ਫੈਸ਼ਨ ਦੀ ਦੁਨੀਆ ’ਚ 3ਡੀ ਬਿੱਗ ਰੋਜ਼ ਗਾਊਨ ਦਾ ਕ੍ਰੇਜ਼
Tuesday, Sep 09, 2025 - 11:04 AM (IST)

ਅੱਜਕੱਲ ਫੈਸ਼ਨ ਦੀ ਦੁਨੀਆ ’ਚ ਮੁਟਿਆਰਾਂ ਵਿਚ 3ਡੀ ਬਿੱਗ ਰੋਜ਼ ਗਾਊਨ ਦਾ ਕ੍ਰੇਜ਼ ਵੱਧ ਰਿਹਾ ਹੈ। ਜੀਨਸ-ਟਾਪ ਤੇ ਫ਼ਰੌਕ ਦੇ ਬਾਅਦ ਵੈਸਟਰਨ ਗਾਊਨ ਨੇ ਮੁਟਿਆਰਾਂ ਦੇ ਵਾਰਡਰੌਬ ’ਚ ਆਪਣੀ ਖ਼ਾਸ ਜਗ੍ਹਾ ਬਣਾ ਲਈ ਹੈ। ਖ਼ਾਸ ਤੌਰ ’ਤੇ ਬਿੱਗ ਫਲਾਵਰ ਡਿਜ਼ਾਈਨ ਵਾਲੇ ਗਾਊਨ, ਜਿਨ੍ਹਾਂ ’ਤੇ 3ਡੀ ਗੁਲਾਬ ਦੇ ਵੱਡੇ ਜਾਂ ਜਿਆਦਾ ਫੁੱਲਾਂ ਦੀ ਸਜਾਵਟ ਹੁੰਦੀ ਹੈ, ਮੁਟਿਆਰਾਂ ਨੂੰ ਬਹੁਤ ਪਸੰਦ ਆ ਰਹੇ ਹਨ। ਇਹ ਗਊਨ ਨਾ ਸਿਰਫ਼ ਸਟਾਈਲਿਸ਼ ਅਤੇ ਮਾਡਰਨ ਲੁਕ ਦਿੰਦੇ ਹਨ ਸਗੋਂ ਹਰ ਮੌਕੇ ’ਤੇ ਮੁਟਿਆਰਾਂ ਨੂੰ ਆਕਰਸ਼ਕ ਤੇ ਫ਼ੈਸ਼ਨੇਬਲ ਬਣਾਉਂਦੇ ਹਨ।
3ਡੀ ਬਿੱਗ ਰੋਜ਼ ਵੈਸਟਰਨ ਗਾਊਨ ਆਪਣੇ ਅਨੋਖੇ ਡਿਜ਼ਾਈਨ ਤੇ ਬੋਲਡ ਸਟਾਈਲ ਕਾਰਨ ਮੁਟਿਆਰਾਂ ਦੀ ਪਹਿਲੀ ਪਸੰਦ ਬਣ ਚੁੱਕੇ ਹਨ। ਇਹ ਗਾਊਨ ਵੱਖ-ਵੱਖ ਸਟਾਈਲ ਜਿਵੇਂ ਵਨ-ਸ਼ੋਲਡਰ, ਆਫ਼-ਸ਼ੋਲਡਰ, ਹਾਈਨੈੱਕ, ਸਵੀਟਹਾਰਟ ਨੈੱਕ, ਸਕਵੇਅਰ ਨੈੱਕ, ਫੁੱਲ ਸਲੀਵਸ, ਹਾਫ਼ ਸਲੀਵਸ ਤੇ ਸਲੀਵਲੈਸ ’ਚ ਉਪਲਬਧ ਹਨ, ਜੋ ਹਰ ਮੁਟਿਆਰ ਦੀ ਪਸੰਦ ਨੂੰ ਪੂਰਾ ਕਰਦੇ ਹਨ। ਜ਼ਿਆਦਾਤਰ ਗਾਊਨ ਬੌਡੀਕੋਨ ਸਟਾਈਲ ’ਚ ਆਉਂਦ ੇ ਹਨ। ਕੁਝ ਗਾਊਨ ਸਾਈਡ ਕੱਟ ਜਾਂ ਮਿਡਲ ਕੱਟ ਡਿਜ਼ਾਈਨ ’ਚ ਆਉਂਦੇ ਹਨ, ਜੋ ਇਨ੍ਹਾਂ ਨੂੰ ਸਟਾਈਲਿਸ਼ ਹੋਣ ਦੇ ਨਾਲ-ਨਾਲ ਕੰਫਰਟੇਬਲ ਵੀ ਬਣਾਉਂਦੇ ਹਨ। ਇਹ ਗਾਊਨ ਮੈਕਸੀ ਸਟਾਈਲ, ਮਿੱਡੀ ਡਰੈੱਸ ਤੇ ਹਾਈ-ਲੋਅ ਡਿਜ਼ਾਈਨਾਂ ’ਚ ਉਪਲਬਧ ਹਨ। ਜੋ ਵੱੱਖ-ਵੱੱਖ ਮੌਕਿਆਂ ’ਤੇ ਉਪਯੁਕਤ ਹਨ। ਇਨ੍ਹਾਂ ’ ਚ ਮੁਟਿਆਰਾਂ ਰੈੱਡ, ਬਲਿਊ, ਪਿੰਕ ਤੇ ਵ੍ਹਾਈਟ ਵਰਗੇ ਰੰਗਾਂ ਨੂੰ ਖ਼ੂਬ ਪਸੰਦ ਕਰ ਰਹੀਆਂ ਹਨ। ਇਸ ਤੋਂ ਇਲਾਵਾ ਪੋਸਟਲ ਸ਼ੇਡਜ਼ ਜਿਵੇਂ ਲੈਵੇਂਡਰ, ਮਿੰਟ ਗ੍ਰੀਨ ਤੇ ਬਲੱਸ਼ ਪਿੰਕ ਵੀ ਡੇ-ਟਾਈਮ ਈਵੈਂਟਸ ਲਈ ਪਸੰਦ ਕੀਤੇ ਜਾ ਰਹੇ ਹਨ।
ਕਾਲਜ ਫੇਅਰਵੈੱਲ, ਫ੍ਰੈਸ਼ਰਜ਼ ਪਾਰਟੀ ਜਾਂ ਫਰੈਂਡਸ ਨਾਈਟ-ਆਊਟ ਲਈ ਇਹ ਗਾਊਨ ਪਹਿਲੀ ਪਸੰਦ ਹਨ। ਬਰਥ ਡੇਅ ਪਾਰਟੀਆਂ ਜਾਂ ਐਨਵਰਸਰੀ ਸੈਲੀਬ੍ਰੇਸ਼ੰਨਸ ਵਿਚ ਇਹ ਗਾਊਨ ਮੁਟਿਆਰਾਂ ਨੂੰ ਸਟਾਈਲਿਸ਼ ਤੇ ਯੂਨੀਕ ਲੁਕ ਦਿੰਦੇ ਹਨ। 3ਡੀ ਫੁੱਲਾਂ ਕਾਰਨ ਗਾਊਨ ਪਹਿਲਾਂ ਤੋਂ ਹੀ ਜ਼ਿਆਦਾ ਆਕਰਸ਼ਕ ਹੁੰਦਾ ਹੈ, ਇਸ ਲਈ ਮਿਨੀਮਲ ਜਿਊਲਰੀ ਵਰਗੇ ਡਾਇਮੰਡ ਸਟਡਸ, ਹੂਪ ਈਅਰਰਿੰਗਸ ਜਾਂ ਡੈਲੀਕੇਟ ਨੈੱਕਪੀਸ ਵੀ ਮੁਟਿਆਰਾਂ ਦੀ ਲੁਕ ਨੂੰ ਕੰਪਲੀਟ ਕਰਦੇ ਹਨ। ਫੁੱਟਵੀਅਰ ਵਿਚ ਪੁਆਇੰਟਿਡ-ਟੋ ਹੀਲਸ, ਸਟਿਲੇਟੋਜ ਜਾਂ ਮੈਟਾਲਿਕ ਸੈਂਡਲਜ਼ ਗਾਊਨ ਨਾਲ ਖੂਬਸੂਰਤ ਲੱਗਦੇ ਹਨ। ਕੱਟ ਡਿਜ਼ਾਈਨ ਵਾਲੇ ਗਾਊਨ ਨਾਲ ਮੁਟਿਆਰਾਂ ਨੂੰ ਜ਼ਿਆਦਾਤਰ ਹਾਈ ਹੀਲਸ ਪਹਿਨੇ ਦੇਖਿਆ ਜਾ ਸਕਦਾ ਹ।
ਹੇਅਰ ਸਟਾਈਲ ਵਿਚ ਸਾਫਟ ਕਲਰਸ, ਮੇਸੀ ਬਨ ਜਾਂ ਸਲੀਕ ਪੋਨੀਟੇਲ ਮੁਟਿਆਰਾਂ ਨੂੰ ਮਾਡਰਨ ਲੁਕ ਦਿੰਦੇ ਹਨ। ਮੇਕਅੱਪ ਵਿਚ ਸਮੋਕੀ ਆਈਜ਼, ਵਿੰਗਡ ਆਈਲਾਈਨਰ ਅਤੇ ਨਿਊਡ ਲਿਪਸ ਗਾਊਨ ਨਾਲ ਪਰਫੈਕਟ ਲੱਗਦੇ ਹਨ। ਅਸੈੱਸਰੀਜ਼ ਵਿਚ ਗੋਲਡਨ ਜਾਂ ਸਿਲਵਰ ਕਲਚ, ਬੈਗ ਅਤੇ ਬੈਲਟ ਆਦਿ ਗਾਊਨ ਨਾਲ ਸਟਾਈਲਿਸ਼ ਲੱਗਦੇ ਹਨ।