ਗ੍ਰਹਿ ਮੰਤਰੀ ਨਾਲ ਮੀਟਿੰਗ ਤੋਂ ਬਾਅਦ ਬੋਲੇ CM ਮਾਨ, ਜਿਹੜਾ ਆਉਂਦਾ ਪੰਜਾਬ ਨੂੰ ਲੁੱਟਣ ਲੱਗ ਜਾਂਦਾ

Tuesday, Nov 18, 2025 - 01:30 PM (IST)

ਗ੍ਰਹਿ ਮੰਤਰੀ ਨਾਲ ਮੀਟਿੰਗ ਤੋਂ ਬਾਅਦ ਬੋਲੇ CM ਮਾਨ, ਜਿਹੜਾ ਆਉਂਦਾ ਪੰਜਾਬ ਨੂੰ ਲੁੱਟਣ ਲੱਗ ਜਾਂਦਾ

ਨਵੀਂ ਦਿੱਲੀ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਨੌਰਥ ਜ਼ੋਨਲ ਕੌਂਸਲ ਦੀ ਮੀਟਿੰਗ ਤੋਂ ਬਾਅਦ ਪ੍ਰੈਸ ਕਾਨਫਰੰਸ ਕਰਦੇ ਹੋਏ ਕਈ ਅਹਿਮ ਗੱਲਾਂ ਦਾ ਜ਼ਿਕਰ ਕੀਤਾ। ਮੁੱਖ ਮੰਤਰੀ ਮਾਨ ਨੇ ਕਿਹਾ ਕਿ ਇਸ ਮੀਟਿੰਗ ਵਿਚ ਵੱਖ-ਵੱਖ ਸੂਬਿਆਂ ਨੇ ਅੰਤਰ-ਰਾਜੀ ਵਿਵਾਦਾਂ 'ਤੇ ਆਪੋ-ਆਪਣੇ ਪੱਖ ਪੇਸ਼ ਕੀਤੇ, ਜਦਕਿ ਮੈਂ ਆਪਣੇ ਸੂਬੇ ਦੇ ਮੁੱਦੇ ਉਹਨਾਂ ਸਾਹਮਣੇ ਰੱਖੇ। ਇਸ ਮੌਕੇ ਪੰਜਾਬ ਦੇ ਪਾਣੀਆਂ ਦਾ ਮੁੱਦਾ ਚੁੱਕਿਆ ਗਿਆ। ਮੈਂ ਗ੍ਰਹਿ ਮੰਤਰੀ ਨੂੰ ਕਿਹਾ ਕਿ ਜਿਹੜਾ ਵੀ ਆਉਂਦਾ ਪੰਜਾਬ ਸਾਨੂੰ ਇਹ ਦੇਵੇ, ਪੰਜਾਬ ਸਾਨੂੰ ਉਹ ਦੇਵੇ। ਸਾਰੇ ਪੰਜਾਬ ਨੂੰ ਚੁੰਡਣ ਲਗੇ ਹੋਏ ਹਨ। 

