ਭਾਰ ਘਟਾਉਣ ਦੇ ਨਾਲ-ਨਾਲ ਇਮਿਊਨਿਟੀ ਨੂੰ ਵੀ ਮਜ਼ਬੂਤ ਬਣਾਉਂਦੈ ''ਚੀਕੂ'', ਜਾਣੋ ਅਣਗਣਿਤ ਫ਼ਾਇਦੇ
Wednesday, Jan 03, 2024 - 02:36 PM (IST)
ਨਵੀਂ ਦਿੱਲੀ- ਚੀਕੂ ਅਜਿਹਾ ਫਲ ਹੈ, ਜਿਸ ਨੂੰ ਗਰਮੀ ਅਤੇ ਸਰਦੀ ਦੋਹਾਂ ਮੌਸਮਾਂ 'ਚ ਅਸੀਂ ਖਾ ਸਕਦੇ ਹਾਂ। ਚੀਕੂ ਸੁਆਦ ਹੋਣ ਦੇ ਨਾਲ-ਨਾਲ ਸਰੀਰ ਲਈ ਫਾਇਦੇਮੰਦ ਵੀ ਹੈ। ਇਸ 'ਚ ਪ੍ਰੋਟੀਨ, ਕਾਰਬੋਹਾਈਡ੍ਰੇਟ, ਵਿਟਾਮਿਨ-ਏ, ਵਿਟਾਮਿਨ-ਸੀ ਅਤੇ ਆਇਰਨ ਵਰਗੇ ਪੋਸ਼ਟਿਕ ਤੱਤ ਪਾਏ ਜਾਂਦੇ ਹਨ। ਇਹ ਇਕ ਕੁਦਰਤੀ ਐਂਟੀ-ਆਕਸੀਡੈਂਟ ਫਲ ਵੀ ਹੈ। ਇਸ ’ਚ ਗਲੂਕੋਜ਼ ਵੀ ਹੁੰਦਾ ਹੈ। ਗਰਭਵਤੀ ਔਰਤਾਂ ਲਈ ਚੀਕੂ ਬਹੁਤ ਫਾਇਦੇਮੰਦ ਹੈ। ਦਿਲ ਦੀ ਬੀਮਾਰੀ ਅਤੇ ਕੈਂਸਰ ਤੋਂ ਬਚਣ ਲਈ ਚੀਕੂ ਦੀ ਵਰਤੋਂ ਕਰਨਾ ਲਾਭਦਾਇਕ ਹੈ। ਇਹ ਫਲ ਆਸਾਨੀ ਨਾਲ ਪਚਣ ਵਾਲਾ ਫ਼ਲ ਹੈ। ਇਸ 'ਚ ਪ੍ਰੋਟੀਨ, ਆਇਰਨ, ਕੈਲਸ਼ੀਅਮ, ਵਿਟਾਮਿਨ ਬੀ, ਵਿਟਾਮਿਨ ਸੀ, ਪੋਟਾਸ਼ੀਅਮ ਅਤੇ ਫਾਈਬਰ ਪਾਏ ਜਾਂਦੇ ਹਨ। ਚੀਕੂ ’ਚ ਵਿਟਾਮਿਨਜ਼ ਤੋਂ ਲੈ ਕੇ ਐਂਟੀ-ਆਕਸੀਡੈਂਟ ਹੁੰਦੇ ਹਨ, ਜੋ ਚਮੜੀ ਨੂੰ ਸਾਫ, ਖੂਬਸੂਰਤ ਅਤੇ ਤੰਦਰੁਸਤ ਰੱਖਦੇ ਹਨ। ਇਸ ਦਾ ਸੇਵਨ ਕਰਨ ਨਾਲ ਮੌਸਮੀ ਬੀਮਾਰੀਆਂ ਦਾ ਖ਼ਤਰਾ ਘੱਟ ਹੋ ਜਾਂਦਾ ਹੈ। ਤਾਂ ਆਓ ਅੱਜ ਤੁਹਾਨੂੰ ਇਸ ਆਰਟੀਕਲ ਦੇ ਜ਼ਰੀਏ ਦੱਸਦੇ ਹਾਂ ਕਿ ਚੀਕੂ ਖਾਣ ਦੇ ਕੀ-ਕੀ ਫ਼ਾਇਦੇ ਹਨ -
ਭਾਰ ਘਟਾਉਣ 'ਚ ਮਦਦਗਾਰ
ਇਸ 'ਚ ਫਾਈਬਰ ਦੀ ਭਰਪੂਰ ਮਾਤਰਾ ਹੁੰਦੀ ਹੈ। ਸਾਪੋਤੇ ਦਾ ਸੇਵਨ ਕਰਨ ਨਾਲ ਢਿੱਡ ਲੰਬੇ ਸਮੇਂ ਤੱਕ ਭਰਿਆ ਰਹਿੰਦਾ ਹੈ। ਸਪੋਟਾ ਖਾਣ ਨਾਲ ਮੈਟਾਬੋਲਿਜ਼ਮ ਦਾ ਪੱਧਰ ਵਧਦਾ ਹੈ ਅਤੇ ਭਾਰ ਘੱਟ ਕਰਨ 'ਚ ਮਦਦ ਮਿਲਦੀ ਹੈ।
