ਸੌਂਣ ਤੋਂ ਪਹਿਲਾਂ ਧੁੰਨੀ ''ਤੇ ਲਗਾਓ ਇਹ ਤੇਲ, ਚਿਹਰੇ ''ਤੇ ਕਦੇ ਨਹੀਂ ਦਿੱਸੇਗਾ ਵਧਦੀ ਉਮਰ ਦਾ ਅਸਰ
Wednesday, Sep 17, 2025 - 09:55 AM (IST)

ਵੈੱਬ ਡੈਸਕ- ਹਰ ਔਰਤ ਚਾਹੁੰਦੀ ਹੈ ਕਿ ਉਹ ਸੋਹਣੀ ਤੇ ਖੂਬਸੂਰਤ ਲੱਗੇ। ਅੱਜਕੱਲ੍ਹ ਖੂਬਸੂਰਤੀ ਲਈ ਔਰਤਾਂ ਮਹਿੰਗੇ ਤੋਂ ਮਹਿੰਗੇ ਪ੍ਰੋਡਕਟਸ ਖਰੀਦਦੀਆਂ ਹਨ, ਪਰ ਨਾਨੀ-ਦਾਦੀ ਦਾ ਇਕ ਸਧਾਰਨ ਨੁਸਖ਼ਾ ਹੈ ਜੋ ਤੁਹਾਡੀ ਖੂਬਸੂਰਤੀ ਨੂੰ ਕੁਦਰਤੀ ਚਮਕ ਦੇ ਸਕਦਾ ਹੈ। ਇਹ ਨੁਸਖ਼ਾ ਹੈ- ਧੁੰਨੀ 'ਤੇ ਤਿਲ ਦਾ ਤੇਲ ਲਗਾਉਣਾ।
ਤਿੱਲ ਦੇ ਤੇਲ ਦੇ ਫਾਇਦੇ
- ਰਾਤ ਨੂੰ ਸੌਂਣ ਤੋਂ ਪਹਿਲਾਂ ਹਲਕਾ ਕੋਸਾ ਤਿੱਲ ਦਾ ਤੇਲ ਧੁੰਨੀ 'ਚ ਲਗਾਉਣ ਨਾਲ ਖੂਨ ਦਾ ਸੰਚਾਰ ਬਿਹਤਰ ਹੁੰਦਾ ਹੈ ਅਤੇ ਚਿਹਰੇ 'ਤੇ ਕੁਦਰਤੀ ਗਲੋ ਆਉਂਦਾ ਹੈ।
- ਇਹ ਤੇਲ ਮੌਇਸਚਰਾਈਜ਼ਿੰਗ ਗੁਣਾਂ ਨਾਲ ਭਰਪੂਰ ਹੈ। ਇਹ ਚਮੜੀ ਨੂੰ ਅੰਦਰੋਂ ਪੋਸ਼ਣ ਦਿੰਦਾ ਹੈ ਅਤੇ ਸੁੱਕਾਪਣ ਦੂਰ ਕਰਦਾ ਹੈ।
- ਨਿਯਮਿਤ ਵਰਤੋਂ ਨਾਲ ਦਾਗ-ਧੱਬੇ, ਛਾਈਆਂ ਤੇ ਪਿਗਮੈਂਟੇਸ਼ਨ ਹੌਲੀ-ਹੌਲੀ ਘੱਟ ਹੋਣ ਲੱਗਦੇ ਹਨ।
ਐਂਟੀ-ਏਜਿੰਗ ਗੁਣ
ਤਿੱਲ ਦੇ ਤੇਲ 'ਚ ਮੌਜੂਦ ਐਂਟੀਆਕਸੀਡੈਂਟਸ ਚਮੜੀ ਨੂੰ ਝੁਰੜੀਆਂ ਅਤੇ ਸਮੇਂ ਤੋਂ ਪਹਿਲਾਂ ਬੁਢੇਪੇ ਦੇ ਲੱਛਣਾਂ ਤੋਂ ਬਚਾਉਂਦੇ ਹਨ। ਆਯੂਰਵੈਦ ਅਨੁਸਾਰ, ਧੁੰਨੀ ਸਰੀਰ ਦਾ ਕੇਂਦਰ ਮੰਨੀ ਜਾਂਦੀ ਹੈ। ਇਸ 'ਚ ਤੇਲ ਲਗਾਉਣ ਨਾਲ ਵਾਤ–ਪਿੱਤ–ਕਫ਼ ਦਾ ਸੰਤੁਲਨ ਬਣਿਆ ਰਹਿੰਦਾ ਹੈ, ਜਿਸ ਨਾਲ ਚਮੜੀ ਤੇ ਸਿਹਤ ਦੋਵੇਂ 'ਤੇ ਚੰਗਾ ਅਸਰ ਪੈਂਦਾ ਹੈ।
ਵਰਤੋਂ ਦਾ ਤਰੀਕਾ
- ਰਾਤ ਨੂੰ ਸੌਂਣ ਤੋਂ ਪਹਿਲਾਂ ਤਿੱਲ ਦਾ ਤੇਲ ਹਲਕਾ ਕੋਸਾ ਕਰੋ।
- 2-3 ਬੂੰਦਾਂ ਧੁੰਨੀ 'ਚ ਪਾ ਕੇ ਹੌਲੀ-ਹੌਲੀ ਮਸਾਜ਼ ਕਰੋ।
- ਨਿਯਮਿਤ ਅਜਿਹਾ ਕਰਨ ਨਾਲ 2-3 ਹਫ਼ਤਿਆਂ 'ਚ ਨਤੀਜੇ ਦਿੱਸਣ ਲੱਗਦੇ ਹਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8