ਪੜ੍ਹੋ ਇਹ ਵੀ : 20 ਸਾਲਾਂ ਤੱਕ ਨਹੀਂ ਮਿਲੇਗੀ PR! ਯੂਕੇ ਸਰਕਾਰ ਦਾ ਪ੍ਰਵਾਸੀਆਂ ਨੂੰ ਵੱਡਾ ਝਟਕਾ

ਮੁੱਖ ਮੰਤਰੀ ਮਾਨ ਨੇ ਕਿਹਾ ਕਿ ਕੋਈ ਕਹਿੰਦਾ ਸਾਨੂੰ ਹੈੱਡ ਵਰਕਸ ਦਾ ਕੰਟਰੋਲ ਦੇ ਦਿਓ, ਕੋਈ ਕਹਿੰਦਾ ਸਾਨੂੰ SYL ਦੇ ਦਿਓ, ਕੋਈ ਚੰਡੀਗੜ੍ਹ ਮੰਗ ਰਿਹਾ, ਕੋਈ ਬਿਜਲੀ ਵਿਚੋਂ ਹਿੱਸਾ ਦਿਓ। ਚੰਡੀਗੜ੍ਹ ਕਹਿੰਦਾ ਯੂਨੀਵਰਸਿਟੀ ਸਾਨੂੰ ਦੇ ਦਿਓ, ਸੈਂਟਰ ਕਹਿੰਦਾ BBMB ਦੇ ਦਿਓ। ਉਹਨਾਂ ਕਿਹਾ ਕਿ ਜਦੋਂ ਅਸੀਂ ਕੁਝ ਕਹਿੰਦੇ ਹਾਂ ਕਿ ਸਾਨੂੰ ਕੁਝ ਦੇ ਦਿਓ, 1600 ਕਰੋੜ ਰੁਪਏ ਦੇ ਦਿਓ ਤਾਂ ਉਹ ਤੁਸੀਂ ਸਾਨੂੰ ਦਿੱਤਾ ਨਹੀਂ। ਜਿਹੜਾ ਆਉਂਦਾ ਉਹ ਇਹੀ ਕਹਿੰਦਾ ਪੰਜਾਬ ਸਾਡਾ ਵੱਡਾ ਭਰਾ ਹੈ...! ਮੁੱਖ ਮੰਤਰੀ ਮਾਨ ਨੇ ਕਿਹਾ ਕਿ ਵੱਡੇ ਭਰਾ ਤੋਂ ਲੈਂਦੇ ਹੋਏ ਵੱਡੇ ਨੂੰ ਉਜਾੜ ਨਾ ਦੇਣਾ। ਪਤਾ ਲੱਗੇ ਕਿ ਛੋਟੇ ਭਰਾ ਵੱਸ ਗਏ ਅਤੇ ਵੱਡਾ ਉਜੜ ਗਿਆ। ਮੀਟਿੰਗਾਂ ਦੌਰਾਨ ਪੁਰਾਣੇ ਸਾਲਾਂ ਦੀਆਂ ਗੱਲਾਂ ਕਰਨੀਆਂ ਸ਼ੁਰੂ ਕਰ ਦਿੰਦੇ ਹਨ। 

ਪੜ੍ਹੋ ਇਹ ਵੀ : Airport 'ਤੇ ਕਸਟਮ ਵਿਭਾਗ ਦੀ ਵੱਡੀ ਕਾਰਵਾਈ! ਸ਼ਾਰਜਾਹ ਤੋਂ ਆਏ ਯਾਤਰੀ ਤੋਂ 1.55 ਕਰੋੜ ਦਾ ਸੋਨਾ ਬਰਾਮਦ

