ਕਈ ਬੀਮਾਰੀਆਂ ਤੋਂ ਆਰਾਮ ਦਿਵਾਏਗੀ ਹਰੀ ਇਲਾਇਚੀ, ਜਾਣੋ ਇਸ ਦੇ Health Benefits
Monday, Oct 13, 2025 - 11:32 AM (IST)

ਹੈਲਥ ਡੈਸਕ- ਭਾਰਤੀ ਮਸਾਲਿਆਂ 'ਚੋਂ ਹਰੀ ਇਲਾਇਚੀ ਨਾ ਸਿਰਫ਼ ਖਾਣੇ ਦੇ ਸੁਆਦ ਨੂੰ ਵਧਾਉਂਦੀ ਹੈ, ਸਗੋਂ ਸਿਹਤ ਲਈ ਵੀ ਬਹੁਤ ਫਾਇਦੇਮੰਦ ਮੰਨੀ ਜਾਂਦੀ ਹੈ। ਇਸ 'ਚ ਰਾਇਬੋਫਲੇਵਿਨ, ਵਿਟਾਮਿਨ-ਸੀ, ਪੋਟੈਸ਼ੀਅਮ, ਮੈਗਨੀਸ਼ੀਅਮ, ਕੈਲਸ਼ੀਅਮ ਅਤੇ ਨਿਆਸਿਨ ਵਰਗੇ ਪੌਸ਼ਣ ਤੱਤ ਮਿਲਦੇ ਹਨ, ਜੋ ਕਈ ਬੀਮਾਰੀਆਂ ਤੋਂ ਬਚਾਅ 'ਚ ਮਦਦ ਕਰਦੇ ਹਨ।
ਇਹ ਵੀ ਪੜ੍ਹੋ : OMG ! ਸੋਨੇ ਨੇ ਫਿਰ ਮਾਰੀ ਛਾਲ, ਜਾਣੋ ਹੁਣ ਕਿੰਨੇ 'ਚ ਮਿਲੇਗਾ 10 ਗ੍ਰਾਮ Gold
ਪਾਚਨ ਦੇ ਲਈ ਫਾਇਦੇਮੰਦ
ਹਰੀ ਇਲਾਇਚੀ ਖਾਣ ਨਾਲ ਗੈਸ, ਬਦਹਜ਼ਮੀ, ਅਪਚ ਅਤੇ ਐਸਿਡਿਟੀ ਵਰਗੀਆਂ ਸਮੱਸਿਆਵਾਂ 'ਚ ਰਾਹਤ ਮਿਲਦੀ ਹੈ। ਪੇਟ ਦੇ ਦਰਦ ਜਾਂ ਅਪਚ ਲਈ 5 ਇਲਾਇਚੀਆਂ, ਇਕ ਛੋਟਾ ਟੁਕੜਾ ਅਦਰਕ, 4 ਲੌਂਗ ਅਤੇ 1 ਚਮਚ ਸੁੱਕਾ ਧਨੀਆ ਬਾਰੀਕ ਕਰਕੇ ਪੀਸੋ ਅਤੇ ਗਰਮ ਪਾਣੀ 'ਚ ਮਿਲਾ ਕੇ ਪੀਓ।
ਬਲੱਡ ਪ੍ਰੈਸ਼ਰ ਰੱਖੇ ਕੰਟਰੋਲ
ਜੇ ਤੁਹਾਡਾ ਬਲੱਡ ਪ੍ਰੈਸ਼ਰ ਹਾਈ ਹੈ ਤਾਂ ਹਰੀ ਇਲਾਇਚੀ ਦਾ ਨਿਯਮਿਤ ਸੇਵਨ ਫਾਇਦੇਮੰਦ ਹੈ। ਇਸ ਨੂੰ ਆਪਣੀ ਡਾਇਟ ਦਾ ਹਿੱਸਾ ਬਣਾਉਣ ਨਾਲ ਬਲੱਡ ਪ੍ਰੈਸ਼ਰ ਸਧਾਰਨ ਰਹਿੰਦਾ ਹੈ।
ਤਣਾਅ ਤੋਂ ਰਾਹਤ
ਆਧੁਨਿਕ ਜੀਵਨਸ਼ੈਲੀ ਕਾਰਨ ਕਈ ਲੋਕ ਤਣਾਅ ਅਤੇ ਡਿਪ੍ਰੈਸ਼ਨ ਨਾਲ ਪੀੜਿਤ ਹਨ। ਛੋਟੀ ਇਲਾਇਚੀ, ਇਲਾਇਚੀ ਵਾਲੀ ਚਾਹ ਜਾਂ ਪੀਸੇ ਹੋਏ ਪਾਊਡਰ ਦੇ ਸੇਵਨ ਨਾਲ ਮਨ ਸ਼ਾਂਤ ਹੁੰਦਾ ਹੈ ਅਤੇ ਮੂਡ ਤਾਜ਼ਾ ਹੁੰਦਾ ਹੈ।
ਮੂੰਹ ਦੇ ਛਾਲੇ ਤੇ ਬਦਬੂ ਤੋਂ ਰਾਹਤ
ਹਰੀ ਇਲਾਇਚੀ ਦਾ ਪਾਊਡਰ ਛਾਲਿਆਂ 'ਤੇ ਲਗਾਉਣ ਨਾਲ ਛਾਲਿਆਂ ਤੋਂ ਰਾਹਤ ਮਿਲਦੀ ਹੈ। ਇਸਦੇ ਨਾਲ ਹੀ ਨਿਯਮਿਤ ਸੇਵਨ ਮੂੰਹ ਦੀ ਬਦਬੂ ਦੂਰ ਕਰਨ 'ਚ ਵੀ ਮਦਦਗਾਰ ਹੈ, ਕਿਉਂਕਿ ਇਹ ਕੁਦਰਤੀ ਮਾਊਥ ਫ੍ਰੈਸ਼ਨਰ ਹੈ।
ਨੋਟ– ਇਹ ਆਰਟੀਕਲ ਸਿਰਫ਼ ਆਮ ਜਾਣਕਾਰੀ ਲਈ ਹੈ। ਆਪਣੀ ਖੁਰਾਕ ਵਿੱਚ ਕੋਈ ਬਦਲਾਅ ਕਰਨ, ਕਿਸੇ ਵੀ ਬਿਮਾਰੀ ਨਾਲ ਸਬੰਧਤ ਕੋਈ ਵੀ ਉਪਾਅ ਕਰਨ ਜਾਂ ਕੋਈ ਵੀ ਘਰੇਲੂ ਨੁਸਖਾ ਅਪਣਾਉਣ ਤੋਂ ਪਹਿਲਾਂ ਆਪਣੇ ਡਾਕਟਰ ਦੀ ਸਲਾਹ ਜ਼ਰੂਰ ਲਓ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8