ਕੁਰਸੀ ’ਤੇ ਬੈਠਣ ਦਾ ਗਲਤ ਤਰੀਕਾ ਬਣ ਸਕਦੈ ਤੁਹਾਡੀ ਪਿੱਠ ਦਰਦ ਦਾ ਕਾਰਨ, ਜਾਣੋ ਕਿਵੇਂ
Tuesday, Aug 18, 2020 - 06:29 PM (IST)
ਜਲੰਧਰ - ਕੰਮ ਦਾ ਭਾਰ ਜ਼ਿਆਦਾ ਹੋਣ ਕਾਰਨ ਬਹੁਤ ਸਾਰੇ ਲੋਕ ਇਕੋ ਜਗ੍ਹਾ ’ਤੇ ਘੰਟਿਆਂਬੱਧੀ ਬੈਠੇ ਰਹਿੰਦੇ ਹਨ। ਉਨ੍ਹਾਂ ਕੋਲ ਸਮਾਂ ਹੀ ਨਹੀਂ ਹੁੰਦਾ ਕਿ ਉਹ ਆਪਣੇ ਕੰਮ ਵਿਚ ਥੋੜਾ ਚੱਲ ਸਕਣ। ਅਜਿਹੀ ਸਥਿਤੀ ਵਿੱਚ ਬਹੁਤ ਸਾਰੇ ਲੋਕਾਂ ਨੂੰ ਕੰਮ ਕਰਨ ਵਿੱਚ ਕਈ ਤਰ੍ਹਾਂ ਦੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਕੁਰਸੀ ’ਤੇ ਬੈਠਣ ਕਾਰਨ ਪਿੱਠ ਅਕੜ ਜਾਂਦੀ ਹੈ, ਜਿਸ ਨਾਲ ਦਰਦ ਹੋਣੀ ਸ਼ੁਰੂ ਹੁੰਦਾ ਹੈ। ਜਿਨ੍ਹਾਂ ਲੋਕਾਂ ਨੂੰ ਅਜਿਹੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਦਾ ਹੈ, ਉਨ੍ਹਾਂ ਲੋਕਾਂ ਨੂੰ ਆਪਣੇ ਬੈਠਣ ਦੇ ਢੰਗ ਵਿਚ ਕੁਝ ਤਬਦੀਲੀਆਂ ਕਰਨ ਦੀ ਜ਼ਰੂਰਤ ਹੈ। ਅਸਲ ਵਿੱਚ ਅਜਿਹੀਆਂ ਸਮੱਸਿਆਵਾਂ ਤਾਂ ਹੁੰਦੀਆਂ ਹਨ, ਜਦੋਂ ਅਸੀਂ ਗਲਤ ਤਰੀਕੇ ਨਾਲ ਬੈਠਦੇ ਹਨ। ਇਸੇ ਲਈ ਅੱਜ ਅਸੀਂ ਤੁਹਾਨੂੰ ਇਸ ਮੁਸ਼ਕਲ ਤੋਂ ਰਾਹਤ ਪਾਉਣ ਲਈ ਦੱਸਾਂਗੇ ਕਿ ਤੁਹਾਨੂੰ ਕਿਵੇਂ ਸਹੀ ਢੰਗ ਨਾਲ ਤਰ੍ਹਾਂ ਬੈਠਣਾ ਚਾਹੀਦਾ ਹੈ...
