ਪੰਜਾਬ ''ਚ ਹਥਿਆਰਾਂ ਦੇ ਹਜ਼ਾਰਾਂ ਲਾਇਸੈਂਸ ਹੋਣਗੇ ਰੱਦ! ਅਸਲਾ ਰੱਖਣ ਦੇ ਸ਼ੌਕੀਨ ਹੋ ਜਾਣ ਸਾਵਧਾਨ

Thursday, Dec 04, 2025 - 12:09 PM (IST)

ਪੰਜਾਬ ''ਚ ਹਥਿਆਰਾਂ ਦੇ ਹਜ਼ਾਰਾਂ ਲਾਇਸੈਂਸ ਹੋਣਗੇ ਰੱਦ! ਅਸਲਾ ਰੱਖਣ ਦੇ ਸ਼ੌਕੀਨ ਹੋ ਜਾਣ ਸਾਵਧਾਨ

ਚੰਡੀਗੜ੍ਹ : ਪੰਜਾਬ 'ਚ ਹਥਿਆਰ ਰੱਖਣ ਦੇ ਸ਼ੌਕੀਨਾਂ ਲਈ ਵੱਡੀ ਖ਼ਬਰ ਸਾਹਮਣੇ ਆਈ ਹੈ। ਦਰਅਸਲ ਸੂਬੇ ਅੰਦਰ ਹੁਣ ਹਥਿਆਰਾਂ ਦੇ ਹਜ਼ਾਰਾਂ ਲਾਇਸੈਂਸ ਰੱਦ ਹੋਣ ਦੀ ਸੰਭਾਵਨਾ ਹੈ। ਇਕ ਪੰਜਾਬੀ ਅਖ਼ਬਾਰ ਦੀ ਖ਼ਬਰ ਮੁਤਾਬਕ ਪੰਜਾਬ ਪੁਲਸ ਨੇ ਸੂਬਾ ਸਰਕਾਰ ਨੂੰ ਕਰੀਬ 7,000 ਹਥਿਆਰਾਂ ਦੇ ਲਾਇਸੈਂਸ ਰੱਦ ਕਰਨ ਦੀ ਸਿਫ਼ਾਰਿਸ਼ ਕੀਤੀ ਹੈ। ਇਸ ਤੋਂ ਪਹਿਲਾਂ ਵੀ ਮਾਰਚ-2023 'ਚ ਪੰਜਾਬ ਸਰਕਾਰ ਨੇ 803 ਹਥਿਆਰ ਲਾਇਸੈਂਸ ਰੱਦ ਕੀਤੇ ਸਨ। ਦੱਸਿਆ ਜਾ ਰਿਹਾ ਹੈ ਕਿ ਵਿਸ਼ੇਸ਼ ਡੀ. ਜੀ. ਪੀ. ਅਰਪਿਤ ਸ਼ੁਕਲਾ ਨੇ ਕਿਹਾ ਹੈ ਕਿ ਹਥਿਆਰ ਰੱਖਣ ਵਾਲੇ ਲੋਕਾਂ ਵਲੋਂ ਸੋਸ਼ਲ ਮੀਡੀਆ 'ਤੇ ਇਨ੍ਹਾਂ ਦਾ ਗੁਣਗਾਣ ਕਰਨ, ਵਿਆਹਾਂ ਜਾਂ ਹੋਰ ਥਾਵਾਂ 'ਤੇ ਜਸ਼ਨ ਵਜੋਂ ਫਾਇਰਿੰਗ ਕਰਨ ਅਤੇ ਅਪਰਾਧਿਕ ਗਤੀਵਿਧੀਆਂ ਲਈ ਹਥਿਆਰ ਵਰਤਣ ਦੀਆਂ ਘਟਨਾਵਾਂ 'ਚ ਵਾਧਾ ਦੇਖਿਆ ਗਿਆ ਹੈ।

ਇਹ ਵੀ ਪੜ੍ਹੋ : ਪੰਜਾਬ 'ਚ ਮੁਫ਼ਤ ਰਾਸ਼ਨ ਲੈਣ ਵਾਲੇ 24 ਲੱਖ ਲੋਕਾਂ ਨਾਲ ਜੁੜੀ ਅਹਿਮ ਖ਼ਬਰ, ਰਾਜਾ ਵੜਿੰਗ ਨੇ...

