ਬਲੱਡ ਸ਼ੂਗਰ ਕੰਟਰੋਲ ਕਰਨ ਲਈ ਖ਼ਾਲੀ ਪੇਟ ਖਾਓ ਇਸ ਸਬਜ਼ੀ ਦੇ ਬੀਜ, ਮਿਲਣਗੇ ਹੈਰਾਨੀਜਨਕ ਫ਼ਾਇਦੇ
Saturday, Oct 04, 2025 - 10:29 AM (IST)

ਹੈਲਥ ਡੈਸਕ- ਕੀ ਤੁਹਾਡਾ ਬਲੱਡ ਸ਼ੂਗਰ ਲੈਵਲ ਵੀ ਵਧ ਜਾਂਦਾ ਹੈ? ਜੇ ਹਾਂ, ਤਾਂ ਕੱਦੂ ਦੇ ਬੀਜ ਤੁਹਾਡੇ ਲਈ ਇਕ ਬਿਹਤਰ ਵਿਕਲਪ ਹੋ ਸਕਦੇ ਹਨ। ਕੱਦੂ ਦੇ ਬੀਜਾਂ 'ਚ ਮੈਗਨੀਸ਼ੀਅਮ, ਜ਼ਿੰਕ, ਆਇਰਨ, ਫਾਸਫੋਰਸ, ਸੈਲੇਨੀਅਮ, ਕਾਪਰ, ਹੈਲਥੀ ਫੈਟਸ, ਪ੍ਰੋਟੀਨ, ਫਾਈਬਰ ਅਤੇ ਐਂਟੀ-ਆਕਸੀਡੈਂਟ ਭਰਪੂਰ ਮਾਤਰਾ 'ਚ ਪਾਏ ਜਾਂਦੇ ਹਨ, ਜੋ ਸਿਹਤ ਲਈ ਬੇਹੱਦ ਲਾਭਦਾਇਕ ਹਨ।
ਬਲੱਡ ਸ਼ੂਗਰ ਲੈਵਲ 'ਤੇ ਕੰਟਰੋਲ
ਕੱਦੂ ਦੇ ਬੀਜਾਂ 'ਚ ਮੌਜੂਦ ਤੱਤ ਇੰਸੁਲਿਨ ਨੂੰ ਰੈਗੂਲੇਟ ਕਰਨ 'ਚ ਮਦਦਗਾਰ ਹਨ। ਇਸ ਕਾਰਨ ਇਹ ਡਾਇਬਟੀਜ਼ ਦੇ ਮਰੀਜ਼ਾਂ ਲਈ ਖ਼ਾਸੇ ਫਾਇਦੇਮੰਦ ਸਾਬਤ ਹੋ ਸਕਦੇ ਹਨ। ਮਾਹਿਰਾਂ ਦਾ ਕਹਿਣਾ ਹੈ ਕਿ ਜੇ ਸਮੇਂ-ਸਿਰ ਸਹੀ ਮਾਤਰਾ 'ਚ ਇਨ੍ਹਾਂ ਦਾ ਸੇਵਨ ਕੀਤਾ ਜਾਵੇ ਤਾਂ ਇਹ "ਸਾਇਲੈਂਟ ਕਿਲਰ" ਮੰਨੀ ਜਾਣ ਵਾਲੀ ਬੀਮਾਰੀ ਨਾਲ ਲੜਨ 'ਚ ਮਦਦ ਕਰ ਸਕਦੇ ਹਨ।
ਇਹ ਵੀ ਪੜ੍ਹੋ : ਛਾਤੀ 'ਚ ਦਰਦ ਹੀ ਨਹੀਂ, ਇਹ 5 ਲੱਛਣ ਵੀ ਹੋ ਸਕਦੇ ਹਨ ਹਾਰਟ ਅਟੈਕ ਦੇ ਕਾਰਨ, ਸਮੇਂ ਰਹਿੰਦੇ ਕਰੋ ਪਛਾਣ
ਹੋਰ ਫਾਇਦੇ
ਕੱਦੂ ਦੇ ਬੀਜ ਸਿਰਫ਼ ਸ਼ੂਗਰ ਹੀ ਨਹੀਂ, ਸਗੋਂ ਦਿਲ ਦੀ ਸਿਹਤ ਲਈ ਵੀ ਲਾਭਦਾਇਕ ਹਨ। ਇਹ ਬੀਪੀ ਤੇ ਕੋਲੇਸਟਰੋਲ ਲੈਵਲ ਨੂੰ ਕੰਟਰੋਲ ਕਰਨ 'ਚ ਮਦਦ ਕਰਦੇ ਹਨ। ਫਾਈਬਰ-ਰਿਚ ਹੋਣ ਕਾਰਨ ਇਹ ਗਟ ਹੈਲਥ ਨੂੰ ਸੁਧਾਰਦੇ ਹਨ, ਭਾਰ ਘਟਾਉਣ ਦੀ ਯਾਤਰਾ ਨੂੰ ਬੂਸਟ ਕਰਦੇ ਹਨ ਅਤੇ ਹੱਡੀਆਂ ਨੂੰ ਮਜ਼ਬੂਤ ਬਣਾਉਂਦੇ ਹਨ।
ਕਿਵੇਂ ਕਰੀਏ ਸੇਵਨ?
ਬਿਹਤਰ ਨਤੀਜਿਆਂ ਲਈ ਸਵੇਰੇ ਖਾਲੀ ਪੇਟ ਕੱਦੂ ਦੇ ਬੀਜ ਖਾਣ ਦੀ ਸਲਾਹ ਦਿੱਤੀ ਜਾਂਦੀ ਹੈ। ਇਨ੍ਹਾਂ ਨੂੰ ਭੁੰਨ ਕੇ, ਭਿਓਂ ਕੇ ਜਾਂ ਫਿਰ ਸਲਾਦ ਅਤੇ ਸਮੂਦੀ 'ਚ ਮਿਲਾ ਕੇ ਖਾਧਾ ਜਾ ਸਕਦਾ ਹੈ। ਹਾਲਾਂਕਿ, ਧਿਆਨ ਰੱਖਣਾ ਜ਼ਰੂਰੀ ਹੈ ਕਿ ਇਨ੍ਹਾਂ ਦਾ ਸੇਵਨ ਸੀਮਿਤ ਮਾਤਰਾ 'ਚ ਹੀ ਕੀਤਾ ਜਾਵੇ, ਨਹੀਂ ਤਾਂ ਉਲਟਾ ਅਸਰ ਵੀ ਪੈ ਸਕਦਾ ਹੈ।
ਨੋਟ– ਇਹ ਆਰਟੀਕਲ ਸਿਰਫ਼ ਆਮ ਜਾਣਕਾਰੀ ਲਈ ਹੈ। ਆਪਣੀ ਖੁਰਾਕ ਵਿੱਚ ਕੋਈ ਬਦਲਾਅ ਕਰਨ, ਕਿਸੇ ਵੀ ਬਿਮਾਰੀ ਨਾਲ ਸਬੰਧਤ ਕੋਈ ਵੀ ਉਪਾਅ ਕਰਨ ਜਾਂ ਕੋਈ ਵੀ ਘਰੇਲੂ ਨੁਸਖਾ ਅਪਣਾਉਣ ਤੋਂ ਪਹਿਲਾਂ ਆਪਣੇ ਡਾਕਟਰ ਦੀ ਸਲਾਹ ਜ਼ਰੂਰ ਲਓ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8