ਸਹੀ ਕੁਰਸੀ ਦੀ ਕਰੋ ਵਰਤੋਂ
ਲਚਕਦਾਰ ਕੁਰਸੀ
ਸਹੀ ਢੰਗ ਨਾਲ ਕੰਮ ਕਰਨ ਲਈ ਬੈਠਣ ਦਾ ਤਰੀਕਾ ਵੀ ਬਿਲਕੁਲ ਸਹੀ ਹੋਣਾ ਚਾਹੀਦਾ ਹੈ। ਅਜਿਹੀ ਸਥਿਤੀ ਵਿੱਚ ਤੁਹਾਡੀ ਦੁਕਾਨ, ਦਫ਼ਤਰ ਆਦਿ ਥਾਵਾਂ ’ਤੇ ਆਰਾਮਦਾਇਕ ਕੁਰਸੀ ਨਾ ਹੋਣ ਕਾਰਨ ਤੁਹਾਨੂੰ ਪਿੱਠ ਅਤੇ ਕਮਰ ਦਰਦ ਵਰਗੀਆਂ ਪਰੇਸ਼ਾਨੀਆਂ ਤੋਂ ਗੁਜ਼ਰਨਾ ਪੈਦਾ ਹੈ। ਇਸ ਲਈ ਜਿਸ ਕੁਰਸੀ ’ਤੇ ਬੈਠ ਕੇ ਤੁਸੀਂ ਘੰਟਿਆਂ ਤੱਕ ਕੰਮ ਕਰਨਾ ਹੈ, ਉਸ ਲਈ ਤੁਸੀਂ ਫਲੈਕਸੀਬਲ ਕੁਰਸੀ ਦੀ ਚੋਣ ਕਰੋ। ਅਜਿਹੀ ਕੁਰਸੀ ’ਤੇ ਬੈਠ ਕੇ ਕੰਮ ਕਰਨ ਨਾਲ ਤੁਹਾਨੂੰ ਸਰੀਰਕ ਆਰਾਮ ਮਿਲਣ ਦੇ ਨਾਲ-ਨਾਲ ਤਣਾਅ ਤੋਂ ਵੀ ਮੁਕਤੀ ਮਿਲੇਗੀ।
ਮੈਸ਼ ਕੁਰਸੀ
ਆਪਣੇ ਕੰਮ ਵਾਲੀ ਜਗ੍ਹਾ ’ਤੇ ਤੁਸੀਂ ਮੈਸ਼ ਕੁਰਸੀ ਵੀ ਰੱਖ ਸਕਦੇ ਹੋ। ਇਹ ਕੁਰਸੀ ਆਰਾਮਦਾਇਕ ਹੋਣ ਕਰਕੇ ਤੁਹਾਨੂੰ ਕੰਮ ਕਰਨ ਵਿੱਚ ਕੋਈ ਮੁਸ਼ਕਲ ਨਹੀਂ ਆਵੇਗੀ। ਕੁਰਸੀ ਦੇ ਹੇਠਾਂ ਟਾਇਰਾਂ ਲਗਾਉਣ ਨਾਲ ਤੁਹਾਨੂੰ ਵਾਰ-ਵਾਰ ਕੁਰਸੀ ਨਹੀਂ ਖਿੱਚਣੀ ਪਵੇਗੀ।
ਪੜ੍ਹੋ ਇਹ ਵੀ ਖਬਰ - ਜੇਕਰ ਤੁਸੀਂ ਵੀ ਸਲਾਦ ‘ਚ ਖੀਰਾ ਤੇ ਟਮਾਟਰ ਇਕੱਠੇ ਖਾ ਰਹੇ ਹੋ ਤਾਂ ਹੋ ਜਾਓ ਸਾਵਧਾਨ, ਜਾਣੋ ਕਿਉਂ
ਪੜ੍ਹੋ ਇਹ ਵੀ ਖਬਰ - ਭਾਰ ਵਧਾਉਣ ਜਾਂ ਘਟਾਉਣ ’ਚ ਮਦਦ ਕਰਦਾ ਹੈ ‘ਦੇਸੀ ਘਿਓ’, ਜਾਣਨ ਲਈ ਪੜ੍ਹੋ ਇਹ ਖਬਰ
ਕੁਰਸੀ 'ਤੇ ਬੈਠਦਿਆਂ ਇਨ੍ਹਾਂ ਗੱਲਾਂ ਦਾ ਧਿਆਨ ਰੱਖੋ
