ਧਰਮਿੰਦਰ ਦਾ ਪਰਿਵਾਰ, 2 ਘਰਵਾਲੀਆਂ, 6 ਬੱਚੇ, 13 ਦੋਹਤੇ-ਪੋਤੇ, ਜਾਣੋ ਦਿਓਲ ਪਰਿਵਾਰ ਦੀ ਪੂਰੀ ਕਹਾਣੀ
Monday, Nov 24, 2025 - 05:02 PM (IST)
ਮੁੰਬਈ: ਹਿੰਦੀ ਸਿਨੇਮਾ ਦੇ ਮਹਾਨ ਕਲਾਕਾਰ ਅਤੇ ਕਰੋੜਾਂ ਦਿਲਾਂ 'ਤੇ ਰਾਜ ਕਰਨ ਵਾਲੇ ਦਿੱਗਜ ਅਭਿਨੇਤਾ ਧਰਮਿੰਦਰ ਦਾ 89 ਸਾਲ ਦੀ ਉਮਰ ਵਿੱਚ ਦਿਹਾਂਤ ਹੋ ਗਿਆ ਹੈ। ਬਾਲੀਵੁੱਡ ਦੇ 'ਹੀਮੈਨ' ਵਜੋਂ ਮਸ਼ਹੂਰ ਧਰਮਿੰਦਰ ਨੇ ਦੇਰ ਰਾਤ ਆਪਣੇ ਆਖਰੀ ਸਾਹ ਲਏ ਅਤੇ ਮੁੰਬਈ ਦੇ ਵਿਲੇ ਪਾਰਲੇ ਵਿੱਚ ਉਨ੍ਹਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ, ਜਿੱਥੇ ਉਨ੍ਹਾਂ ਦਾ ਸਾਰਾ ਪਰਿਵਾਰ ਮੌਜੂਦ ਸੀ।
ਧਰਮਿੰਦਰ ਦਾ ਅਸਲੀ ਨਾਮ ਧਰਮ ਸਿੰਘ ਦਿਓਲ ਸੀ। ਉਹ ਆਪਣੇ ਫਿਲਮੀ ਕਰੀਅਰ ਦੇ ਨਾਲ-ਨਾਲ ਆਪਣੇ ਵਿਸ਼ਾਲ ਅਤੇ ਭਰੇ-ਪੂਰੇ ਪਰਿਵਾਰ ਲਈ ਵੀ ਜਾਣੇ ਜਾਂਦੇ ਸਨ। ਉਨ੍ਹਾਂ ਦਾ ਨਿੱਜੀ ਜੀਵਨ ਕਿਸੇ ਬਲਾਕਬਸਟਰ ਫਿਲਮ ਦੀ ਕਹਾਣੀ ਤੋਂ ਘੱਟ ਨਹੀਂ ਰਿਹਾ।
ਧਰਮਿੰਦਰ ਦਾ ਵਿਸ਼ਾਲ ਪਰਿਵਾਰ
ਧਰਮਿੰਦਰ ਨੇ ਦੋ ਵਿਆਹ ਕਰਵਾਏ ਸਨ ਅਤੇ ਉਨ੍ਹਾਂ ਦੇ 6 ਬੱਚੇ ਅਤੇ 13 ਦੋਹਤੇ-ਪੋਤੇ ਹਨ।

ਪ੍ਰਕਾਸ਼ ਕੌਰ ਨਾਲ ਸ਼ੁਰੂਆਤੀ ਜੀਵਨ (1954 – 2025):
ਫਿਲਮੀ ਦੁਨੀਆ ਵਿੱਚ ਆਉਣ ਤੋਂ ਪਹਿਲਾਂ, ਧਰਮਿੰਦਰ ਨੇ 1954 ਵਿੱਚ, ਸਿਰਫ਼ 19 ਸਾਲ ਦੀ ਉਮਰ ਵਿੱਚ, ਪ੍ਰਕਾਸ਼ ਕੌਰ ਨਾਲ ਵਿਆਹ ਕਰਵਾਇਆ। ਪ੍ਰਕਾਸ਼ ਕੌਰ ਨੇ ਕਦੇ ਵੀ ਧਰਮਿੰਦਰ ਨੂੰ ਤਲਾਕ ਨਹੀਂ ਦਿੱਤਾ, ਅਤੇ ਨਾ ਹੀ ਧਰਮਿੰਦਰ ਨੇ ਉਨ੍ਹਾਂ ਤੋਂ ਤਲਾਕ ਮੰਗਿਆ।
