ਸਕੂਲਾਂ ’ਚ ਕੰਪਿਊਟਰ ਸਾਇੰਸ ਹੁਣ ਬਣੇਗਾ ਮਜ਼ਬੂਤ ਵਿਸ਼ਾ, ਪੀ. ਐੱਸ. ਈ. ਬੀ. ਕਰੇਗਾ ਮੁਲਾਂਕਣ
Wednesday, Nov 19, 2025 - 08:48 AM (IST)
ਲੁਧਿਆਣਾ (ਵਿੱਕੀ) : ਅੱਜ ਦੇ ਸਮੇਂ ਵਿਚ ਕੰਪਿਊਟਰ ਅਤੇ ਡਿਜ਼ੀਟਲ ਸਾਖਰਤਾ ਦੀ ਵਧਦੀ ਲੋੜ ਨੂੰ ਦੇਖਦੇ ਹੋਏ ਪੰਜਾਬ ਸਕੂਲ ਸਿੱਖਿਆ ਬੋਰਡ ਨੇ ਕੰਪਿਊਟਰ ਸਾਇਸ ਵਿਸ਼ੇ ਦੀ ਪੜ੍ਹਾਈ ਅਤੇ ਮੁੱਲਾਂਕਣ ’ਚ ਵੱਡਾ ਸੁਧਾਰ ਲਾਗੂ ਕਰਨ ਦਾ ਫੈਸਲਾ ਲਿਆ ਹੈ। ਇਹ ਫੈਸਲਾ ਚੇਅਰਮੈਨ ਡਾ. ਅਮਰਪਾਲ ਸਿੰਘ ਦੀ ਅਗਵਾਈ ਵਿਚ ਹੋਈ ਅਕੈਡਮਿਕ ਕੌਂਸਲ ਦੀ ਬੈਠਕ ਵਿਚ ਲਿਆ ਗਿਆ। 6ਵੀਂ ਕਲਾਸ ਤੋਂ ਕੰਪਿਊਟਰ ਸਾਇੰਸ ਪਹਿਲਾਂ ਹੀ ਜ਼ਰੂਰੀ ਵਿਸ਼ਾ ਹੈ ਪਰ ਹੁਣ ਤੱਕ ਇਹ ਕੇਵਲ ਗ੍ਰੇਡਿੰਗ ਆਧਾਰਿਤ ਸੀ, ਜਿਸ ਕਾਰਨ ਇਸ ਦੇ ਅੰਕ ਵਿਦਿਆਰਥੀਆਂ ਦੇ ਕੁੱਲ ਪ੍ਰਦਰਸ਼ਨ ਨੂੰ ਸਹੀ ਰੂਪ ’ਚ ਨਹੀਂ ਦਰਸਾ ਪਾਉਂਦੇ ਸਨ।
ਇਹ ਵੀ ਪੜ੍ਹੋ : ਗੁਰਦੁਆਰਾ ਸਾਹਿਬ 'ਚ ਵੱਡੀ ਘਟਨਾ! ਗਾਤਰੇ 'ਚੋਂ ਸ੍ਰੀ ਸਾਹਿਬ ਕੱਢ ਕੇ...
ਹੁਣ ਬੋਰਡ ਨੇ ਸਪੱਸ਼ਟ ਕੀਤਾ ਹੈ ਕਿ ਕੰਪਿਊਟਰ ਸਾਇੰਸ ਵਿਸ਼ੇ ਦੀ ਕਲਾਸ 10 ਅਤੇ 12 ਦੀ ਪ੍ਰੀਖਿਆ ਦਾ ਪ੍ਰਸ਼ਨ-ਪੱਤਰ ਅਤੇ ਮੁੱਲਾਂਕਣ ਸਿੱਧਾ ਬੋਰਡ ਪੱਧਰ ’ਤੇ ਕੀਤਾ ਜਾਵੇਗਾ। ਪਹਿਲਾਂ ਇਹ ਪ੍ਰਕਿਰਿਆ ਸਕੂਲ ਪੱਧਰ ’ਤੇ ਹੁੰਦੀ ਸੀ। ਨਾਲ ਹੀ ਪ੍ਰੈਕਟੀਕਲ ਪ੍ਰੀਖਿਆ ਵੀ ਹੁਣ ਬਾਹਰੀ ਪ੍ਰੀਖਕ ਵਲੋਂ ਲਈ ਜਾਵੇਗੀ, ਤਾਂ ਕਿ ਪ੍ਰੀਖਿਆ ਪ੍ਰਕਿਰਿਆ ਜ਼ਿਆਦਾ ਪਾਰਦਰਸ਼ੀ ਅਤੇ ਉੱਚ ਪੱਧਰ ਦੀ ਹੋ ਸਕੇ। ਬੋਰਡ ਦਾ ਮੰਨਣਾ ਹੈ ਕਿ ਇਸ ਬਦਲਾਅ ਨਾਲ ਵਿਦਿਆਰਥੀਆਂ ਅਤੇ ਅਧਿਆਪਕਾਂ ਦਾ ਫੋਕਸ ਡਿਜ਼ੀਟਾਲਾਈਜ਼ੇਸ਼ਨ ਦੀ ਅਸਲ ਵਰਤੋਂ ਅਤੇ ਉਸ ਨਾਲ ਜੁੜੇ ਕੌਸ਼ਲਾਂ ’ਤੇ ਵਧੇਗਾ, ਜੋ ਰੋਜ਼ਾਨਾ ਦੀ ਜ਼ਿੰਦਗੀ ਦੇ ਨਾਲ-ਨਾਲ ਭਵਿੱਖ ਵਿਚ ਰੋਜ਼ਗਾਰ ਹਾਸਲ ਕਰਨ ਲਈ ਵੀ ਜ਼ਰੂਰੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
