PGI ਦੇ ਠੇਕਾ ਮੁਲਾਜ਼ਮ ਅਗਲੇ ਹਫ਼ਤੇ ਅਣਮਿੱਥੇ ਸਮੇਂ ਲਈ ਸ਼ੁਰੂ ਕਰਨਗੇ ਭੁੱਖ-ਹੜਤਾਲ

Monday, Dec 08, 2025 - 09:53 AM (IST)

PGI ਦੇ ਠੇਕਾ ਮੁਲਾਜ਼ਮ ਅਗਲੇ ਹਫ਼ਤੇ ਅਣਮਿੱਥੇ ਸਮੇਂ ਲਈ ਸ਼ੁਰੂ ਕਰਨਗੇ ਭੁੱਖ-ਹੜਤਾਲ

ਚੰਡੀਗੜ੍ਹ (ਸ਼ੀਨਾ) : ਪੀ. ਜੀ. ਆਈ. ਦੀ ਜੁਆਇੰਟ ਐਕਸ਼ਨ ਕਮੇਟੀ ਦੇ ਠੇਕਾ ਮੁਲਾਜ਼ਮਾਂ ਵੱਲੋਂ ਅਣਮਿੱਥੇ ਸਮੇਂ ਲਈ ਭੁੱਖ-ਹੜਤਾਲ ਸ਼ੁਰੂ ਕਰਨ ਲਈ ਸੋਮਵਾਰ ਨੂੰ ਨੋਟਿਸ ਦਿੱਤਾ ਜਾਵੇਗਾ। 24 ਘੰਟੇ ਭੁੱਖ ਹੜਤਾਲ ਦੇ 24ਵੇਂ ਦਿਨ ਧਰਮਜੀਤ ਸਿੰਘ ਤੇ ਹਰਦੀਪ ਸਿੰਘ ਨੇ ਐਤਵਾਰ ਦੁਪਹਿਰ 2 ਵਜੇ ਤੋਂ ਪੀ. ਜੀ. ਆਈ. ਰਿਹਾਇਸ਼ੀ ਕੰਪਲੈਕਸ ’ਚ 24 ਘੰਟੇ ਭੁੱਖ-ਹੜਤਾਲ ਸ਼ੁਰੂ ਕੀਤੀ। ਇਸ ਤੋਂ ਪਹਿਲਾਂ ਨਿਸ਼ਾ ਰਾਣੀ ਤੇ ਆਸ਼ਾ ਦੇਵੀ ਹਸਪਤਾਲ ਅਟੈਂਡੈਂਟਾਂ ਨੂੰ ਦੁਪਹਿਰ 2 ਵਜੇ 24 ਘੰਟੇ ਦੀ ਭੁੱਖ-ਹੜਤਾਲ ਖ਼ਤਮ ਕਰਨ ਲਈ ਜੂਸ ਪਿਲਾਇਆ ਗਿਆ।

ਡਾਇਰੈਕਟਰ ਡਾ. ਵਿਵੇਕ ਲਾਲ 12 ਅਗਸਤ ਨੂੰ ਡਿਪਟੀ ਚੀਫ਼ ਲੇਬਰ ਕਮਿਸ਼ਨਰ ਨੂੰ 30 ਜੁਲਾਈ ਦੀ ਨੋਟੀਫਿਕੇਸ਼ਨ ਮੁਤਾਬਕ 13 ਜਨਵਰੀ 2024 ਤੋਂ ਸਮਾਨ ਤਨਖ਼ਾਹ ਦੇ ਬਕਾਏ ਦਾ ਭੁਗਤਾਨ ਕਰਨ ਲਈ ਦਿੱਤੇ ਲਿਖਤੀ ਭਰੋਸੇ ਨੂੰ ਪੂਰਾ ਕਰਨ ’ਚ ਅਸਫਲ ਰਹੇ। ਫਾਈਲ ਪਿਛਲੇ 3-4 ਮਹੀਨਿਆਂ ਤੋਂ ਪੀ. ਜੀ. ਆਈ. ਵਿਖੇ ਧੂੜ ਫੱਕ ਰਹੀ ਹੈ। ਪੀ. ਜੀ. ਆਈ. ਪ੍ਰਸ਼ਾਸਨ ਵੱਲੋਂ ਪੈਦਾ ਡੈੱਡਲਾਕ ਦੇ ਮੱਦੇਨਜ਼ਰ ਜੇ. ਏ. ਸੀ. ਨੇ ਵਿਰੋਧ ਪ੍ਰਦਰਸ਼ਨ ਨੂੰ ਤੇਜ਼ ਕਰਨ ਦਾ ਫ਼ੈਸਲਾ ਕੀਤਾ।


author

Babita

Content Editor

Related News