ ਲਓ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News