ਪ੍ਰਕਾਸ਼ ਕੌਰ ਅਤੇ ਧਰਮਿੰਦਰ ਦੇ ਚਾਰ ਬੱਚੇ ਹਨ।

ਦੋ ਪੁੱਤਰ : ਸੰਨੀ ਦਿਓਲ (ਅਜੈ ਸਿੰਘ ਦਿਓਲ) ਅਤੇ ਬੌਬੀ ਦਿਓਲ (ਵਿਜੈ ਸਿੰਘ ਦਿਓਲ)।
ਸੰਨੀ ਦਿਓਲ: ਉਨ੍ਹਾਂ ਦਾ ਵਿਆਹ ਪੂਜਾ ਦਿਓਲ ਨਾਲ ਹੋਇਆ ਹੈ। ਸੰਨੀ ਦਿਓਲ ਦੇ ਦੋ ਬੇਟੇ ਹਨ, ਕਰਨ ਦਿਓਲ ਅਤੇ ਰਾਜਵੀਰ ਦਿਓਲ। ਕਰਨ ਦਿਓਲ ਨੇ 2023 ਵਿੱਚ ਦ੍ਰਿਸ਼ਾ ਆਚਾਰੀਆ ਨਾਲ ਵਿਆਹ ਕੀਤਾ।
ਬੌਬੀ ਦਿਓਲ: ਉਨ੍ਹਾਂ ਦਾ ਵਿਆਹ ਇੰਟੀਰੀਅਰ ਡਿਜ਼ਾਈਨਰ ਤਾਨਿਆ ਆਹੂਜਾ ਨਾਲ ਹੋਇਆ ਹੈ, ਅਤੇ ਉਨ੍ਹਾਂ ਦੇ ਦੋ ਬੇਟੇ ਹਨ, ਆਰਿਆਮਾਨ ਦਿਓਲ ਅਤੇ ਧਰਮ ਦਿਓਲ।
ਦੋ ਧੀਆਂ : ਧਰਮਿੰਦਰ ਦੇ 2 ਪੁੱਤ ਤੇ 2 ਧੀਆਂ ਵੀ ਹਨ। ਧੀਆਂ ਦੇ ਨਾਮ ਵਿਜੇਤਾ ਦਿਓਲ ਅਤੇ ਅਜੀਤਾ ਦਿਓਲ ਹਨ।
ਵਿਜੇਤਾ ਦਿਓਲ: ਉਹ ਕੈਲੀਫੋਰਨੀਆ (ਅਮਰੀਕਾ) ਵਿੱਚ ਰਹਿੰਦੀ ਹੈ। ਉਨ੍ਹਾਂ ਦਾ ਵਿਆਹ ਵਿਵੇਕ ਗਿੱਲ ਨਾਲ ਹੋਇਆ ਹੈ, ਅਤੇ ਉਨ੍ਹਾਂ ਦੇ ਦੋ ਬੱਚੇ ਹਨ, ਪ੍ਰੇਰਨਾ ਗਿੱਲ (ਰਾਈਟਰ) ਅਤੇ ਸਾਹਿਲ ਗਿੱਲ।
ਅਜੀਤਾ ਦਿਓਲ: ਉਨ੍ਹਾਂ ਨੇ ਅਮਰੀਕਾ ਵਿੱਚ ਆਪਣਾ ਘਰ ਵਸਾਇਆ। ਉਨ੍ਹਾਂ ਦਾ ਵਿਆਹ ਡੈਂਟਿਸਟ ਕਿਰਨ ਚੌਧਰੀ ਨਾਲ ਹੋਇਆ ਹੈ। ਉਹ ਖੁਦ ਅਮਰੀਕਾ ਵਿੱਚ ਇੱਕ ਸਕੂਲ ਵਿੱਚ ਮਨੋਵਿਗਿਆਨ ਦੀ ਅਧਿਆਪਕਾ ਹਨ, ਅਤੇ ਉਨ੍ਹਾਂ ਦੀਆਂ ਦੋ ਬੇਟੀਆਂ ਹਨ, ਨਿਕਿਤਾ ਚੌਧਰੀ ਅਤੇ ਪ੍ਰਿਯੰਕਾ ਚੌਧਰੀ।
ਹੇਮਾ ਮਾਲਿਨੀ ਨਾਲ ਦੂਜਾ ਪਰਿਵਾਰ (1980 – 2025):
