ਨਾਜਾਇਜ਼ ਰੇਤ ਨਾਲ ਭਰ ਟਿੱਪਰ ਨੂੰ ਮਾਈਨਿੰਗ ਵਿਭਾਗ ਦੀ ਟੀਮ ਨੇ ਕੀਤਾ ਜ਼ਬਤ
Thursday, Nov 13, 2025 - 01:27 PM (IST)
ਲੁਧਿਆਣਾ (ਅਨਿਲ): ਥਾਣਾ ਮੇਹਰਬਾਨ ਦੀ ਪੁਲਸ ਨੇ ਨਾਜਾਇਜ਼ ਰੇਤ ਨਾਲ ਭਰਿਆ ਇਕ ਟਿੱਪਰ ਜ਼ਬਤ ਕੀਤਾ ਹੈ ਅਤੇ ਇਕ ਅਣਪਛਾਤੇ ਮੁਲਜ਼ਮ ਵਿਰੁੱਧ ਮਾਮਲਾ ਦਰਜ ਕਰ ਲਿਆ ਗਿਆ ਹੈ। ਜਾਂਚ ਅਧਿਕਾਰੀ ਪਲਵਿੰਦਰ ਸਿੰਘ ਨੇ ਦੱਸਿਆ ਕਿ ਮਾਈਨਿੰਗ ਵਿਭਾਗ ਦੇ ਅਧਿਕਾਰੀ ਲਕਸ਼ਯ ਗਰਗ ਨੇ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ ਕਿ ਉਨ੍ਹਾਂ ਦੀ ਟੀਮ ਗਸ਼ਤ ਦੌਰਾਨ ਪਿੰਡ ਕਨੀਜਾ ਨੇੜੇ ਮੌਜੂਦ ਸੀ ਅਤੇ ਇਸ ਦੌਰਾਨ ਜਦੋਂ ਉਨ੍ਹਾਂ ਦੀ ਟੀਮ ਨੇ ਰੇਤ ਨਾਲ ਭਰੇ ਇਕ ਟਿੱਪਰ ਨੂੰ ਰੋਕਿਆ ਅਤੇ ਉਸ ਦੀ ਜਾਂਚ ਕਰਨੀ ਚਾਹੀ ਤਾਂ ਟਿੱਪਰ ਚਾਲਕ ਟਿੱਪਰ ਨੂੰ ਪਿੱਛੇ ਛੱਡ ਕੇ ਮੌਕੇ ਤੋਂ ਭੱਜ ਗਿਆ।
ਇਹ ਖ਼ਬਰ ਵੀ ਪੜ੍ਹੋ - ਸਾਵਧਾਨ! ਹੁਣ ਕੀਤੀ ਇਹ 'ਗ਼ਲਤੀ' ਤਾਂ ਕੱਟਿਆ ਜਾਵੇਗਾ 25 ਹਜ਼ਾਰ ਰੁਪਏ ਦਾ ਚਾਲਾਨ, FIR ਵੀ ਹੋਵੇਗੀ ਦਰਜ
ਇਸ ਤੋਂ ਬਾਅਦ ਮਾਈਨਿੰਗ ਵਿਭਾਗ ਨੇ ਟਿੱਪਰ ਟਰੱਕ ਨੂੰ ਜ਼ਬਤ ਕਰਕੇ ਪੁਲਸ ਦੇ ਹਵਾਲੇ ਕਰ ਦਿੱਤਾ। ਜਾਂਚ ਅਧਿਕਾਰੀ ਨੇ ਦੱਸਿਆ ਕਿ ਪੁਲਸ ਨੇ ਅਣਪਛਾਤੇ ਟਿੱਪਰ ਚਾਲਕ ਵਿਰੁੱਧ ਮਾਈਨਿੰਗ ਐਕਟ ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