. ਕੁਰਸੀ ’ਤੇ ਬੈਠਣ ਲਈ ਆਪਣੀ ਰੀੜ੍ਹ ਦੀ ਹੱਡੀ ਨੂੰ ਬਿਲਕੁਲ ਸਿੱਧੇ ਕਰਕੇ ਬੈਠੋ। ਅਜਿਹਾ ਨਾ ਕਰਨ ’ਤੇ ਪਿੱਠ ਅਤੇ ਕਮਰ ਦਰਦ ਹੋ ਸਕਦਾ ਹੈ।
. ਕੁਰਸੀ ’ਤੇ ਬੈਠਦੇ ਸਮੇਂ ਤੁਹਾਡੇ ਦੋਵੇਂ ਪੈਰ ਹਵਾ ਵਿੱਚ ਲਟਕਣ ਦੀ ਜਗ੍ਹਾ ਜ਼ਮੀਨ ’ਤੇ ਲੱਗੇ ਹੋਣੇ ਚਾਹੀਦੇ ਹਨ। ਜੇਕਰ ਤੁਹਾਡੇ ਪੈਰ ਹਵਾ ਵਿਚ ਰਹਿੰਦੇ ਹਨ ਤਾਂ ਇਹ ਤੁਹਾਡੀ ਕਮਰ, ਗੋਡਿਆਂ ਅਤੇ ਲੱਤਾਂ ਵਿਚ ਦਰਦ ਦਾ ਕਾਰਨ ਬਣ ਸਕਦਾ ਹੈ।
. ਜੇਕਰ ਤੁਸੀਂ ਕੰਪਿਊਟਰ 'ਤੇ ਕੰਮ ਕਰ ਰਹੇ ਹੋ ਤਾਂ ਆਪਣੀ ਕੁਰਸੀ ਨੂੰ ਸਕ੍ਰੀਨ ਦੇ ਅਨੁਸਾਰ ਸਹੀ ਕਰਕੇ ਰੱਖੋ।
. ਕੁਰਸੀ 'ਤੇ ਬੈਠੇ ਸਮੇਂ ਅੱਗੇ ਨੂੰ ਝੁਕ ਕੇ ਨਾ ਬੈਠੋ, ਇਸ ਨਾਲ ਕਮਰ ਦਰਦ ਦੀ ਸਮੱਸਿਆ ਹੋ ਸਕਦੀ ਹੈ।
. ਕੰਮ ਕਰਦੇ ਸਮੇਂ ਪੈਰਾਂ ਨੂੰ ਕ੍ਰਾਸ ਅਤੇ ਮਰੋੜ ਕੇ ਰੱਖਣ ਦੀ ਜਗ੍ਹਾ ਜ਼ਮੀਨ 'ਤੇ ਲਗਾਓ। ਕਿਉਂਕਿ ਅਜਿਹਾ ਕਰਨ ਨਾਲ ਲੱਤਾਂ ਅਤੇ ਪੈਰਾਂ ਵਿਚ ਦੇ ਦਰਦ ਹੋਣ ਦੇ ਨਾਲ-ਨਾਲ ਨਾੜੀਆਂ ਦੇ ਦਬ ਜਾਣ ਦਾ ਖ਼ਤਰਾ ਹੁੰਦਾ ਹੈ।
. ਕੰਮ ਦੇ ਸਮੇਂ ਲਗਾਤਾਰ ਬੈਠਣ ਦੀ ਜਗ੍ਹਾ ਥੋੜਾ ਜਿਹਾ ਆਲੇ-ਦੁਆਲੇ ਘੁੰਮਦੇ ਰਹੋ।
ਪੜ੍ਹੋ ਇਹ ਵੀ ਖਬਰ - ਜੀਵਨ ਸਾਥੀ ਲਈ ਬਹੁਤ ਲੱਕੀ ਹੁੰਦੀਆਂ ਹਨ, ਇਸ ਅੱਖਰ ਦੀਆਂ ਕੁੜੀਆਂ, ਜਾਣੋ ਕਿਉਂ
ਪੜ੍ਹੋ ਇਹ ਵੀ ਖਬਰ - ਆਯੁਰਵੈਦ ਮੁਤਾਬਕ: ਰਾਤ ਦੇ ਸਮੇਂ ਭੁੱਲ ਕੇ ਵੀ ਨਾ ਖਾਓ ਇਹ ਚੀਜ਼ਾਂ, ਹੋ ਸਕਦੈ ਨੁਕਸਾਨ