ਗਰਭ ਅਵਸਥਾ ਦੌਰਾਨ ਲਾਭਕਾਰੀ
ਚੀਕੂ 'ਚ ਕਾਰਬੋਹਾਈਡ੍ਰੇਟਸ ਅਤੇ ਹੋਰ ਲੋੜੀਂਦੇ ਪੋਸ਼ਕ ਤੱਤ ਪਾਏ ਜਾਂਦੇ ਹਨ, ਜਿਸ ਕਾਰਨ ਇਹ ਗਰਭਵਤੀ ਔਰਤਾਂ ਅਤੇ ਦੁੱਧ ਪਿਲਾਉਣ ਵਾਲੀਆਂ ਮਾਵਾਂ ਲਈ ਲਾਭਕਾਰੀ ਹੁੰਦਾ ਹੈ।
ਦਸਤ ਤੋਂ ਰਾਹਤ
ਚੀਕੂ 'ਚ ਐਂਟੀ-ਡਾਇਰੀਅਲ ਗੁਣ ਹੁੰਦੇ ਹਨ। ਪਾਣੀ 'ਚ ਚੀਕੂ ਨੂੰ ਉਬਾਲ ਕੇ ਬਣਾਏ ਗਏ ਕਾੜ੍ਹੇ ਨੂੰ ਪੀਣ ਨਾਲ ਦਸਤ ਤੋਂ ਰਾਹਤ ਮਿਲਦੀ ਹੈ। ਇਹ ਬਵਾਸੀਰ ਅਤੇ ਪੇਚਿਸ਼ ਤੋਂ ਵੀ ਰਾਹਤ ਦਿੰਦਾ ਹੈ।
ਗੁਰਦੇ ਦੀ ਪੱਥਰੀ
ਚੀਕੂ ਦੇ ਬੀਜ ਨੂੰ ਪੀਸ ਕੇ ਖਾਣ ਨਾਲ ਗੁਰਦੇ ਦੀ ਪੱਥਰੀ ਪੇਸ਼ਾਬ ਰਾਹੀਂ ਬਾਹਰ ਨਿਕਲ ਜਾਂਦੀ ਹੈ। ਇਸ ਦੇ ਨਾਲ ਹੀ ਇਹ ਗੁਰਦੇ ਦੀਆਂ ਬੀਮਾਰੀਆਂ ਤੋਂ ਵੀ ਬਚਾਉਂਦਾ ਹੈ।
ਦਿਮਾਗ ਨੂੰ ਸ਼ਾਂਤ ਰੱਖੇ
ਚੀਕੂ ਦਿਮਾਗ ਨੂੰ ਸ਼ਾਂਤ ਰੱਖਣ 'ਚ ਮਦਦ ਕਰਦਾ ਹੈ। ਇਹ ਦਿਮਾਗ ਦੀਆਂ ਨਾੜੀਆਂ ਨੂੰ ਸ਼ਾਂਤ ਅਤੇ ਤਣਾਅ ਨੂੰ ਘੱਟ ਕਰਦਾ ਹੈ। ਇਸ ਤੋਂ ਇਲਾਵਾ ਚੀਕੂ ਅਨੀਂਦਰਾ, ਚਿੰਤਾ ਅਤੇ ਅਵਸਾਦ ਤੋਂ ਪੀੜਤ ਵਿਅਕਤੀਆਂ ਲਈ ਵੀ ਲਾਭਕਾਰੀ ਹੁੰਦਾ ਹੈ।
ਵਾਲਾਂ ਨੂੰ ਮਜ਼ਬੂਤ
ਚੀਕੂ ਖਾਣ ਨਾਲ ਵਾਲ ਮਜ਼ਬੂਤ ਹੁੰਦੇ ਹਨ। ਇਸ ਨਾਲ ਵਾਲਾਂ ਦਾ ਟੁੱਟਣਾ ਅਤੇ ਝੜਨਾ ਬੰਦ ਹੋ ਜਾਂਦਾ ਹੈ। ਇਸ ਤੋਂ ਇਲਾਵਾ ਚੀਕੂ ਦੇ ਬੀਜ਼ਾਂ ਤੋਂ ਕੱਢਿਆ ਤੇਲ ਸਿਰ ''ਤੇ ਲਗਾਉਣ ਨਾਲ ਵਾਲ ਨਰਮ ਅਤੇ ਖੂਬਸੂਰਤ ਹੋ ਜਾਂਦੇ ਹਨ।
ਅੱਖਾਂ ਲਈ ਫ਼ਾਇਦੇਮੰਦ
