Karva Chauth 2025 : ਕੀ ਗਰਭਵਤੀ ਔਰਤਾਂ ਨੂੰ ਰੱਖਣਾ ਚਾਹੀਦਾ ਹੈ ਕਰਵਾ ਚੌਥ ਦਾ ਵਰਤ?
Tuesday, Sep 30, 2025 - 03:28 PM (IST)

ਵੈੱਬ ਡੈਸਕ- ਇਸ ਸਾਲ ਕਰਵਾ ਚੌਥ ਦਾ ਪਵਿੱਤਰ ਤਿਉਹਾਰ 10 ਅਕਤੂਬਰ 2025 ਨੂੰ ਮਨਾਇਆ ਜਾਵੇਗਾ। ਇਸ ਦਿਨ ਵਿਆਹੁਤਾ ਔਰਤਾਂ ਆਪਣੇ ਪਤੀ ਦੀ ਲੰਬੀ ਉਮਰ ਅਤੇ ਸੁਖੀ ਵਿਆਹੁਤਾ ਜੀਵਨ ਦੀ ਕਾਮਨਾ ਕਰਦੀਆਂ ਹਨ ਅਤੇ ਵਰਤ ਰੱਖਦੀਆਂ ਹਨ। ਪਰ ਗਰਭਵਤੀ ਔਰਤਾਂ ਲਈ ਇਹ ਸਵਾਲ ਅਕਸਰ ਖੜ੍ਹਾ ਹੁੰਦਾ ਹੈ ਕਿ ਕੀ ਪ੍ਰੈਗਨੈਂਸੀ ਦੌਰਾਨ ਵਰਤ ਰੱਖਣਾ ਸੁਰੱਖਿਅਤ ਹੈ ਜਾਂ ਨਹੀਂ।
ਡਾਕਟਰਾਂ ਦੀ ਰਾਏ
ਮੈਡੀਕਲ ਮਾਹਿਰ ਮੰਨਦੇ ਹਨ ਕਿ ਹਰ ਔਰਤ ਦਾ ਸਰੀਰ ਵੱਖਰਾ ਹੁੰਦਾ ਹੈ ਅਤੇ ਗਰਭ ਅਵਸਥਾ ਦੌਰਾਨ ਸਿਹਤ ਦੀਆਂ ਸਥਿਤੀਆਂ ਵੀ ਵੱਖ-ਵੱਖ ਹੋ ਸਕਦੀਆਂ ਹਨ। ਬਿਨਾਂ ਡਾਕਟਰ ਦੀ ਸਲਾਹ ਦੇ ਵਰਤ ਰੱਖਣਾ ਕਈ ਵਾਰ ਮਾਂ ਅਤੇ ਬੱਚੇ ਦੋਹਾਂ ਲਈ ਖ਼ਤਰਨਾਕ ਹੋ ਸਕਦਾ ਹੈ।
ਕਦੋਂ ਨਾ ਰੱਖੋ ਵਰਤ?