1970 ਦੇ ਦਹਾਕੇ ਵਿੱਚ, ਧਰਮਿੰਦਰ ਅਤੇ ਬਾਲੀਵੁੱਡ ਦੀ 'ਡ੍ਰੀਮ ਗਰਲ' ਹੇਮਾ ਮਾਲਿਨੀ ਵਿਚਕਾਰ ਪਿਆਰ ਸ਼ੁਰੂ ਹੋਇਆ। ਕਿਉਂਕਿ ਧਰਮਿੰਦਰ ਨੇ ਆਪਣੀ ਪਹਿਲੀ ਪਤਨੀ ਨੂੰ ਤਲਾਕ ਨਹੀਂ ਦਿੱਤਾ ਸੀ, ਇਸ ਲਈ ਰਿਪੋਰਟਾਂ ਅਨੁਸਾਰ, ਉਨ੍ਹਾਂ ਨੇ 2 ਮਈ, 1980 ਨੂੰ ਹੇਮਾ ਮਾਲਿਨੀ ਨਾਲ ਵਿਆਹ ਕਰਨ ਤੋਂ ਪਹਿਲਾਂ ਇਸਲਾਮ ਧਰਮ ਅਪਣਾਇਆ ਅਤੇ ਆਪਣਾ ਨਾਮ ਦਿਲਾਵਰ ਖਾਨ ਰੱਖਿਆ। ਧਰਮਿੰਦਰ ਅਤੇ ਹੇਮਾ ਮਾਲਿਨੀ ਦੀਆਂ ਦੋ ਧੀਆਂ ਹਨ।
ਈਸ਼ਾ ਦਿਓਲ: ਉਨ੍ਹਾਂ ਨੇ 2012 ਵਿੱਚ ਕਾਰੋਬਾਰੀ ਭਰਤ ਤਖਤਾਨੀ ਨਾਲ ਵਿਆਹ ਕੀਤਾ। ਹਾਲਾਂਕਿ, ਇਹ ਰਿਸ਼ਤਾ ਫਰਵਰੀ 2024 ਵਿੱਚ ਤਲਾਕ ਨਾਲ ਖਤਮ ਹੋ ਗਿਆ। ਉਨ੍ਹਾਂ ਦੀਆਂ ਦੋ ਬੇਟੀਆਂ ਹਨ, ਰਾਧਿਆ ਤਖਤਾਨੀ ਅਤੇ ਮਿਰਾਇਆ ਤਖਤਾਨੀ।
ਅਹਾਨਾ ਦਿਓਲ: ਉਹ ਇੱਕ ਸਿਖਲਾਈ ਪ੍ਰਾਪਤ ਓਡੀਸੀ ਡਾਂਸਰ ਹੈ। ਉਨ੍ਹਾਂ ਨੇ 2014 ਵਿੱਚ ਦਿੱਲੀ ਦੇ ਕਾਰੋਬਾਰੀ ਵੈਭਵ ਕੁਮਾਰ ਨਾਲ ਵਿਆਹ ਕੀਤਾ। ਉਨ੍ਹਾਂ ਦੇ ਬੇਟੇ ਦਾ ਨਾਮ ਡੇਰਿਅਨ ਹੈ ਅਤੇ ਜੁੜਵਾ ਬੇਟੀਆਂ ਦਾ ਨਾਮ ਐਸਟ੍ਰਾਇਆ ਅਤੇ ਐਡੀਆ ਵੋਹਰਾ ਹੈ।
ਧਰਮਿੰਦਰ ਦਾ ਸੰਘਰਸ਼ ਅਤੇ ਵਿਰਾਸਤ ਦਿਓਲ ਪਰਿਵਾਰ ਲਈ, ਧਰਮਿੰਦਰ ਇੱਕ 'ਬਰਗਦ ਦੇ ਰੁੱਖ' ਵਾਂਗ ਸਨ, ਜਿਨ੍ਹਾਂ ਨੇ ਆਪਣੀ ਨਿੱਜੀ ਜ਼ਿੰਦਗੀ ਵਿੱਚ ਸੰਤੁਲਨ ਬਣਾਏ ਰੱਖਿਆ। ਉਨ੍ਹਾਂ ਦੇ ਦਿਹਾਂਤ ਨਾਲ ਬਾਲੀਵੁੱਡ ਇੰਡਸਟਰੀ ਵਿੱਚ ਇੱਕ ਖਲਾਅ ਪੈਦਾ ਹੋ ਗਿਆ ਹੈ, ਜਿਸਦੀ ਭਰਪਾਈ ਸੰਭਵ ਨਹੀਂ ਹੈ।
