ਲੁਧਿਆਣਾ ''ਚ ਇਮਾਰਤ ਦਾ ਲੈਂਟਰ ਡਿੱਗਣ ਕਾਰਨ ਵੱਡਾ ਹਾਦਸਾ, ਮਜ਼ਦੂਰ ਦੀ ਮੌਕੇ ''ਤੇ ਹੀ ਮੌਤ
Wednesday, Nov 26, 2025 - 10:38 AM (IST)
ਲੁਧਿਆਣਾ (ਵੈੱਬ ਡੈਸਕ, ਗੌਤਮ) : ਇੱਥੇ ਧਾਂਦਰਾ ਰੋਡ 'ਤੇ ਭਗਤ ਸਿੰਘ ਨਗਰ 'ਚ ਇੱਕ ਇਮਾਰਤ ਦਾ ਲੈਂਟਰ ਡਿੱਗਣ ਨਾਲ ਇੱਕ ਮਜ਼ਦੂਰ ਦੀ ਮੌਤ ਹੋ ਗਈ ਅਤੇ ਦੋ ਹੋਰ ਜ਼ਖਮੀ ਹੋ ਗਏ। ਹਾਦਸੇ ਸਮੇਂ ਉੱਥੇ ਅੱਧਾ ਦਰਜਨ ਤੋਂ ਵੱਧ ਲੋਕ ਕੰਮ ਕਰ ਰਹੇ ਸਨ। ਘਟਨਾ ਦੀ ਜਾਣਕਾਰੀ ਮਿਲਦੇ ਹੀ ਥਾਣਾ ਸਦਰ ਅਧੀਨ ਪੈਂਦੀ ਚੌਂਕੀ ਬਸੰਤ ਐਵੇਨਿਊ ਚੌਂਕੀ ਦੀ ਇੱਕ ਟੀਮ ਮੌਕੇ 'ਤੇ ਪਹੁੰਚੀ ਅਤੇ ਜ਼ਖਮੀਆਂ ਨੂੰ ਇਲਾਜ ਲਈ ਹਸਪਤਾਲ ਪਹੁੰਚਾਇਆ।
ਮੌਕੇ ਦਾ ਮੁਆਇਨਾ ਕਰਨ ਤੋਂ ਬਾਅਦ ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ। ਮ੍ਰਿਤਕ ਦੀ ਪਛਾਣ ਗੁਰੂ ਨਗਰ ਕਾਲੋਨੀ ਦੇ ਰਹਿਣ ਵਾਲੇ ਰਾਮ ਆਸਰੇ ਵਜੋਂ ਹੋਈ ਹੈ, ਜਦੋਂ ਕਿ ਜ਼ਖਮੀਆਂ ਦੀ ਪਛਾਣ ਕਰਨੈਲ ਸਿੰਘ ਨਗਰ ਦੇ ਰਹਿਣ ਵਾਲੇ ਰਮੇਸ਼ ਰਾਏ ਅਤੇ ਅਜੈ ਦਾਸ ਵਜੋਂ ਹੋਈ ਹੈ। ਮੌਕੇ 'ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਇਹ ਹਾਦਸਾ ਸ਼ਾਮ 6 ਵਜੇ ਦੇ ਕਰੀਬ ਸੈਣੀ ਟਰੇਡਰਜ਼ ਫੈਕਟਰੀ 'ਚ ਵਾਪਰਿਆ।
ਇਹ ਵੀ ਪੜ੍ਹੋ : ਪੰਜਾਬ 'ਚ ਬਿਜਲੀ ਬਿੱਲਾਂ ਨੂੰ ਲੈ ਕੇ ਆਈ ਨਵੀਂ ਖ਼ਬਰ! ਪਾਵਰਕਾਮ ਵਲੋਂ ਵੱਡੇ ਐਕਸ਼ਨ ਦੀ ਤਿਆਰੀ
ਜਿਵੇਂ ਹੀ ਲੈਂਟਰ ਡਿੱਗਿਆ, ਇੱਕ ਮਜ਼ਦੂਰ ਲੋਹੇ ਦੀਆਂ ਰਾਡਾਂ 'ਚ ਫਸ ਗਿਆ ਅਤੇ ਇੱਕ ਹੋਰ ਮਜ਼ਦੂਰ ਰਮੇਸ਼ ਦੀ ਲੱਤ 'ਚ ਕਾਫ਼ੀ ਸਮੇਂ ਤੱਕ ਤਿੰਨ ਲੋਹੇ ਦੀਆਂ ਰਾਡਾਂ ਰਹੀਆਂ, ਜਦੋਂ ਕਿ ਦੋ ਹੋਰ ਮਜ਼ਦੂਰਾਂ ਅਤੇ ਦੋ ਮਿਸਤਰੀਆਂ ਨੂੰ ਬਚਾ ਲਿਆ ਗਿਆ, ਜਾਂਚ ਅਧਿਕਾਰੀ ਕਰਮਵੀਰ ਸਿੰਘ ਨੇ ਦੱਸਿਆ ਕਿ ਹਾਦਸੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜਾਂਚ ਅਤੇ ਬਿਆਨ ਲੈਣ ਤੋਂ ਬਾਅਦ ਹੀ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