- ਗਰਭਵਤੀ ਔਰਤਾਂ ਨੂੰ ਵਰਤ ਨਹੀਂ ਰੱਖਣਾ ਚਾਹੀਦਾ ਜੇ ਉਨ੍ਹਾਂ ਨੂੰ:
- ਬਲੱਡ ਪ੍ਰੈਸ਼ਰ ਦੀ ਸਮੱਸਿਆ ਹੈ।
- ਥਾਇਰਾਇਡ ਜਾਂ ਸ਼ੂਗਰ (ਡਾਇਬੀਟੀਜ਼) ਦੀ ਪਰੇਸ਼ਾਨੀ ਹੈ।
- ਖ਼ੂਨ ਦੀ ਕਮੀ (ਐਨੀਮੀਆ) ਹੈ।
- ਡਾਕਟਰ ਨੇ ਨਿਯਮਿਤ ਦਵਾਈਆਂ ਅਤੇ ਪੋਸ਼ਣ ਵਾਲਾ ਖਾਣਾ ਲੈਣ ਲਈ ਕਿਹਾ ਹੈ।
ਜੇ ਵਰਤ ਰੱਖਣਾ ਹੀ ਹੋਵੇ ਤਾਂ…
- ਕੁਝ ਔਰਤਾਂ ਭਾਵਨਾਤਮਕ ਜਾਂ ਰਿਵਾਇਤੀ ਕਾਰਨਾਂ ਕਰਕੇ ਵਰਤ ਰੱਖਣਾ ਚਾਹੁੰਦੀਆਂ ਹਨ ਤਾਂ ਪੂਰੀ ਤਰ੍ਹਾਂ ਨਿਰਜਲਾ ਵਰਤ ਰੱਖਣ ਦੀ ਬਜਾਏ ਹਲਕਾ ਵਰਤ ਕਰਨਾ ਬਿਹਤਰ ਹੈ।
- ਦਿਨ ਭਰ ਥੋੜ੍ਹੀ-ਥੋੜ੍ਹੀ ਮਾਤਰਾ 'ਚ ਨਾਰੀਅਲ ਪਾਣੀ, ਨਿੰਬੂ ਪਾਣੀ, ਦੁੱਧ ਜਾਂ ਸ਼ਿਕੰਜਵੀ ਪੀ ਸਕਦੀਆਂ ਹਨ।
- ਸਰਗੀ 'ਚ ਪੋਸ਼ਣਯੁਕਤ ਖਾਣਾ ਜਿਵੇਂ ਓਟਸ, ਦਲੀਆ, ਪੋਹਾ, ਫਲ ਅਤੇ ਸੁੱਕੇ ਮੇਵੇ ਲਾਜ਼ਮੀ ਖਾਣੇ ਚਾਹੀਦੇ ਹਨ।
- ਵੱਧ ਸਰੀਰਿਕ ਮਿਹਨਤ ਤੋਂ ਬਚੋ ਅਤੇ ਪੂਰਾ ਆਰਾਮ ਕਰੋ।
- ਜੇ ਕਿਸੇ ਵੀ ਵੇਲੇ ਬੱਚੇ ਦੀ ਹਿਲਜੁਲ ਕੱਟ ਮਹਿਸੂਸ ਹੋਵੇ ਤਾਂ ਤੁਰੰਤ ਡਾਕਟਰ ਨਾਲ ਸੰਪਰਕ ਕਰੋ।
ਕਰਵਾ ਚੌਥ ਵਰਤ ਆਸਥਾ ਅਤੇ ਪਰੰਪਰਾ ਦਾ ਪ੍ਰਤੀਕ ਹੈ, ਪਰ ਗਰਭਵਤੀ ਔਰਤ ਅਤੇ ਉਸ ਦੇ ਬੱਚੇ ਦੀ ਸਿਹਤ ਸਭ ਤੋਂ ਪਹਿਲਾਂ ਹੈ। ਇਸ ਲਈ ਜੇ ਤੁਸੀਂ ਪ੍ਰੈਗਨੈਂਟ ਹੋ ਅਤੇ ਵਰਤ ਰੱਖਣ ਦਾ ਮਨ ਬਣਾਇਆ ਹੈ, ਤਾਂ ਪਹਿਲਾਂ ਆਪਣੇ ਡਾਕਟਰ ਦੀ ਸਲਾਹ ਲੈਣਾ ਨਾ ਭੁੱਲੋ।
ਨੋਟ– ਇਹ ਆਰਟੀਕਲ ਸਿਰਫ਼ ਆਮ ਜਾਣਕਾਰੀ ਲਈ ਹੈ। ਆਪਣੀ ਖੁਰਾਕ ਵਿੱਚ ਕੋਈ ਬਦਲਾਅ ਕਰਨ, ਕਿਸੇ ਵੀ ਬਿਮਾਰੀ ਨਾਲ ਸਬੰਧਤ ਕੋਈ ਵੀ ਉਪਾਅ ਕਰਨ ਜਾਂ ਕੋਈ ਵੀ ਘਰੇਲੂ ਨੁਸਖਾ ਅਪਣਾਉਣ ਤੋਂ ਪਹਿਲਾਂ ਆਪਣੇ ਡਾਕਟਰ ਦੀ ਸਲਾਹ ਜ਼ਰੂਰ ਲਓ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8