ਚੀਕੂ 'ਚ ਵਿਟਾਮਿਨ-ਏ ਪਾਇਆ ਜਾਂਦਾ ਹੈ, ਜੋ ਅੱਖਾਂ ਲਈ ਲਾਭਦਾਇਕ ਹੈ। ਚੀਕੂ ਖਾਣ ਨਾਲ ਅੱਖਾਂ ਦੀਆਂ ਬੀਮਾਰੀਆਂ ਦੂਰ ਹੁੰਦੀਆਂ ਹਨ।
ਚਮੜੀ ਲਈ ਜ਼ਰੂਰੀ
ਚੀਕੂ 'ਚ ਵਿਟਾਮਿਨ-ਈ ਅਤੇ ਐਂਟੀ-ਆਕਸੀਡੈਂਟ ਜ਼ਿਆਦਾ ਮਾਤਰਾ 'ਚ ਪਾਇਆ ਜਾਂਦਾ ਹੈ, ਜੋ ਸਾਡੀ ਚਮੜੀ ਦੇ ਲਈ ਜ਼ਰੂਰੀ ਹੈ। ਚੀਕੂ ਖਾਣ ਨਾਲ ਚਮੜੀ ਖੂਬਸੂਰਤ ਅਤੇ ਕੋਮਲ ਹੁੰਦੀ ਹੈ। ਇਸ ਦੇ ਵਰਤੋਂ ਨਾਲ ਚਿਹਰੇ ''ਤੇ ਦਾਗ਼-ਧੱਬੇ ਵੀ ਖ਼ਤਮ ਹੋ ਜਾਂਦੇ ਹਨ।
ਊਰਜਾ ਦਾ ਸਰੋਤ
ਚੀਕੂ 'ਚ ਗਲੂਕੋਜ਼ ਕਾਫੀ ਮਾਤਰਾ 'ਚ ਹੁੰਦਾ ਹੈ, ਜੋ ਸਰੀਰ ਨੂੰ ਊਰਜਾ ਪ੍ਰਦਾਨ ਕਰਦਾ ਹੈ। ਜੋ ਲੋਕ ਰੋਜ਼ਾਨਾ ਕਸਰਤ ਕਰਦੇ ਹਨ, ਉਨ੍ਹਾਂ ਨੂੰ ਊਰਜਾ ਦੀ ਜਿਆਦਾ ਲੋੜ ਹੁੰਦੀ ਹੈ। ਇਸ ਲਈ ਅਜਿਹੇ ਲੋਕਾਂ ਨੂੰ ਰੋਜ਼ਾਨਾ ਚੀਕੂ ਖਾਣੇ ਚਾਹੀਦੇ ਹਨ।
ਐਂਟੀ-ਇੰਫਲੇਮੇਟਰੀ ਏਜੰਟ
ਚੀਕੂ 'ਚ ਟੇਨਿਨ ਦੀ ਚੰਗੀ ਮਾਤਰਾ ਪਾਈ ਜਾਂਦੀ ਹੈ, ਜਿਸ ਕਾਰਨ ਇਹ ਵਧੀਆ ਐਂਟੀ-ਇੰਫਲੇਮੇਟਰੀ ਏਜੰਟ ਹੈ। ਦੂਜੇ ਸ਼ਬਦਾਂ 'ਚ ਇਹ ਕਬਜ਼, ਦਸਤ ਅਤੇ ਅਨੀਮੀਆ ਵਰਗੀਆਂ ਬੀਮਾਰੀਆਂ ਤੋਂ ਬਚਾਉਂਦਾ ਹੈ। ਇਹ ਦਿਲ ਅਤੇ ਗੁਰਦੇ ਦੀਆਂ ਬੀਮਾਰੀਆਂ ਤੋਂ ਵੀ ਬਚਾਉਂਦਾ ਹੈ।
ਕੈਂਸਰ
ਚੀਕੂ 'ਚ ਵਿਟਾਮਿਨ-ਏ, ਵਿਟਾਮਿਨ-ਬੀ, ਐਂਟੀ-ਆਕਸੀਡੈਂਟ, ਫਾਈਬਰ ਅਤੇ ਹੋਰ ਪੋਸ਼ਕ ਤੱਤ ਪਾਏ ਜਾਂਦੇ ਹਨ, ਜੋ ਕੈਂਸਰ ਤੋਂ ਬਚਾਉਂਦੇ ਹਨ।
ਹੱਡੀਆਂ ਲਈ ਗੁਣਕਾਰੀ
ਚੀਕੂ 'ਚ ਕੈਲਸ਼ੀਅਮ, ਫਾਸਫੋਰਸ ਅਤੇ ਆਇਰਨ ਦੀ ਮਾਤਰਾ ਜਿਆਦਾ ਪਾਈ ਜਾਂਦੀ ਹੈ, ਜੋ ਹੱਡੀਆਂ ਲਈ ਲੋੜੀਂਦੀ ਹੈ। ਚੀਕੂ ਦੀ ਵਰਤੋਂ ਹੱਡੀਆਂ ਦੇ ਵਾਧੇ ਅਤੇ ਮਜ਼ਬੂਤੀ ਲਈ ਕਰਨਾ ਬਹੁਤ ਸਹੀ ਹੈ।