ਪੰਜਾਬ ''ਚ ਇਨ੍ਹਾਂ ਮੁਲਾਜ਼ਮਾਂ ''ਤੇ ਹੋਣ ਜਾ ਰਹੀ ਵੱਡੀ ਕਾਰਵਾਈ, FIR ਦਰਜ ਕਰਨ ਦੀ ਸਿਫਾਰਸ਼
Saturday, Dec 13, 2025 - 03:45 PM (IST)
ਲੁਧਿਆਣਾ (ਵਿੱਕੀ) : ਜ਼ਿਲਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਚੋਣਾਂ ਦੀਆਂ ਤਿਆਰੀਆਂ ਦੌਰਾਨ ਪ੍ਰਸ਼ਾਸਨ ਨੇ ਆਪਣੀ ਚੋਣ ਡਿਊਟੀ ’ਚ ਲਾਪ੍ਰਵਾਹੀ ਵਰਤਣ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਐੱਸ. ਡੀ. ਐੱਮ. ਸਮਰਾਲਾ ਨੇ 49 ਕਰਮਚਾਰੀਆਂ ਵਿਰੁੱਧ ਐੱਫ. ਆਈ. ਆਰ. ਦਰਜ ਕਰਨ ਦੀ ਸਿਫਾਰਸ਼ ਕੀਤੀ ਹੈ, ਜਿਨ੍ਹਾਂ ’ਚ ਪ੍ਰਿੰਸੀਪਲ, ਅਧਿਆਪਕ, ਸੀਨੀਅਰ ਸਹਾਇਕ, ਕਲਰਕ, ਇੰਸਪੈਕਟਰ, ਕੋਚ, ਫੰਕਸ਼ਨਲ ਮੈਨੇਜਰ, ਜੂਨੀਅਰ ਇੰਜੀਨੀਅਰ, ਸੀਨੀਅਰ ਅਕਾਊਂਟਸ ਅਸਿਸਟੈਂਟ, ਖੇਤੀਬਾੜੀ ਸਬ-ਇੰਸਪੈਕਟਰ, ਐਕਸਾਈਜ਼ ਐਂਡ ਟੈਕਸੇਸ਼ਨ ਇੰਸਪੈਕਟਰ, ਸਹਾਇਕ ਪ੍ਰੋਫੈਸਰ, ਸਟੈਨੋਗ੍ਰਾਫਰ, ਸੁਪਰਡੈਂਟ, ਲਾਈਨਮੈਨ, ਸੈਨੇਟਰੀ ਇੰਸਪੈਕਟਰ ਅਤੇ ਲੈਕਚਰਾਰ ਸ਼ਾਮਲ ਹਨ, ਜੋ 11 ਦਸੰਬਰ ਨੂੰ ਹੋਈ ਪੋਲਿੰਗ ਸਟਾਫ ਰਿਹਰਸਲ ਤੋਂ ਗੈਰ-ਹਾਜ਼ਰ ਸਨ।
ਇਹ ਵੀ ਪੜ੍ਹੋ : ਲੜਾਈ ਦਾ ਮੈਦਾਨ ਬਣਿਆ ਪੰਜਾਬ ਦਾ ਇਹ ਪਿੰਡ, ਸ਼ਰੇਆਮ ਮਾਰ 'ਤਾ ਪਿਓ, ਪੁੱਤ ਗੰਭੀਰ
ਇਹ ਮਾਮਲਾ ਉਨ੍ਹਾਂ ਕਰਮਚਾਰੀਆਂ ਨਾਲ ਸਬੰਧਤ ਹੈ, ਜਿਨ੍ਹਾਂ ਨੂੰ ਪੰਜਾਬ ਰਾਜ ਚੋਣ ਕਮਿਸ਼ਨ ਦੁਆਰਾ ਨਿਰਧਾਰਿਤ ਪੀ. ਆਰ. ਓ./ਏ. ਪੀ. ਆਰ. ਓ/ਪੀ. ਓ./ਸਹਾਇਕ ਪੀ. ਓ. ਡਿਊਟੀਆਂ ਸੌਂਪੀਆਂ ਗਈਆਂ ਸਨ ਪਰ ਸਮੇਂ ਸਿਰ ਟ੍ਰੇਨਿੰਗ ’ਚ ਸ਼ਾਮਲ ਨਹੀਂ ਹੋਏ। ਰਿਟਰਨਿੰਗ ਅਫਸਰ-ਕਮ-ਐੱਸ. ਡੀ. ਐੱਮ. ਸਮਰਾਲਾ ਨੇ ਡੀ. ਐੱਸ. ਪੀ. ਸਮਰਾਲਾ ਨੂੰ ਲਿਖੇ ਇਕ ਪੱਤਰ ’ਚ ਸਪੱਸ਼ਟ ਕੀਤਾ ਹੈ ਕਿ ਇਹ ਗੈਰ-ਹਾਜ਼ਰੀ ਚੋਣ ਡਿਊਟੀ ਦੇ ਸਬੰਧ ਵਿਚ ਸਰਕਾਰੀ ਡਿਊਟੀ ਦੀ ਉਲੰਘਣਾ ਹੈ। ਪ੍ਰਸ਼ਾਸਨ ਅਨੁਸਾਰ ਇਨ੍ਹਾਂ ਕਰਮਚਾਰੀਆਂ ਦੀ ਗੈਰ-ਹਾਜ਼ਰੀ ਨੇ ਚੋਣਾਂ ਦੇ ਮਹੱਤਵਪੂਰਨ ਅਤੇ ਸਮਾਂਬੱਧ ਕੰਮਾਂ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ।
ਇਹ ਵੀ ਪੜ੍ਹੋ : ਮੋਗਾ : ਪਤੀ ਨਾਲੋਂ ਰੁੱਸ ਕੇ ਗਈ ਪਤਨੀ ਦੀ ਖੇਤਾਂ 'ਚ ਨਗਨ ਹਾਲਤ 'ਚ ਮਿਲੀ ਲਾਸ਼
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