ਇਸ ਲਈ ਹਥਿਆਰਾਂ ਦੇ ਲਾਇਸੈਂਸ ਰੱਦ ਕਰਨ ਦੀ ਸਿਫ਼ਾਰਿਸ਼ ਕੀਤੀ ਗਈ ਹੈ। ਸੂਬੇ 'ਚ ਗੰਨ ਕਲਚਰ 'ਚ ਵਾਧੇ ਅਤੇ ਵਿਆਹਾਂ ਅਤੇ ਹੋਰ ਸਮਾਗਮਾਂ 'ਚ ਜਸ਼ਨ ਮਨਾਉਣ ਲਈ ਕੀਤੀ ਜਾਣ ਵਾਲੀ ਗੋਲੀਬਾਰੀ ਕਾਰਨ ਹੋਣ ਵਾਲੀਆਂ ਮੌਤਾਂ ਤੋਂ ਪੰਜਾਬ ਪੁਲਸ ਚਿੰਤਾ 'ਚ ਹੈ, ਜਿਸ ਕਾਰਨ ਪੰਜਾਬ ਪੁਲਸ ਵਲੋਂ ਸੂਬਾ ਸਰਕਾਰ ਨੂੰ ਹਥਿਆਰਾਂ ਦੇ ਲਾਇਸੈਂਸ ਰੱਦ ਕਰਨ ਦੀ ਸਿਫ਼ਾਰਿਸ਼ ਕੀਤੀ ਹੈ। ਪੰਜਾਬ 'ਚ ਕਰੀਬ 3.46 ਲੱਖ ਹਥਿਆਰ ਲਾਇਸੈਂਸ ਹਨ, ਜੋ ਕਿ ਪੰਜਾਬ ਨੂੰ ਭਾਰਤ 'ਚ ਆਬਾਦੀ ਦੇ ਮੁਕਾਬਲੇ ਲਾਇਸੈਂਸੀ ਹਥਿਆਰ ਰੱਖਣ ਵਾਲਿਆਂ 'ਚੋਂ ਸਭ ਤੋਂ ਵੱਧ ਗਿਣਤੀ ਵਾਲਾ ਸੂਬਾ ਬਣਾਉਂਦਾ ਹੈ।

ਇਹ ਵੀ ਪੜ੍ਹੋ : ਮੁਲਾਜ਼ਮਾਂ ਨੂੰ ਨਹੀਂ ਮਿਲੇਗੀ ਦਸੰਬਰ ਮਹੀਨੇ ਦੀ ਤਨਖ਼ਾਹ! ਅਧਿਕਾਰੀਆਂ ਨੂੰ ਜਾਰੀ ਹੋਈ ਚਿਤਾਵਨੀ

ਪੁਲਸ ਦੇ ਮੁਤਾਬਕ ਇਹ ਅੰਕੜਾ ਦੇਸ਼ ਦੀ ਆਬਾਦੀ ਦਾ ਦੋ ਫ਼ੀਸਦੀ ਬਣਦਾ ਹੈ, ਜਿੱਥੇ ਮੁਲਕ ਦੇ ਕਰੀਬ 10 ਫ਼ੀਸਦੀ ਲਾਇਸੈਂਸ ਹਥਿਆਰ ਹਨ। ਇਹ ਵੀ ਦੱਸਣਯੋਗ ਹੈ ਕਿ ਸੂਬੇ 'ਚ 2021 ਦੌਰਾਨ ਮੋਹਾਲੀ 'ਚ ਯੂਥ ਅਕਾਲੀ ਦਲ ਦੇ ਆਗੂ ਵਿੱਕੀ ਮਿੱਡੂਖੇੜਾ ਅਤੇ 2022 'ਚ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਸਣੇ ਕਈ ਹਾਈ ਪ੍ਰੋਫਾਈਲ ਗੋਲੀਬਾਰੀ ਦੀਆਂ ਘਟਨਾਵਾਂ ਨੇ ਗੰਨ ਕਲਚਰ ਨੂੰ ਸੁਰਖੀਆਂ 'ਚ ਲਿਆਂਦਾ ਸੀ। ਹਾਲਾਂਕਿ ਪੰਜਾਬ 'ਚ ਗੰਨ ਹਾਊਸ ਮਾਲਕਾਂ ਨੇ ਪੁਲਸ ਦੀ ਇਸ ਕਾਰਵਾਈ ਕਾਰਨ ਕਾਰੋਬਾਰ 'ਚ ਨੁਕਸਾਨ ਦੀ ਸ਼ਿਕਾਇਤ ਕੀਤੀ ਹੈ। ਗੰਨ ਹਾਊਸ ਮਾਲਕਾਂ ਦਾ ਕਹਿਣਾ ਹੈ ਕਿ ਗੈਰ-ਕਾਨੂੰਨੀ ਹਥਿਆਰਾਂ ਦੇ ਮੁਕਾਬਲੇ ਲਾਇਸੈਂਸਸ਼ੁਦਾ ਹਥਿਆਰ ਅਪਰਾਧਾਂ 'ਚ ਘੱਟ ਹੀ ਸ਼ਾਮਲ ਹੁੰਦੇ ਹਨ। 

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8

 


author

Babita

Content Editor

Related News