ਸਾਵਧਾਨ ! ਭੁੱਖ ਨਾ ਹੋਣ ''ਤੇ ਭੋਜਨ ਖਾਣਾ ਖਤਰਨਾਕ ਹੈ।
Saturday, Jan 02, 2016 - 02:05 PM (IST)

ਨਿਊਯਾਰਕ ਵਿਚ ਇਕ ਖੋਜ ਕੀਤੀ ਗਈ । ਇਸ ਵਿਚ ਦੱਸਿਆ ਗਿਆ ਹੈ ਕਿ ਜਦ ਤੁਹਾਨੂੰ ਭੁੱਖ ਨਾ ਹੋਵੇ ਤਾਂ ਹੋਰ ਭੋਜਨ ਖਾਣਾ ਤੁਹਾਡੀ ਸਿਹਤ ਲਈ ਹਾਨੀਕਾਰਕ ਹੋ ਸਕਦਾ ਹੈ। ਜੇਕਰ ਭੁੱਖ ਲਗ ਰਹੀ ਹੋਵੇ ਤਾਂ ਵਾਰ-ਵਾਰ ਭੋਜਨ ਖਾਣਾ ਠੀਕ ਹੈ ਪਰ ਬਿਨ੍ਹਾਂ ਭੁੱਖ ਦੇ ਅਜਿਹਾ ਨਹੀਂ ਕਰਨਾ ਚਾਹੀਦਾ। ਵਿਗਿਆਨੀਆਂ ਨੇ ਦੱਸਿਆ ਹੈ ਕਿ ਇਹ ਖੋਜ 45 ਵਿਦਿਆਰਥੀਆਂ ''ਤੇ ਕੀਤੀ ਗਈ ਹੈ। ਵਾਰ-ਵਾਰ ਬਿਨ੍ਹਾਂ ਭੁੱਖ ਦੇ ਭੋਜਨ ਖਾਣ ਨਾਲ ਉਨ੍ਹਾਂ ਅੰਦਰ ਸ਼ੂਗਰ ਵੱਧ ਗਈ ਸੀ। ਭੁੱਖ ਲੱਗਣ ਵਾਲੇ ਵਿਦਿਆਰਥੀਆਂ ਦੇ ਅੰਦਰ ਸ਼ੂਗਰ ਦੀ ਮਾਤਰਾ ਠੀਕ ਰਹੀ ਸੀ। ਇਸ ਲਈ ਵਿਗਿਆਨੀਆਂ ਦਾ ਸੁਝਾਅ ਹੈ ਕਿ ਭੁੱਖ ਲੱਗਣ ''ਤੇ ਹੀ ਭੋਜਨ ਖਾਣਾ ਚਾਹੀਦਾ ਹੈ। ਜੇਕਰ ਤੁਸੀਂ ਬਿਨਾਂ ਭੁੱਖ ਦੇ ਖਾਣਾ ਖਾ ਰਹੇ ਹੋ ਤਾਂ ਤੁਸੀਂ ਆਪਣੇ ਸਰੀਰ ਨੂੰ ਆਪ ਹੀ ਬੀਮਾਰੀਆਂ ਲਗਾ ਰਹੇ ਹੋ।