ਤਰਨਤਾਰਨ ''ਚ ਪਤੀ ਨੇ ਪਤਨੀ ਨੂੰ ਦਿੱਤੀ ਬੇਰਹਿਮ ਮੌਤ, ਬੈੱਡ ਤੋਂ ਮਿਲੀ ਖੂਨ ਨਾਲ ਲਥਪਥ ਲਾਸ਼

Friday, Nov 21, 2025 - 05:06 PM (IST)

ਤਰਨਤਾਰਨ ''ਚ ਪਤੀ ਨੇ ਪਤਨੀ ਨੂੰ ਦਿੱਤੀ ਬੇਰਹਿਮ ਮੌਤ, ਬੈੱਡ ਤੋਂ ਮਿਲੀ ਖੂਨ ਨਾਲ ਲਥਪਥ ਲਾਸ਼

ਗੋਇੰਦਵਾਲ ਸਾਹਿਬ/ਤਰਨਤਾਰਨ- ਤਰਨਤਾਰਨ ਵੱਡੀ ਵਾਰਤਾਦ ਦਾ ਮਾਮਲਾ ਸਾਹਮਣੇ ਆਇਆ ਹੈ। ਦਰਅਸਲ ਪਤੀ ਵੱਲੋਂ ਆਪਣੀ ਪਤਨੀ ਦਾ ਤੇਜ਼ਧਾਰ ਹਥਿਆਰਾਂ ਨਾਲ ਘਰ 'ਚ ਕਤਲ ਕੀਤਾ ਗਿਆ। ਜਿਸ ਸਬੰਧ ਵਿਚ ਪੁਲਸ ਵੱਲੋਂ ਪਤੀ ਨੂੰ ਗ੍ਰਿਫਤਾਰ ਕਰਦੇ ਹੋਏ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

ਇਹ ਵੀ ਪੜ੍ਹੋ- ਗੁਰਦਾਸਪੁਰ ਜ਼ਿਲ੍ਹੇ ਅੰਦਰ ਲੱਗੀਆਂ ਕਈ ਪਾਬੰਦੀਆਂ, 19 ਜਨਵਰੀ ਤੱਕ ਹੁਕਮ ਜਾਰੀ

ਜਾਣਕਾਰੀ ਦੇ ਅਨੁਸਾਰ ਸਰਕਾਰੀ ਐਲੀਮੈਂਟਰੀ ਸਕੂਲ ਵਿੱਚ ਤੈਨਾਤ ਜਸਪਾਲ ਕੌਰ ਦਾ ਵਿਆਹ ਅਮਰ ਬੀਰ ਸਿੰਘ ਨਿਵਾਸੀ ਖਡੂਰ ਸਾਹਿਬ ਨਾਲ ਹੋਇਆ ਸੀ, ਜਿਸ ਦਾ ਇੱਕ 11 ਸਾਲ ਦਾ ਬੇਟਾ ਵੀ ਹੈ। ਅੱਜ ਤੜਕਸਾਰ ਜਸਪਾਲ ਕੌਰ ਦੇ ਭਰਾ ਹਰਪਾਲ ਸਿੰਘ ਨੂੰ ਫੋਨ ਰਾਹੀਂ ਸੂਚਨਾ ਪ੍ਰਾਪਤ ਹੋਈ ਕਿ ਉਸਦੀ ਭੈਣ ਨੂੰ ਕੁਝ ਹੋ ਗਿਆ ਹੈ ਜਿਸ ਤੋਂ ਬਾਅਦ ਉਹ ਜਸਪਾਲ ਕੌਰ ਦੇ ਸਹੁਰੇ ਘਰ ਪੁੱਜੇ ਤਾਂ ਉਸਦੀ ਲਾਸ਼ ਬੈਡ ਉੱਪਰ ਖੂਨ ਨਾਲ ਲੱਥਪੱਥ ਹੋਈ ਪਈ ਸੀ। ਮ੍ਰਿਤਕ ਜਸਪਾਲ ਕੌਰ ਦੇ ਭਰਾ ਹਰਪਾਲ ਸਿੰਘ ਨੇ ਦੱਸਿਆ ਕਿ ਉਸਦੀ ਭੈਣ ਦਾ ਕਤਲ ਅਮਰਬੀਰ ਸਿੰਘ ਵੱਲੋਂ ਕੀਤਾ ਗਿਆ ਹੈ।

ਇਹ ਵੀ ਪੜ੍ਹੋ- ਪੰਜਾਬ ਦੇ ਮੌਸਮ ਲਈ ਅਗਲੇ 7 ਦਿਨਾਂ ਦੀ ਭਵਿੱਖਬਾਣੀ! ਵਿਭਾਗ ਨੇ ਮੀਂਹ ਬਾਰੇ ਦਿੱਤੀ ਅਹਿਮ ਜਾਣਕਾਰੀ

ਇਸ ਸਬੰਧੀ ਥਾਣਾ ਸ੍ਰੀ ਗੋਇੰਦਵਾਲ ਸਾਹਿਬ ਦੇ ਮੁਖੀ ਕਸ਼ਮੀਰ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਮ੍ਰਿਤਕ ਜਸਪਾਲ ਕੌਰ ਦੇ ਪਤੀ ਅਮਰਵੀਰ ਸਿੰਘ ਪੁੱਤਰ ਕਰਤਾਰ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਜਦਕਿ ਇਸ 'ਤੇ ਮਾਤਾ ਅਤੇ ਪਿਤਾ ਨੂੰ ਹਿਰਾਸਤ ਵਿੱਚ ਲੈਂਦੇ ਹੋਏ ਅਗਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

ਇਹ ਵੀ ਪੜ੍ਹੋ- ਪੰਜਾਬ ਪੁਲਸ ਤੇ ਬਦਮਾਸ਼ਾਂ ਵਿਚਾਲੇ ਮੁੱਠਭੇੜ, ਛੇਹਰਟਾ ਕਤਲ ਕਾਂਡ ਮਾਮਲੇ 'ਚ 2 ਮੁੱਖ ਸ਼ੂਟਰ ਗ੍ਰਿਫ਼ਤਾਰ

 

 


author

Shivani Bassan

Content Editor

Related News