ਕਾਲਜਾਂ ਦਾ ਮੁੱਦਾ
ਮੁੱਖ ਮੰਤਰੀ ਮਾਨ ਨੇ ਕਿਹਾ ਕਿ ਹਰਿਆਣਾ ਨੇ ਕਾਲਜਾਂ ਨੂੰ ਪੀਯੂ ਵਿਚ ਮਿਲਾਉਣ ਦੀ ਮੰਗ ਰੱਖੀ ਹੈ, ਜਿਸ ਨੂੰ ਅਸੀਂ ਰੱਦ ਕਰ ਦਿੱਤਾ। ਇਹਨਾਂ ਕਾਲਜਾਂ ਦੀ ਮਿਆਦ ਸਮਾਂ ਖ਼ਤਮ ਹੋ ਗਈ ਹੈ ਅਤੇ ਹੁਣ ਇਹ ਪੰਜਾਬ ਵਿਚ ਸ਼ਾਮਲ ਹੋਣ ਦੀ ਕੋਸ਼ਿਸ਼ ਕਰ ਰਹੇ ਹਨ। ਕੁਰੂਕਸ਼ੇਤਰ ਯੂਨੀਵਰਸਿਟੀ ਦੀ ਰੈਂਕਿੰਗ A+ ਹੈ ਅਤੇ A+ ਵਾਲੀ ਯੂਨੀਵਰਸਿਟੀ ਤੋਂ ਕਾਲਜ ਕਿਉਂ ਕੱਢ ਰਹੇ ਹਨ। ਇਹ ਸੈਨੇਟ ਅਤੇ ਸਿੰਡੀਕੇਟ 'ਤੇ ਕਬਜ਼ਾ ਕਰਨਾ ਚਾਹੁੰਦੇ ਹਨ। ਇਸ ਮੁੱਦੇ ਨੂੰ ਲੈ ਕੇ ਵਿਦਿਆਰਥੀਆਂ ਨੇ ਕਾਲਜ ਵਿਚ ਜ਼ੋਰਦਾਰ ਪ੍ਰਦਰਸ਼ਨ ਕੀਤਾ, ਜਿਸ ਨੂੰ ਦੇਖਦੇ ਹੋਏ ਇਨ੍ਹਾਂ ਨੇ ਨੋਟਿਸ ਵਾਪਸ ਲੈ ਲਿਆ ਪਰ ਉਸ ਵਿਚ ਕਿਸੇ ਗੱਲ ਦੀ ਕੋਈ ਸਪਸ਼ਟਤਾ ਨਹੀਂ ਦਿੱਤੀ। ਬੱਚਿਆਂ ਦੇ ਪੇਪਰ ਨੇੜੇ ਆ ਰਹੇ ਹਨ, ਇਸ ਨਾਲ ਉਹਨਾਂ ਦੀ ਪੜ੍ਹਾਈ ਖ਼ਰਾਬ ਹੋ ਰਹੀ ਹੈ। 

ਪੜ੍ਹੋ ਇਹ ਵੀ : ਚੋਣ ਨਤੀਜਿਆਂ ਦੀ ਬਹਿਸ ਨੇ ਧਾਰਿਆ ਖੂਨੀ ਰੂਪ, 2 ਭਰਾਵਾਂ ਨੇ ਇੰਝ ਕੀਤਾ ਭਤੀਜੇ ਦਾ ਕਤਲ, ਕੰਬੀ ਰੂਹ

SYL ਦਾ ਮੁੱਦਾ
SYL ਦੇ ਮੁੱਦੇ 'ਤੇ ਬੋਲਦੇ ਹੋਏ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਸੁਪਰੀਟ ਕੋਰਟ ਨੇ ਕਿਹਾ ਤੁਸੀਂ ਆਪ ਹੀ ਇਸ ਦਾ ਹੱਲ ਦੱਸ ਦਿਓ। ਅਸੀਂ ਕਿਹਾ ਕਿ SYL ਨੂੰ YSL ਕਰ ਦਿਓ, ਯਾਨੀ ਸਤਲੁਜ ਯਮੁਨਾ ਲਿੰਕ ਦੀ ਥਾਂ ਯਮੁਨਾ ਸਤਲੁਜ ਲਿੰਕ ਕਰ ਦਿਓ। ਸਤਲੁਜ ਤਾਂ ਹੁਣ ਦਰਿਆ ਰਿਹਾ ਹੀ ਨਹੀਂ ਉਹ ਨਾਲਾ ਬਣ ਗਿਆ। ਹੜ੍ਹ ਕਾਰਨ ਪੰਜਾਬ ਨੂੰ ਬਹੁਤ ਸਾਰਾ ਨੁਕਸਾਨ ਹੋਇਆ ਪਰ ਤੁਸੀਂ ਸਾਨੂੰ 1600 ਕਰੋੜ ਰੁਪਏ ਨਹੀਂ ਦਿੱਤੇ। ਸੰਕਟ ਆਉਣ ਦੇ ਬਾਵਜੂਦ ਚਾਵਲ, ਕਣਕ, ਸਰੋਂ, ਦਾਲਾਂ, ਗੰਨਾ, ਸੂਰਜਮੁਖੀ ਸਾਡੇ ਤੋਂ ਲੈਣਾ ਹੈ ਪਰ ਜਦੋਂ ਅਸੀਂ ਮੰਗੀਏ ਤਾਂ ਪਾਣੀ ਨਹੀਂ ਹੈ। ਅਸੀਂ ਫਸਲਾਂ ਦੀ ਬਿਜਾਈ ਫੇਰ ਗਮਲੇ ਵਿਚ ਕਰੀਏ? ਫਸਲਾਂ ਉਗਾਉਣ ਲਈ ਪਾਣੀ ਦੀ ਜ਼ਰੂਰਤ ਪੈਂਦੀ ਹੈ। 

ਪੜ੍ਹੋ ਇਹ ਵੀ : ਰੂਹ ਕੰਬਾਊ ਹਾਦਸਾ: ਬੇਕਾਬੂ ਕਾਰ ਨੇ ਬਾਰਾਤੀਆਂ ਨੂੰ ਦਰੜਿਆ, 5 ਲੋਕਾਂ ਦੀ ਦਰਦਨਾਕ ਮੌਤ

ਰਾਵੀ-ਬਿਆਸ ਦਾ ਹਿੱਸਾ
ਇਹ ਰਾਵੀ-ਬਿਆਸ ਤੋਂ ਵੀ ਹਿੱਸਾ ਮੰਗ ਰਹੇ ਹਨ। ਰਾਵੀ-ਬਿਆਸ ਦਾ ਹਰਿਆਣਾ ਨਾਲ ਕੀ ਲੈਣਾ-ਦੇਣਾ ਹੈ? ਇਹ ਸਾਨੂੰ ਯਮੁਨਾ ਵਿਚੋਂ ਹਿੱਸਾ ਨਹੀਂ ਦੇ ਰਹੇ ਪਰ ਸਾਡੇ ਕੋਲੋ ਮੰਗ ਰਹੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ਮੈਨੂੰ ਇਹ ਨਹੀਂ ਪਤਾ ਲੱਗ ਰਿਹਾ ਕੀ ਸਾਡਾ ਦੁਸ਼ਮਣ ਦੇਸ਼ ਕਿਹੜਾ ਹੈ? ਇਕ ਪਾਸੇ ਪਾਕਿਸਤਾਨ, ਦੂਜੇ ਪਾਸੇ ਰਾਜਸਥਾਨ, ਫਿਰ ਹਿਮਾਚਲ, ਹਰਿਆਣਾ ਅਸੀਂ ਕੀ ਕਰੀਏ? ਸ਼ੁੱਕਰ ਰੱਬ ਦਾ ਅਜੇ ਜੰਮੂ-ਕਸ਼ਮੀਰ ਨੇ ਕੁਝ ਨਹੀਂ ਮੰਗਿਆ। ਮੁੱਖ ਮੰਤਰੀ ਨੇ ਕਿਹਾ ਕਿ ਜੇਕਰ ਸਾਡੇ ਕੋਲੋ ਤੇਲ ਅਤੇ ਕੋਲਾ ਹੁੰਦਾ ਤਾਂ ਤੁਸੀਂ ਉਹ ਵੀ ਸਾਡੇ ਕੋਲੋ ਮੰਗਣ ਆ ਜਾਣਾ ਸੀ। 

ਪੜ੍ਹੋ ਇਹ ਵੀ : 1 ਦਸੰਬਰ ਤੋਂ ਬਿਜਲੀ ਬਿੱਲ 'ਤੇ ਮਿਲੇਗੀ ਰਾਹਤ, ਯੋਗੀ ਸਰਕਾਰ ਨੇ ਕਰ 'ਤਾ ਇਹ ਵੱਡਾ ਐਲਾਨ


author

rajwinder kaur

Content Editor

Related News